ਬਰਨਾਲਾ, 24 ਫਰਵਰੀ (ਨਰਿੰਦਰ ਅਰੋੜਾ)-ਸਥਾਨਕ ਮਹੇਸ਼ ਨਗਰ ਕਾਲੋਨੀ ਵਿਖੇ ਸਥਿਤ ਸ੍ਰੀ ਖਾਟੂ ਸ਼ਿਆਮ ਮੰਦਿਰ ਵਿਖੇ 27ਵਾਂ ਸ੍ਰੀ ਖਾਟੂ ਸ਼ਿਆਮ ਮਹਾਂਉਤਸਵ 27 ਫਰਵਰੀ ਤੱਕ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਦਮੋਦਰ ਦਾਸ, ਸੰਜੀਵ ਕੁਮਾਰ, ਨਰਿੰਦਰ ਬਾਂਸਲ, ਰੋਹਿਤ ਬਾਂਸਲ ਅਤੇ ਸੁਰਿੰਦਰ ਕਾਕਾ ਨੇ ਦੱਸਿਆ ਕਿ 27 ਫਰਵਰੀ ਤੱਕ ਮੰਦਿਰ ਵਿਖੇ ਰੋਜ਼ਾਨਾ ਵੱਖ-ਵੱਖ ਪ੍ਰੋਗਰਾਮ ਕੀਤੇ ਜਾ ਰਹੇ ਹਨ | ਵੱਖ-ਵੱਖ ਕਲਾਕਾਰ ਰੋਜ਼ਾਨਾ ਸ੍ਰੀ ਖਾਟੂ ਸ਼ਿਆਮ ਦਾ ਗੁਣਗਾਨ ਕਰਦੇ ਹਨ ਅਤੇ ਰੋਜ਼ ਸ਼ਰਧਾਲੂਆਂ ਵਲੋਂ ਸ਼ਾਮ ਖਾਟੂ ਸ਼ਿਆਮ ਦੇ ਨਾਮ ਮਨਾਈ ਜਾਂਦੀ ਹੈ | ਬੀਤੀ ਰਾਤ ਗੁਣਗਾਨ ਆਲੀਆ ਸ਼ਰਮਾ ਸਿਸਟਰਜ਼ ਕਾਨਪੁਰ ਵਾਲੇ ਵਲੋਂ ਆਪਣੀ ਸੁਰੀਲੀ ਆਵਾਜ਼ ਵਿਚ ਕੀਤਾ ਗਿਆ | ਜਿਸ 'ਤੇ ਸ਼ਰਧਾਲੂਆਂ ਨੇ ਨੱਚ ਕੇ ਹਾਜ਼ਰੀ ਲਗਵਾਈ | ਇਸ ਮੌਕੇ ਅਖੰਡ ਜੋਤੀ, ਫੁੱਲਾਂ ਦੀ ਹੋਲੀ ਅਤੇ ਛਪਣ ਭੋਗ ਖਿੱਚ ਦਾ ਕੇਂਦਰ ਰਹੇ | ਇਸ ਮੌਕੇ ਰੋਹਨ ਬਾਂਸਲ, ਸੁਨੀਲ ਕੁਮਾਰ, ਸੰਜੀਵ ਗੋਇਲ, ਦਿਨੇਸ਼ ਬਾਂਸਲ, ਭੂਸ਼ਨ ਕੁਮਾਰ, ਨਰੇਸ਼ ਕੁਮਾਰ, ਪ੍ਰਦੀਪ ਕੁਮਾਰ, ਮਨਦੀਪ ਮਿੱਤਲ, ਅਜੇ ਕੁਮਾਰ ਸੰਜੂ, ਮੋਨੂੰ ਗੋਇਲ, ਵਰੁਣ ਬੱਤਾ, ਰਾਘਵ ਸੋਨੀ, ਜਗਰਾਜ ਸਿੰਘ, ਸੰਦੀਪ ਕੁਮਾਰ, ਕਮਲ ਸੇਤੀਆ, ਸੰਦੀਪ ਆਦਿ ਹਾਜ਼ਰ ਸਨ |