08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਅਗਵਾਈ ਵਿਚ ਕਈ ਪਰਿਵਾਰ ਹੋਏ ਅਕਾਲੀ ਦਲ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 25-02-2026
ਸ਼ਹਿਣਾ, 24 ਫਰਵਰੀ (ਸੁਰੇਸ਼ ਗੋਗੀ)-ਐਡਵੋਕੇਟ ਸਤਨਾਮ ਸਿੰਘ ਰਾਹੀ ਹਲਕਾ ਇੰਚਾਰਜ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਸ਼ਹਿਣਾ ਵਿਖੇ ਕਈ ਪਰਿਵਾਰਾਂ ਨੂੰ ਸਰਕਲ ਪ੍ਰਧਾਨ ਅੰਮਿ੍ਤਪਾਲ ਸਿੰਘ ਖ਼ਾਲਸਾ ਸਾਬਕਾ ਸਰਪੰਚ ਦੀ ਅਗਵਾਈ ਵਿਚ ਪਾਰਟੀ ਵਿਚ ਸ਼ਾਮਿਲ ਕੀਤਾ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਦੇ ਝੰਡੇ ਗੱਡੇਗਾ, ਕਿਉਂਕਿ ਲੰਘੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਪਾਰਟੀ ਦੀ ਹੋਈ ਜਿੱਤ ਨੇ ਇਹ ਸਾਬਤ ਕਰ ਦਿੱਤਾ | ਇਸ ਸਮੇਂ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਸ਼ਹਿਣਾ ਨਾਲ ਸਬੰਧਿਤ ਅਕਾਲੀ ਆਗੂਆਂ ਦੀ ਦੂਜੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਟਕਸਾਲੀ ਪਰਿਵਾਰਾਂ ਨਾਲ ਜੁੜੇ ਹੋਏ ਆਗੂਆਂ ਨੂੰ ਜ਼ਿਲ੍ਹਾ ਪੱਧਰੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ | ਜਿਨ੍ਹਾਂ ਵਿਚ ਗੁਰਚਰਨ ਸਿੰਘ ਟੋਨੀ ਨੰਬਰਦਾਰ, ਦਰਸ਼ਨ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ, ਮੋਹਣਾ ਸਿੰਘ ਮੀਤ ਪ੍ਰਧਾਨ, ਕਰਮਜੀਤ ਸਿੰਘ ਕੰਮੀ ਮੀਤ ਪ੍ਰਧਾਨ, ਰਾਜਿੰਦਰ ਸਿੰਘ ਭੋਲਾ ਪੰਚ ਮੀਤ ਪ੍ਰਧਾਨ, ਪੰਜਾਬ ਸਿੰਘ ਜਟਾਣਾ ਮੀਤ ਸਕੱਤਰ, ਗੁਰਜੰਟ ਸਿੰਘ ਬਦਰੇ ਵਾਲਾ ਜੁਆਇੰਟ ਸਕੱਤਰ, ਨਿਰਮਲ ਸਿੰਘ ਸੈਕਟਰੀ ਜੁਆਇੰਟ ਸਕੱਤਰ, ਵਿੱਕੀ ਸਿੰਘ ਢੀਂਡਸਾ ਮੀਤ ਪ੍ਰਧਾਨ, ਗਗਨਦੀਪ ਸਿੰਗਲਾ ਮੀਤ ਪ੍ਰਧਾਨ, ਜਗਰਾਜ ਸਿੰਘ ਨੰਬਰਦਾਰ ਸਕੱਤਰ ਆਦਿ ਲਏ ਗਏ ਹਨ | ਇਸ ਸਮੇਂ ਨਿਰਮਲ ਸਿੰਘ ਨਿੰਮਾ ਮੌੜ, ਦਰਸ਼ਨ ਸਿੰਘ ਗਿੱਲ, ਬੂਟਾ ਸਿੰਘ ਨਾਈਵਾਲਾ, ਗੁਰਜੰਟ ਸਿੰਘ, ਜਗਤਾਰ ਸਿੰਘ ਝੱਜ, ਸੰਜੀਵ ਸਦਿਉੜਾ, ਜਗਰਾਜ ਸਿੰਘ ਸੇਖੋਂ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਗਰਾਜ ਸਿੰਘ ਚਹਿਲ ਨੂੰ ਰਾਜਨੀਤਕ ਤੇ ਸਮਾਜਿਕ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਮਨਰੇਗਾ ਬਚਾਓ ਸੰਗਰਾਮ ਰੈਲੀ ਦੀ ਤਿਆਰੀ 'ਚ ਮੀਟਿੰਗ <br/>
Ad Position 24