ਬਰਨਾਲਾ, 24 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਪ੍ਰਧਾਨ ਸਵ: ਸ੍ਰੀ ਭਾਰਤ ਭੂਸ਼ਨ ਮੋਦੀ ਨਮਿੱਤ ਸ਼ਰਧਾਂਜਲੀ ਸਮਾਗਮ ਸਥਾਨਕ ਸ਼ਾਂਤੀ ਹਾਲ, ਰਾਮਬਾਗ ਬਰਨਾਲਾ ਵਿਖੇ ਹੋਇਆ | ਸ੍ਰੀਮਦ ਗਰੁੜ ਪੁਰਾਣ ਦੀ ਕਥਾ ਦੇ ਭੋਗ ਪਾਏ ਗਏ ਉਪਰੰਤ ਵੱਖ-ਵੱਖ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਵਪਾਰਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਸਵ: ਭਾਰਤ ਮੋਦੀ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਗਏ | ਸਮਾਗਮ ਦੌਰਾਨ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਮਾਜ ਸੇਵੀ ਰਾਜਿੰਦਰ ਗਾਰਗੀ ਅਤੇ ਮੰਚ ਸੰਚਾਲਕ ਅਨਿਲ ਦੱਤ ਸ਼ਰਮਾ ਨੇ ਸ੍ਰੀ ਭਾਰਤ ਮੋਦੀ ਵਲੋਂ ਸ਼ਹਿਰ ਵਿਚ ਕੀਤੇ ਗਏ ਸਮਾਜ ਸੇਵਾ ਦੇ ਕੰਮਾਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ | ਸੇਵਾ ਸੰਮਤੀ ਦੇ ਅਹੁਦੇਦਾਰ ਜਗਸੀਰ ਸਿੰਘ ਸੰਧੂ ਅਤੇ ਮੋਦੀ ਪਰਿਵਾਰ ਵਲੋਂ ਆਏ ਲੋਕਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਵਾਮੀ ਅੰਮਿ੍ਤਾ ਨੰਦ ਝਲੂਰ ਧਾਮ, ਸਮਾਜ ਸੇਵੀ ਦੀਪਕ ਬਾਂਸਲ ਸੋਨੀ ਐਮ.ਡੀ. ਆਸਥਾ ਇਨਕਲੇਵ, ਕਾਲੋਨਾਈਜਰ ਸ਼ਸ਼ੀਕਾਂਤ ਚੋਪੜਾ, 'ਆਪ' ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਪੰਜਾਬ ਐਸ.ਸੀ. ਕਮਿਸ਼ਨ ਦੇ ਮੈਂਬਰ ਰੁਪਿੰਦਰ ਸਿੰਘ ਸ਼ੀਤਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ, ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਗਰਗ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ, ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਸੁਖਮਹਿੰਦਰ ਸਿੰਘ ਸੰਧੂ, ਅਕਾਲੀ ਆਗੂ ਜਤਿੰਦਰ ਜਿੰਮੀ, ਰਣਧੀਰ ਸਿੰਘ ਧੀਰਾ, ਸਮਾਜ ਸੇਵੀ ਪਿਆਰਾ ਲਾਲ ਰਾਏਸਰ, ਸੁਖਵਿੰਦਰ ਸਿੰਘ ਭੰਡਾਰੀ, ਐਡਵੋਕੇਟ ਜੀਵਨ ਮੋਦੀ, ਅਨਿਲ ਦੱਤ ਸ਼ਰਮਾ, ਰਾਜੇਸ਼ ਭੁਟਾਨੀ, ਸੁਰਿੰਦਰਪਾਲ ਕੌਸ਼ਲ, ਸੁਭਾਸ਼ ਗਰਗ ਬਾਲਾਜੀ, ਕੇਵਲ ਸਿੰਘ ਵੀਨਸ, ਅਰੁਣ ਕੁਮਾਰ ਭਦੌੜ, ਡਾ. ਜਸਵੀਰ ਸਿੰਘ ਔਲਖ, ਡਾ. ਕੇ.ਸੀ. ਸਿਡਾਨਾ, ਡਾ. ਪ੍ਰਦੀਪ ਸ਼ਰਮਾ, ਡਾ. ਕਰਨ ਸ਼ਰਮਾ, ਡਾ. ਨਰੇਸ਼ ਗੋਇਲ, ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ, ਧੰਨਾ ਸਿੰਘ ਗਰੇਵਾਲ, ਵਰੁਣ ਬੱਤਾ, 'ਆਪ' ਆਗੂ ਨੀਰਜ ਜਿੰਦਲ, ਰਜਤ ਬਾਂਸਲ ਲੱਕੀ, ਭਾਜਪਾ ਆਗੂ ਐਡਵੋਕੇਟ ਵਿਸ਼ਾਲ ਸ਼ਰਮਾ, ਸੰਦੀਪ ਜੇਠੀ, ਮੋਨੂੰ ਗੋਇਲ, ਪੁਨੀਤ ਕੌਸ਼ਲ, ਸ਼ਿਵ ਸਿੰਗਲਾ, ਭਗਤ ਮੋਹਨ ਲਾਲ ਸੇਵਾ ਸੰਮਤੀ ਵਲੋਂ ਲਾਜਪਤ ਰਾਏ ਚੋਪੜਾ, ਨਰਿੰਦਰ ਚੋਪੜਾ, ਬੀਰਬਲ ਠੇਕੇਦਾਰ, ਰਵਿੰਦਰ ਰਵੀ, ਵਿਨੋਦ ਕੁਮਾਰ, ਵੇਦ ਪ੍ਰਕਾਸ਼, ਕਮਲ ਠੇਕੇਦਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਗਏ |