08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਮੋਦੀ ਸਰਕਾਰ ਦੀ ਇਤਿਹਾਸਕ ਫ਼੍ਰੀ ਟਰੇਡ ਡੀਲਾਂ ਨਾਲ ਹੋਵੇਗੀ ਦੇਸ਼ ਦੀ ਤਰੱਕੀ-ਕੇਵਲ ਸਿੰਘ ਢਿੱਲੋਂ <br/>

Ad Position 21
No active advertisement
ਅਜੀਤ ਡੈਸਕ 25-02-2026
ਬਰਨਾਲਾ, 24 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਭਾਰਤ ਵਲੋਂ ਅਮਰੀਕਾ ਅਤੇ ਯੂਰਪ ਨਾਲ ਹੋ ਰਹੇ ਫ਼ਰੀ ਟਰੇਡ ਸਮਝੌਤੇ ਦੇਸ਼ ਦੀ ਅਰਥਵਿਵਸਥਾ ਲਈ ਇਤਿਹਾਸਕ ਮੀਲ ਪੱਥਰ ਸਾਬਤ ਹੋਣਗੇ | ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਭਾਰਤ ਗਲੋਬਲ ਵਪਾਰ ਵਿਚ ਨਵੀਂ ਪਹਿਚਾਣ ਬਣਾਉਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ | ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ, ਕੋਰ ਕਮੇਟੀ ਮੈਂਬਰ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕਰਦਿਆਂ ਕਿਹਾ ਕਿ ਭਾਰਤ-ਯੂਰਪ ਟਰੇਡ ਐਗਰੀਮੈਂਟ ਨਾਲ ਪੰਜਾਬ ਲਈ ਬੇਹੱਦ ਵੱਡੇ ਮੌਕੇ ਪੈਦਾ ਹੋਣਗੇ | ਟੈਰਿਫ਼ ਘਟਣ ਨਾਲ ਪੰਜਾਬ ਦੇ ਉਤਪਾਦ ਯੂਰਪੀ ਬਾਜ਼ਾਰਾਂ ਵਿਚ ਹੋਰ ਸਸਤੇ ਅਤੇ ਮੁਕਾਬਲੇ ਯੋਗ ਹੋਣਗੇ, ਜਿਸ ਨਾਲ ਨਿਰਯਾਤ ਵਿਚ ਵੱਡਾ ਵਾਧਾ ਹੋਵੇਗਾ | ਬਾਸਮਤੀ ਚਾਵਲ, ਫਲ-ਸਬਜ਼ੀਆਂ, ਡੇਅਰੀ ਉਤਪਾਦ, ਟੈਕਸਟਾਈਲ ਅਤੇ ਲੁਧਿਆਣਾ ਦਾ ਸਾਈਕਲ ਉਦਯੋਗ ਯੂਰਪ ਅਤੇ ਅਮਰੀਕਾ ਵਿਚ ਵੱਡੀ ਮੰਗ ਹਾਸਲ ਕਰੇਗਾ | ਉਨ੍ਹਾਂ ਕਿਹਾ ਕਿ ਖੇਤੀਬਾੜੀ ਉਤਪਾਦਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਮਿਲਣ ਨਾਲ ਕਿਸਾਨਾਂ ਨੂੰ ਉੱਚੇ ਭਾਅ ਮਿਲਣਗੇ ਅਤੇ ਆਮਦਨ ਵਿਚ ਵਾਧਾ ਹੋਵੇਗਾ | ਉਦਯੋਗ ਅਤੇ ਨਿਵੇਸ਼ ਨੂੰ ਬਲ ਮਿਲੇਗਾ | ਉਨ੍ਹਾਂ ਕਿਹਾ ਕਿ ਵਪਾਰਕ ਸਮਝੌਤੇ ਨਾਲ ਲੁਧਿਆਣਾ, ਜਲੰਧਰ ਅਤੇ ਅੰਮਿ੍ਤਸਰ ਦੇ ਉਦਯੋਗਿਕ ਖੇਤਰਾਂ ਵਿਚ ਨਵਾਂ ਨਿਵੇਸ਼ ਆਵੇਗਾ, ਜਿਸ ਨਾਲ ਮੈਨੂਫੈਕਚਰਿੰਗ ਸੈਕਟਰ ਮਜ਼ਬੂਤ ਹੋਵੇਗਾ | ਵੱਡੇ ਪੱਧਰ 'ਤੇ ਰੁਜ਼ਗਾਰ ਪੈਦਾ ਹੋਣਗੇ, ਨਿਰਯਾਤ ਵਧਣ ਨਾਲ ਨਵੀਆਂ ਫ਼ੈਕਟਰੀਆਂ, ਪ੍ਰੋਸੈਸਿੰਗ ਯੂਨਿਟ ਅਤੇ ਲੋਜਿਸਟਿਕ ਹੱਬ ਬਣਨਗੇ, ਜਿਸ ਨਾਲ ਹਜ਼ਾਰਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ | ਪੰਜਾਬ ਦੀ ਅਰਥਵਿਵਸਥਾ ਨੂੰ ਨਵੀਂ ਗਤੀ ਮਿਲੇਗੀ ਵਿਦੇਸ਼ੀ ਮੁਦਰਾ ਦੀ ਆਮਦ ਵਧੇਗੀ, ਐਮ.ਐਸ.ਐਮ.ਈ. ਸੈਕਟਰ ਨੂੰ ਮਜ਼ਬੂਤੀ ਮਿਲੇਗੀ ਅਤੇ ਪੰਜਾਬ ਵਿਕਾਸ ਦੀ ਨਵੀਂ ਦਿਸ਼ਾ ਵੱਲ ਵਧੇਗਾ | ਸ: ਢਿੱਲੋਂ ਨੇ ਕਿਹਾ ਕਿ ਇਹ ਫ਼ਰੀ ਟਰੇਡ ਡੀਲ ਸਿਰਫ਼ ਵਪਾਰਕ ਸਮਝੌਤਾ ਨਹੀਂ, ਸਗੋਂ ਭਾਰਤ ਨੂੰ ਵਿਸ਼ਵ ਦੀ ਆਰਥਿਕ ਤਾਕਤ ਬਣਾਉਣ ਵੱਲ ਇਕ ਇਤਿਹਾਸਕ ਕਦਮ ਹੈ | ਮੋਦੀ ਸਰਕਾਰ ਦੀ ਮਜ਼ਬੂਤ ਕੂਟਨੀਤੀ ਅਤੇ ਆਰਥਿਕ ਸੁਧਾਰਾਂ ਕਾਰਨ ਭਾਰਤ ਅੱਜ ਵਿਸ਼ਵ ਵਪਾਰ ਦਾ ਕੇਂਦਰ ਬਣ ਰਿਹਾ ਹੈ ਅਤੇ ਪੰਜਾਬ ਇਸ ਦਾ ਸਭ ਤੋਂ ਵੱਡਾ ਲਾਭਪਾਤਰੀ ਸਾਬਤ ਹੋਵੇਗਾ | ਉਨ੍ਹਾਂ ਦਾਅਵਾ ਕੀਤਾ ਕਿ ਇਸ ਵਪਾਰਕ ਡੀਲ ਨਾਲ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ | ਵਿਰੋਧੀ ਧਿਰਾਂ ਇਸ ਸਮਝੌਤੇ ਦਾ ਜਾਣ ਬੁੱਝ ਕੇ ਵਿਰੋਧ ਕਰ ਰਹੀਆਂ ਹਨ, ਜਦਕਿ ਇਹ ਦੇਸ਼ ਖ਼ਾਸ ਕਰ ਪੰਜਾਬ ਦੇ ਕਿਸਾਨਾਂ ਲਈ ਲਾਭਕਾਰੀ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਸਰਵੋਤਮ ਅਕੈੱਡਮੀ ਖੁੱਡੀ ਕਲਾਂ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਲਿਆ <br/> ਅਗਲੀ ਖ਼ਬਰ ਨਾਵਲਕਾਰ ਰਾਮ ਸਿੰਘ ਬੀਹਲਾ ਦੇ ਨਾਵਲ 'ਧੀਆਂ ਬਾਝ ਹਨੇਰਾ' ਉੱਪਰ ਗੋਸ਼ਟੀ ਕਰਵਾਈ
Ad Position 24