ਹੰਡਿਆਇਆ, 24 ਫਰਵਰੀ (ਗੁਰਜੀਤ ਸਿੰਘ ਖੱੁਡੀ)-ਪਿੰਡ ਧਨੌਲਾ ਖ਼ੁਰਦ ਤੋਂ ਮੈਰੀਲੈਂਡ ਪੈਲੇਸ ਵਾਇਆ ਕੋਠੇ ਗੁਰੂ ਿਲੰਕ ਸੜਕ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੀਤਾ ਗਿਆ | ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਇਹ ਿਲੰਕ ਸੜਕ 3 ਕਰੋੜ 31 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ | ਜਿਸ ਨਾਲ ਧਨੌਲਾ ਖ਼ੁਰਦ, ਕੋਠੇ ਗੁਰੂ, ਹੰਡਿਆਇਆ ਤੇ ਆਸ ਪਾਸੇ ਦੇ ਪਿੰਡਾਂ ਨੂੰ ਫ਼ਾਇਦਾ ਹੋਵੇਗਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਸੱਤਾ ਵਿਚ ਆਈ ਹੈ, ਉਦੋਂ ਤੋਂ ਹੀ ਵਿਕਾਸ ਕਾਰਜ ਚੱਲ ਰਹੇ ਹਨ | ਉਨ੍ਹਾਂ ਕਿਹਾ ਧਨੌਲਾ ਖ਼ੁਰਦ ਦੇ ਖੇਤਾਂ ਲਈ ਪਾਈਪ ਲਾਈਨ ਦਾ ਕੰਮ ਵੀ ਮੁਕੰਮਲ ਹੋ ਚੱੁਕਿਆ ਹੈ, ਹੁਣ ਨੌਜਵਾਨਾਂ ਲਈ ਖੇਡ ਸਟੇਡੀਅਮ ਦਾ ਵੀ ਉਦਘਾਟਨ ਕੀਤਾ ਜਾਵੇਗਾ, ਜਿਸ ਲਈ 60 ਲੱਖ ਰੁਪਏ ਦੀ ਗ੍ਰਾਂਟ ਜਾਰੀ ਹੋ ਚੱੁਕੀ ਹੈ | ਪਿੰਡ ਵਿਚ ਵਿਕਾਸ ਕਾਰਜ ਜੋ ਅਧੂਰੇ ਪਏ ਹਨ, ਉਨ੍ਹਾਂ ਨੂੰ ਵੀ ਨੇਪਰੇ ਚਾੜਿ੍ਹਆ ਜਾਵੇਗਾ | ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਸਾਬਕਾ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਬਲਾਕ ਪ੍ਰਧਾਨ ਹਰਦੇਵ ਕਾਲਾ, ਕਰਨੈਲ ਸਿੰਘ ਗਿੱਲ ਨੂੰ ਸਰਪੰਚ ਕੁਲਦੀਪ ਕੌਰ ਕੋਠੇ ਗੁਰੂ, ਲਖਵੀਰ ਸਿੰਘ, ਸਰਪੰਚ ਗੁਰਵਿੰਦਰ ਸਿੰਘ ਗੋਗੀ, ਪੰਚ ਕੁਲਵੰਤ ਕੌਰ, ਪੰਚ ਅਮਰਜੀਤ ਕੌਰ, ਪੰਚ ਜਸਪਾਲ ਸਿੰਘ, ਪੰਚ ਹਰਹਿੰਮਤ ਸਿੰਘ, ਗੁਰਮੇਲ ਸਿੰਘ, ਪੰਚ ਜੋਤ ਰਾਮ, ਪੰਚ ਕੁਲਵੀਰ ਸਿੰਘ ਢਿੱਲੋਂ, ਸਾਧੂ ਰਾਮ ਨੇ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਜਸਵਿੰਦਰ ਸਿੰਘ ਕਾਕਾ, ਨੰਬਰਦਾਰ ਸੋਨੀ ਸਿੰਘ, ਮਿੱਠੂ ਸਿੰਘ, ਬੂਟਾ ਸਿੰਘ, ਨਵੀਨ, ਨਾਜਰ ਸਿੰਘ ਸੰਧੂ ਆਦਿ ਹਾਜ਼ਰ ਸਨ |