08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਗਰਾਸਨ ਫ਼ੈਕਟਰੀ ਧੌਲਾ ਦੀ ਸਹਾਇਕ ਡਾਇਰੈਕਟਰ ਆਫ਼ ਫੈਕਟਰੀਜ਼ ਬਰਨਾਲਾ ਨੇ ਕੀਤੀ ਚੈਕਿੰਗ

Ad Position 21
No active advertisement
ਅਜੀਤ ਡੈਸਕ 25-02-2026
ਰੂੜੇਕੇ ਕਲਾਂ, 24 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਧੌਲਾ ਤੋਂ ਫ਼ਤਿਹਗੜ੍ਹ ਛੰਨਾਂ ਿਲੰਕ ਰੋਡ 'ਤੇ ਸਥਿਤ ਗਰਾਸਨ ਇੰਡਸਟਰੀਜ਼ ਨਾਮ ਦੀ ਫ਼ੈਕਟਰੀ ਦੀ ਸ਼ਿਕਾਇਤ ਉਪਰੰਤ ਸਹਾਇਕ ਡਾਇਰੈਕਟਰ ਆਫ਼ ਫੈਕਟਰੀਜ਼ ਸਾਹਿਲ ਗੋਇਲ ਵਲੋਂ ਟੀਮ ਸਮੇਤ ਚੈਕਿੰਗ ਕਰ ਕੇ ਫ਼ੈਕਟਰੀ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਦਿੰਦੇ ਹੋਏ ਗ੍ਰਾਮ ਪੰਚਾਇਤ ਧੌਲਾ ਦੇ ਸਾਬਕਾ ਪੰਚਾਇਤ ਮੈਂਬਰ ਕੁਲਦੀਪ ਸਿੰਘ ਰਾਜੂ ਧੌਲਾ ਨੇ ਦੱਸਿਆ ਕਿ ਉਕਤ ਫ਼ੈਕਟਰੀ ਵਲੋਂ ਕਾਨੂੰਨੀ ਨਿਯਮਾਂ ਦੀ ਉਲੰਘਣਾ ਕਰ ਕੇ ਇਲਾਕਾ ਨਿਵਾਸੀਆਂ ਅਤੇ ਫ਼ੈਕਟਰੀ ਵਿਚ ਕੰਮ ਕਰਦੇ ਕਾਮਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਜਿਸ ਸਬੰਧੀ ਉਨ੍ਹਾਂ ਸਬੰਧਿਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ | ਸਹਾਇਕ ਡਾਇਰੈਕਟਰ ਆਫ਼ ਫੈਕਟਰੀਜ਼ ਸਾਹਿਲ ਗੋਇਲ ਵਲੋਂ ਟੀਮ ਸਮੇਤ ਫ਼ੈਕਟਰੀ ਦੀ ਚੈਕਿੰਗ ਕਰ ਕੇ ਫ਼ੈਕਟਰੀ ਪ੍ਰਬੰਧਕਾਂ ਨੂੰ ਦਿੱਤੇ ਗਏ ਨੋਟਿਸ ਰਾਹੀ ਉਨ੍ਹਾਂ ਦੱਸਿਆ ਹੈ ਕਿ ਚੈਕਿੰਗ ਦੌਰਾਨ ਫ਼ੈਕਟਰੀ ਪ੍ਰਬੰਧਕਾਂ ਨੇ ਫ਼ੈਕਟਰੀ ਲਾਇਸੰਸ, ਫ਼ੈਕਟਰੀ ਦੇ ਨਕਸ਼ੇ ਫ਼ਰਮ ਪ੍ਰਵਾਨਿਤ, ਫ਼ੈਕਟਰੀ ਦਾ ਕੋਈ ਰਜਿਸਟਰ, ਵੈੱਲਫੇਅਰ ਫ਼ੰਡ ਜਮ੍ਹਾ ਕਰਵਾਉਣ ਸਬੰਧੀ ਰਿਕਾਰਡ, ਸਾਲਾਨਾ ਰਿਟਰਨ, ਫ਼ੈਕਟਰੀ ਵਿਚ ਕੰਮ ਕਰਦੇ ਕਿਰਤੀਆਂ ਦਾ ਮੈਡੀਕਲ ਰਿਕਾਰਡ, ਮੁੱਢਲੀ ਸਹਾਇਤਾ ਸਬੰਧੀ ਰਿਕਾਰਡ, ਪੀਣ ਵਾਲੇ ਪਾਣੀ ਦੀ ਰਿਕਾਰਡ ਦੀ ਟੈਸਟਿੰਗ ਰਿਪੋਰਟ, ਬਾਥਰੂਮਾਂ 'ਚ ਗੰਦਗੀ, ਫਾਇਰ ਬਿ੍ਗੇਡ ਵਿਭਾਗ ਦੀ ਐਨ.ਓ.ਸੀ, ਵਰਕ ਰੂਮ ਦੀ ਵੈਂਟੀਲੇਸ਼ਨ ਸਬੰਧੀ ਰਿਕਾਰਡ, ਮਸ਼ੀਨਾਂ ਦੀ ਆਰਥਿਕ ਦਾ ਰਿਕਾਰਡ, ਮਸ਼ੀਨਾਂ ਦੀਆਂ ਬੈਲਟਾਂ ਅਸਰੱਖਿਤ ਆਦਿ ਕੁੱਝ ਵੀ ਰਿਕਾਰਡ ਚੈਕਿੰਗ ਟੀਮ ਨੂੰ ਨਹੀਂ ਦਿੱਤਾ ਗਿਆ | ਜਿਸ ਕਰ ਕੇ ਉਕਤ ਖ਼ਾਮੀਆਂ ਸਬੰਧੀ ਫ਼ੈਕਟਰੀ ਪ੍ਰਬੰਧਕਾਂ ਨੂੰ ਨੋਟਿਸ ਭੇਜ ਕੇ ਸਬੰਧਿਤ ਵਿਭਾਗ ਨੇ 15 ਦਿਨਾਂ ਦੇ ਅੰਦਰ ਜਵਾਬ ਮੰਗਿਆ ਸੀ | ਜਵਾਬ ਨਾ ਮਿਲਣ ਦੀ ਸੂਰਤ ਵਿਚ ਡਾਇਰੈਕਟਰ ਆਫ਼ ਫੈਕਟਰੀਜ਼ ਪੰਜਾਬ ਦੇ ਹੁਕਮਾਂ ਅਨੁਸਾਰ ਫੈਕਟਰੀਜ਼ ਐਕਟ 1948 ਅਤੇ ਐਕਟ 2020 ਅਧੀਨ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ | ਫ਼ੈਕਟਰੀ ਨੂੰ ਨੋਟਿਸ ਜਾਰੀ ਹੋਇਆ 15 ਦਿਨਾਂ ਦਾ ਸਮਾਂ ਵੀ ਲੰਘ ਚੁੱਕਿਆ ਹੈ ਪ੍ਰੰਤੂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਤੋਂ ਚੁੱਪ ਧਾਰੀ ਹੋਈ ਹੈ | ਉਨ੍ਹਾਂ ਦੱਸਿਆ ਕਿ ਉਕਤ ਫ਼ੈਕਟਰੀ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਹਾਇਕ ਡਾਇਰੈਕਟਰ ਆਫ਼ ਫੈਕਟਰੀਜ ਬਰਨਾਲਾ ਵਲੋਂ ਵੀ ਨੋਟਿਸ ਜਾਰੀ ਕੀਤਾ ਜਾ ਚੁੱਕਿਆ ਹੈ ਪ੍ਰੰਤੂ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਸਿਰਫ਼ ਨੋਟਿਸ ਭੇਜ ਕੇ ਹੀ ਚੁੱਪੀ ਧਾਰ ਲੈਂਦੇ ਹਨ | ਉਨ੍ਹਾਂ ਪੰਜਾਬ ਸਰਕਾਰ ਅਤੇ ਡੀ.ਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਇਲਾਕਾ ਨਿਵਾਸੀਆਂ ਦੀ ਸਿਹਤ ਨਾਲ ਖਿਲਵਾੜ ਕਰ ਕੇ ਚਲਾਈ ਜਾ ਰਹੀ ਫ਼ੈਕਟਰੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਜੇਕਰ ਉਕਤ ਫ਼ੈਕਟਰੀ ਖ਼ਿਲਾਫ਼ ਸ਼ਿਕਾਇਤ ਨਾ ਕੀਤੀ ਜਾਂਦੀ ਤਾਂ ਕੋਈ ਕਾਰਵਾਈ ਨਹੀਂ ਹੋਣੀ ਸੀ |
ਕੀ ਕਹਿਣਾ ਹੈ ਅਧਿਕਾਰੀਆਂ ਦਾ
ਜਦੋਂ ਇਸ ਸਬੰਧੀ ਸਹਾਇਕ ਡਾਇਰੈਕਟਰ ਆਫ਼ ਫੈਕਟਰੀਜ਼ ਬਰਨਾਲਾ ਸਾਹਿਲ ਗੋਇਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਕਤ ਫ਼ੈਕਟਰੀ ਦੀ 9 ਫਰਵਰੀ ਨੂੰ ੂ ਚੈਕਿੰਗ ਕੀਤੀ ਗਈ ਸੀ | ਫ਼ੈਕਟਰੀ ਪ੍ਰਬੰਧਕਾਂ ਦੀਆਂ ਜੋ ਵੀ ਕਮੀਆਂ ਸਾਹਮਣੇ ਆਈਆਂ ਸਨ ਉਸ ਸਬੰਧੀ 10 ਫਰਵਰੀ ਨੂੰ ਫ਼ੈਕਟਰੀ ਪ੍ਰਬੰਧਕਾਂ ਨੂੰ ਨੋਟਿਸ ਭੇਜ ਕੇ 15 ਦਿਨਾਂ ਦੇ ਅੰਦਰ ਜਵਾਬ ਮੰਗਿਆ ਸੀ | ਫ਼ੈਕਟਰੀ ਪ੍ਰਬੰਧਕਾਂ ਦਾ ਕੋਈ ਜਵਾਬ ਨਹੀਂ ਮਿਲਿਆ ਹੈ | ਉਕਤ ਫ਼ੈਕਟਰੀ ਖ਼ਿਲਾਫ਼ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਲਈ ਰਿਪੋਰਟ ਡਾਇਰੈਕਟਰ ਆਫ਼ ਫੈਕਟਰੀਜ਼ ਪੰਜਾਬ ਨੂੰ ਭੇਜ ਦਿੱਤੀ ਗਈ ਹੈ | ਜੋ ਵੀ ਡਾਇਰੈਕਟਰ ਸਾਹਿਬ ਦੇ ਆਦੇਸ਼ ਆਉਣਗੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ |
ਕੀ ਕਹਿਣਾ ਹੈ ਫ਼ੈਕਟਰੀ ਪ੍ਰਬੰਧਕਾਂ ਦਾ
ਜਦੋਂ ਇਸ ਸਬੰਧੀ ਫ਼ੈਕਟਰੀ ਪ੍ਰਬੰਧਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਫ਼ੈਕਟਰੀ ਨਵੀਂ ਹੈ ਜੋ ਵੀ ਵਿਭਾਗਾਂ ਵਲੋਂ ਰਿਕਾਰਡ ਮੰਗਿਆ ਗਿਆ ਹੈ ਉਹ ਪੇਸ਼ ਕਰਾਂਗੇ | ਵਿਭਾਗਾਂ ਦੇ ਅਧਿਕਾਰੀਆਂ ਨਾਲ ਸਾਡੀ ਗੱਲ ਹੋ ਗਈ ਹੈ | ਜਿਸ ਦਿਨ ਚੈਕਿੰਗ ਟੀਮ ਆਈ ਸੀ ਉਸ ਸਮੇਂ ਅਸੀਂ ਟਾਈਮ ਘੱਟ ਹੋਣ ਕਰ ਕੇ ਰਿਕਾਰਡ ਪੇਸ਼ ਨਹੀਂ ਕਰ ਸਕੇ |

Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਵਲੋਂ 50000 ਰੁਪਏ ਰਿਸ਼ਵਤ ਦੀ ਮੰਗ ਕਰਨ ਵਾਲਾ ਸਰਪੰਚ ਕਾਬੂ <br/> ਅਗਲੀ ਖ਼ਬਰ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਧਨੌਲਾ ਖ਼ੁਰਦ ਤੇ ਕੋਠੇ ਗੁਰੂ ਿਲੰਕ ਸੜਕ ਦਾ ਕੀਤਾ ਉਦਘਾਟਨ <br/>
Ad Position 24