08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ਵਿਖੇ ਮੈਡੀਕਲ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 25-02-2026
ਤਪਾ ਮੰਡੀ, 24 ਫਰਵਰੀ (ਪ੍ਰਵੀਨ ਗਰਗ)-ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ਖੱਟਰ ਪੱਤੀ ਢਿਲਵਾਂ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਮੁੱਖ ਉਦੇਸ਼ ਬਜ਼ੁਰਗਾਂ ਨੂੰ ਉਨ੍ਹਾਂ ਦੇ ਨਜ਼ਦੀਕ ਹੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਉਨ੍ਹਾਂ ਦੀ ਸਮੁੱਚੀ ਸਿਹਤ ਦੀ ਜਾਂਚ ਯਕੀਨੀ ਬਣਾਉਣਾ ਸੀ | ਕੈਂਪ ਦੌਰਾਨ ਤਕਰੀਬਨ 400 ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਅਤੇ ਲੋੜ ਅਨੁਸਾਰ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਸੀਨੀਅਰ ਮੈਡੀਕਲ ਅਫ਼ਸਰ ਡਾ: ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਸੇਵਾਵਾਂ ਦਿੱਤੀਆਂ ਗਈਆਂ ਜਿਸ ਵਿਚ ਹੱਡੀਆਂ ਦੇ ਮਾਹਿਰ ਡਾ: ਗੁਰਸਾਗਰ ਸਿੰਘ, ਅੱਖਾਂ ਦੇ ਮਾਹਿਰ ਡਾ: ਗੁਰਸਿਮਰਨ ਸਿੰਘ, ਫਿਜ਼ਿਓਥੈਰਾਪਿਸਟ ਡਾ: ਮਨਪ੍ਰੀਤ ਕੌਰ, ਮਾਨਸਿਕ ਰੋਗਾਂ ਦੇ ਮਾਹਿਰ ਡਾ: ਗਗਨਦੀਪ ਸਿੰਘ ਸੇਖੋਂ, ਆਯੁਰਵੈਦਿਕ ਡਾ: ਰਾਕੇਸ਼ ਕੁਮਾਰ ਅਤੇ ਉਪ ਵੈਦ ਡਾ: ਇੰਦਰਜੀਤ ਕੁਮਾਰ ਵਲੋਂ ਮਰੀਜ਼ਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ | ਡਾਕਟਰਾਂ ਨੇ ਬਜ਼ੁਰਗਾਂ ਨੂੰ ਸਿਹਤ ਸਬੰਧੀ ਜ਼ਰੂਰੀ ਸਲਾਹਾਂ ਵੀ ਦਿੱਤੀਆਂ ਅਤੇ ਸਮੇਂ-ਸਮੇਂ 'ਤੇ ਚੈੱਕਅਪ ਕਰਵਾਉਣ ਲਈ ਪ੍ਰੇਰਿਤ ਕੀਤਾ | ਕਈ ਮਰੀਜ਼ਾਂ ਨੇ ਇਸ ਪਹਿਲ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਕੈਂਪਾਂ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲਦੀ ਹੈ | ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰੀਤਇੰਦਰਪਾਲ ਕੌਰ, ਬਿਰਧ ਆਸ਼ਰਮ ਦੀ ਸੁਪਰਡੈਂਟ ਵੀਰਪਾਲ ਕੌਰ, ਸੀ.ਡੀ.ਪੀ.ਓ. ਸ਼ਹਿਣਾ ਹਰਮੀਤ ਕੌਰ, ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਤੋਂ ਗੁਰਮੇਲ ਸਿੰਘ, ਲੀਡ ਬੈਂਕ ਮੈਨੇਜਰ ਗੁਰਪਰਮਿੰਦਰ ਸਿੰਘ ਅਤੇ ਸੇਵਾ ਕੇਂਦਰ ਤੋਂ ਅਮਨਦੀਪ ਸਿੰਘ ਤੇ ਮੁਕੇਸ਼ ਕੁਮਾਰ ਬਾਂਸਲ ਵਲੋਂ ਕੈਂਪ ਦੀ ਵਿਸ਼ੇਸ਼ ਤੌਰ 'ਤੇ ਦੇਖਭਾਲ ਕਰ ਕੇ ਮਰੀਜ਼ਾਂ ਨੂੰ ਭੋਜਨ ਦੇਣ 'ਚ ਸਹਿਯੋਗ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਤਾਜੋਕੇ 'ਚ ਰਸੋਈ ਅਤੇ ਅÏਸ਼ਧੀ ਬਗੀਚੀ ਦੀ ਸ਼ੁਰੂਆਤ ਅਗਲੀ ਖ਼ਬਰ ਸ੍ਰੀ ਖਾਟੂ ਸ਼ਿਆਮ ਮੰਦਰ ਵਿਖੇ 27ਵਾਂ ਸ੍ਰੀ ਖਾਟੂ ਸ਼ਿਆਮ ਮਹਾਂਉਤਸਵ ਕਰਵਾਇਆ <br/>
Ad Position 24