08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਭਾਕਿਯੂ ਕਾਦੀਆਂ ਇਕਾਈ ਚੀਮਾ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 25-02-2026
ਟੱਲੇਵਾਲ, 24 ਫਰਵਰੀ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪਿੰਡ ਇਕਾਈ ਚੀਮਾ ਵਲੋਂ ਇਕਾਈ ਪ੍ਰਧਾਨ ਜਗਸੀਰ ਸਿੰਘ ਥਿੰਦ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ | ਇਸ ਮੌਕੇ ਗੁਰਪ੍ਰੀਤ ਸਿੰਘ ਕਾਲਾ ਚੀਮਾ ਜ਼ਿਲ੍ਹਾ ਆਗੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ 28 ਫਰਵਰੀ ਨੂੰ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਸਾਹਿਬ ਬਰਨਾਲਾ ਵਿਖੇ ਕਿਸਾਨ ਕਨਵੈੱਨਸ਼ਨ ਕੀਤੀ ਜਾ ਰਹੀ ਹੈ ਜਿਸ ਵਿਚ ਸੂਬਾ ਪ੍ਰਧਾਨ ਸ: ਹਰਮੀਤ ਸਿੰਘ ਕਾਦੀਆਂ ਤੇ ਸੂਬਾ ਪੱਧਰੀ ਟੀਮ ਪਹੁੰਚ ਕੇ ਭਾਰਤ ਦਾ ਅਮਰੀਕਾ ਨਾਲ ਕਰਿਆ ਵਪਾਰਕ ਸਮਝੌਤਾ, ਨਕਲੀ ਦੁੱਧ ਦੀ ਵਿਕਰੀ ਤੇ ਅਸਲ ਦੁੱਧ ਦੇ ਰੇਟਾਂ ਸਬੰਧੀ, ਯੂਰੀਆ ਖਾਦ ਦੇ ਥੈਲੇ ਦਾ ਵਜ਼ਨ ਘਟਾਉਣ ਤੇ ਸੀਮਤ ਵੰਡਣ ਸਬੰਧੀ, ਬਿਜਲੀ ਬੋਰਡ ਦਾ ਨਿੱਜੀਕਰਨ ਸਬੰਧੀ, ਕਰਜ਼ੇ ਦੀ ਮੁਆਫ਼ੀ ਸਬੰਧੀ, ਸਵਾਮੀ ਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨ ਸਬੰਧੀ, ਅਨੇਕਾਂ ਮੁੱਦਿਆਂ ਨੂੰ ਲੈ ਕੇ ਕਿਸਾਨ ਭਰਾਵਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਕਿਸਾਨ ਅਤੇ ਜੱਥੇਬੰਦੀ ਦੇ ਆਗੂ ਤੇ ਵਰਕਰ ਕਨਵੈੱਨਸ਼ਨ 'ਚ ਸ਼ਮੂਲੀਅਤ ਕਰਨਗੇ | ਇਸ ਮੌਕੇ ਗੁਰਪ੍ਰੀਤ ਸਿੰਘ ਕਾਲਾ ਚੀਮਾ ਜ਼ਿਲ੍ਹਾ ਆਗੂ, ਜਗਸੀਰ ਸਿੰਘ ਇਕਾਈ ਪ੍ਰਧਾਨ, ਕਾਕਾ ਹਰੀ ਖ਼ਜ਼ਾਨਚੀ, ਗੁਰਮੇਲ ਸਿੰਘ ਬਲਾਕ ਆਗੂ, ਗੁਰਮੇਲ ਸਿੱਖ ਜਰਨਲ ਸਕੱਤਰ, ਗੇਲੂ ਥਿੰਦ, ਹਾਕਮ ਸਿੰਘ, ਗਗਨੀ ਥਿੰਦ, ਭੋਲਾ ਥਿੰਦ, ਜੰਟੀ ਥਿੰਦ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗ੍ਰੈਡ ਪ੍ਰੀ ਸਕੂਲ ਦੇ ਸਾਲਾਨਾ ਸਮਾਰੋਹ ਵਿਚ ਬਾਲ ਕਲਾਕਾਰਾਂ ਨੇ ਕੀਤੀ ਖੂਬਸੂਰਤ ਪੇਸ਼ਕਾਰੀ ਅਗਲੀ ਖ਼ਬਰ ਬੰਦੇ ਭਾਰਤ ਰੇਲ ਗੱਡੀ ਦਾ ਮਾਲਵਾ ਵਾਸੀਆਂ ਨੂੰ ੂ ਭਾਜਪਾ ਵਲੋਂ ਦਿੱਤਾ ਗਿਆ ਤੋਹਫ਼ਾ-ਪਟਵਾਰੀ
Ad Position 24