ਮਹਿਲ ਕਲਾਂ, 24 ਫਰਵਰੀ (ਤਰਸੇਮ ਸਿੰਘ ਗਹਿਲ)-ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਬਕਾ ਸਰਪੰਚ ਜਗਰਾਜ ਸਿੰਘ ਚਹਿਲ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵੱਡਾ ਗੁਰਦੁਆਰਾ ਸਾਹਿਬ ਪਿੰਡ ਚੁਹਾਣਕੇ ਕਲਾਂ ਵਿਖੇ ਹੋਇਆ | ਇਸ ਸਮੇਂ ਭਾਈ ਸੁਖਵਿੰਦਰ ਸਿੰਘ ਠੀਕਰੀਵਾਲ ਦੇ ਰਾਗੀ ਜਥੇ ਵਲੋਂ ਕੀਤੇ ਸ਼ਬਦ ਕੀਰਤਨ ਉਪਰੰਤ ਹੋਈ ਅੰਤਿਮ ਅਰਦਾਸ ਵਿਚ ਬਹੁ ਗਿਣਤੀ ਸ਼ਖ਼ਸੀਅਤਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ | ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਹਲਕਾ ਮਹਿਲ ਕਲਾਂ ਦੇ ਇੰਚਾਰਜ ਜਥੇਦਾਰ ਨਾਥ ਸਿੰਘ ਨੇ ਕਿਹਾ ਕਿ ਸਰਪੰਚ ਜਗਰਾਜ ਸਿੰਘ ਚਹਿਲ ਦਾ ਵਿਛੋੜਾ ਸਾਡੇ ਸਾਰਿਆਂ ਲਈ ਅਸਹਿ ਹੈ, ਉਨ੍ਹਾਂ ਦੀ ਬੇਵਕਤੀ ਮੌਤ ਨਾਲ ਇਲਾਕੇ ਵਿਚ ਸੋਗ ਪਾਇਆ ਗਿਆ | ਸਰਪੰਚ ਜਗਰਾਜ ਸਿੰਘ ਚਹਿਲ ਵਲੋਂ ਪਿੰਡ ਚੁਹਾਣਕੇ ਕਲਾਂ ਦੇ ਵਿਕਾਸ ਲਈ ਕੀਤੇ ਯਤਨਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ | ਇਸ ਸਮੇਂ ਸਰਪੰਚ ਨਿਰਭੈ ਸਿੰਘ ਛੀਨੀਵਾਲ ਕਲਾਂ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਇਕ ਰੰਗਲੇ ਸੱਜਣ ਦਾ ਅਚਾਨਕ ਤੁਰ ਜਾਣਾ ਸਦਾ ਦੁਖਦਾਈ ਹੁੰਦਾ ਹੈ, ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾ ਵਿਚ ਨਿਵਾਸ ਸਥਾਨ ਦੇਣ | ਇਸ ਮੌਕੇ ਸਰਪੰਚ ਜਗਰਾਜ ਸਿੰਘ ਦੇ ਪੁੱਤਰ ਮਨਦੀਪ ਸਿੰਘ ਅਤੇ ਪਤਨੀ ਹਰਦੀਪ ਕੌਰ ਵਲੋਂ ਪਿੰਡ ਦੇ ਵਿੱਦਿਅਕ, ਧਾਰਮਿਕ, ਅਤੇ ਸਮਾਜਿਕ ਸੰਸਥਾਵਾਂ ਨੰੂ ਆਰਥਿਕ ਸਹਿਯੋਗ ਦਿੱਤਾ ਗਿਆ | ਇਸ ਮੌਕੇ ਨੰਬਰਦਾਰ ਦਰਸਪ੍ਰੀਤ ਸਿੰਘ, ਸਿਕੰਦਰ ਸਿੰਘ ਸੇਖੋਂ , ਸਰਪੰਚ ਰਾਜ ਸਿੰਘ ਰਾਏਪੁਰ, ਰਣਧੀਰ ਸਿੰਘ ਧਾਲੀਵਾਲ, ਸਰਪੰਚ ਗੁਰਜੰਟ ਸਿੰਘ ਚੰਨਣਵਾਲ, ਐਡਵੋਕੇਟ ਜਸਵੀਰ ਸਿੰਘ, ਬਲਦੇਵ ਸਿੰਘ ਪੇਧਨੀ, ਸਰਪੰਚ ਬਲਵਿੰਦਰ ਸਿੰਘ ਬਾਜਵਾ, ਡਾ: ਸੁਖਵਿੰਦਰ ਸਿੰਘ ਨਿਹਾਲੂਵਾਲ, ਬਨੀ ਖਹਿਰਾ, ਕੋਮਲਜੀਤ ਸਿੰਘ ਚੱਕ, ਰੂਬਲ ਗਿੱਲ ਕੈਨੇਡਾ, ਸੋਨੀ ਵਸੀਕਾ ਨਵੀਸ, ਲਖਵਿੰਦਰ ਸਿੰਘ ਲੱਖੀ ਸਰਪੰਚ, ਮੰਦਰ ਸਿੰਘ ਪਟਵਾਰੀ, ਧਰਵਿੰਦਰ ਸਿੰਘ ਪਟਵਾਰੀ, ਬੀ.ਡੀ.ਪੀ.ਓ ਜਗਰਾਜ ਸਿੰਘ, ਅਮਰਜੀਤ ਸਿੰਘ ਜ਼ਿਲ੍ਹਾ ਪ੍ਰੀਸ਼ਦ, ਕਰਨੈਲ ਸਿੰਘ ਗਾਂਧੀ, ਮਨਜੀਤ ਸਿੰਘ ਸਹਿਜੜਾ, ਗੁਰਜੀਤ ਸਿੰਘ ਸਹਿਜੜਾ, ਨੰਬਰਦਾਰ ਕੋਮਲਜੀਤ ਸਿੰਘ, ਮਹਿੰਦਰ ਸਿੰਘ ਚੁਹਾਣਕੇ, ਬਚਿੱਤਰ ਸਿੰਘ ਰਾਏਸਰ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ | ਇਸ ਮੌਕੇ ਕੁਲਵੰਤ ਸਿੰਘ ਕੀਤੂ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਕੁਲਦੀਪ ਸਿੰਘ ਕਾਲਾ ਢਿੱਲੋਂ ਵਲੋਂ ਸ਼ੋਕ ਸੰਦੇਸ਼ ਰਾਹੀ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ |