08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸਰਕਾਰੀ ਹਾਈ ਸਕੂਲ ਤਾਜੋਕੇ 'ਚ ਰਸੋਈ ਅਤੇ ਅÏਸ਼ਧੀ ਬਗੀਚੀ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 25-02-2026
ਤਪਾ ਮੰਡੀ, 24 ਫਰਵਰੀ (ਪ੍ਰਵੀਨ ਗਰਗ)-ਨੇੜਲੇ ਪਿੰਡ ਤਾਜੋਕੇ ਦੇ ਸਰਕਾਰੀ ਹਾਈ ਸਕੂਲ 'ਚ ਵਿਦਿਆਰਥੀਆਂ ਨੂੰ ਪ੍ਰਕਿਰਤੀ ਅਤੇ ਸਿਹਤ ਨਾਲ ਜੋੜਨ ਲਈ ਰਸੋਈ ਅਤੇ ਅÏਸ਼ਧੀ ਬਗੀਚੀ ਦੀ ਸ਼ੁਰੂਆਤ ਕੀਤੀ ਗਈ | ਇਹ ਉਪਰਾਲਾ ਵਿਦਿਆਰਥੀਆਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਆਤਮ ਨਿਰਭਰਤਾ ਦੀ ਸੋਚ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ | ਸਕੂਲ ਮੁਖੀ ਨਿਰਮਲ ਸਿੰਘ ਨੇ ਦੱਸਿਆ ਕਿ ਅੱਜ ਕੱਲ੍ਹ ਲੋਕਾਂ ਵਿਚ ਸਿਹਤਮੰਦ ਜੀਵਨ ਸ਼ੈਲੀ ਪ੍ਰਤੀ ਰੁਝਾਨ ਵਧ ਰਿਹਾ ਹੈ, ਇਸ ਲਈ ਬੱਚਿਆਂ ਨੂੰ ਘਰੇਲੂ ਬਗੀਚੀ ਦੇ ਫ਼ਾਇਦਿਆਂ ਬਾਰੇ ਜਾਣੂ ਕਰਵਾਉਣਾ ਜ਼ਰੂਰੀ ਹੈ | ਈਕੋ ਕਲੱਬ ਇੰਚਾਰਜ ਮੈਡਮ ਚੀਨੂੰ ਗਰਗ ਨੇ ਵੀ ਵਿਦਿਆਰਥੀਆਂ ਨੂੰ ਛੋਟੀ ਜਗ੍ਹਾ ਵਿਚ ਗਮਲਿਆਂ ਜਾਂ ਛੱਤਾਂ 'ਤੇ ਬਾਗ਼ਬਾਨੀ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਿਦਿਆਰਥੀਆਂ ਵਲੋਂ ਕਰੀ ਪੱਤਾ, ਤੇਜ਼ ਪੱਤਾ, ਤੁਲਸੀ, ਮਰੂਆ, ਪੁਦੀਨਾ, ਧਨੀਆ ਅਤੇ ਅਸ਼ਵਗੰਧਾ ਵਰਗੇ ਪੌਦੇ ਲਗਾਏ ਗਏ | ਇਹ ਉਪਰਾਲਾ ਆਤਮ ਨਿਰਭਰ ਭਾਰਤ ਦੀ ਸੋਚ ਨਾਲ ਵੀ ਮੇਲ ਖਾਂਦਾ ਹੈ | ਅੰਤ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਸਮੂਹ ਸਟਾਫ਼ ਨੇ ਇਸ ਯਤਨ ਦੀ ਸਰਾਹਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਤਪਾ ਦੇ ਕਲਰਕ ਅਮਨਦੀਪ ਸ਼ਰਮਾ ਨੂੰ ਕੀਤਾ ਪਦ ਉੱਨਤ <br/> ਅਗਲੀ ਖ਼ਬਰ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ਵਿਖੇ ਮੈਡੀਕਲ ਕੈਂਪ ਲਗਾਇਆ <br/>
Ad Position 24