ਸ਼ਹਿਣਾ, 25 ਫਰਵਰੀ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਪੱਧਰੀ ਮੀਟਿੰਗ ਪੱਖੋ ਕੈਂਚੀਆਂ ਵਿਖੇ ਹੋਈ | ਇਸ ਮੌਕੇ ਬਲਾਕ ਪ੍ਰਧਾਨ ਜਸਵੀਰ ਸਿੰਘ ਸੀਰਾ ਸੁਖਪੁਰ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪਿੰਡਾਂ ਵਿਚ ਵਿਕਦੇ ਨਕਲੀ ਦੱੁਧ ਦੇ ਖ਼ਿਲਾਫ਼ ਵੱਡਾ ਐਕਸ਼ਨ ਉਲੀਕਣ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਨਕਲੀ ਦੱੁਧ ਦੀ ਵਿੱਕਰੀ ਕਾਰਨ ਕਿਸਾਨੀ ਵਰਗ ਤੇ ਪਸ਼ੂ ਪਾਲਕਾਂ ਨੂੰ ਵੱਡਾ ਆਰਥਿਕ ਖੋਰਾ ਲੱਗ ਰਿਹਾ ਹੈ, ੳੱੁਥੇ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੋ ਰਿਹਾ ਹੈ | ਬਲਾਕ ਪ੍ਰਧਾਨ ਨੇ ਕਿਹਾ ਕਿ ਨਕਲੀ ਦੱੁਧ ਤਿਆਰ ਕਰਨ ਵਾਲੇ ਵਿਅਕਤੀਆਂ 'ਤੇ ਕਿਸਾਨ ਜੱਥੇਬੰਦੀ ਦੇ ਆਗੂ ਖ਼ੁਦ ਛਾਪੇਮਾਰੀ ਕਰ ਕੇ ਉਸ 'ਤੇ ਕਾਨੂੰਨੀ ਕਾਰਵਾਈ ਕਰਵਾਉਣਗੇ | ਉਨ੍ਹਾਂ ਕਿਹਾ ਕਿ ਸਰਕਾਰ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਕਰ ਰਹੀ ਹੈ ਪਰ ਦੱੁਧ ਦੀਆਂ ਕੀਮਤਾਂ ਪਸ਼ੂਆਂ ਨੂੰ ਪਾਏ ਜਾਣ ਵਾਲੇ ਆਹਾਰ ਦੇ ਮੁਕਾਬਲੇ ਬਹੁਤ ਘੱਟ ਹਨ | ਜਿਸ ਕਾਰਨ ਵੱਡੀ ਗਿਣਤੀ ਵਿਚ ਪਸ਼ੂ ਪਾਲਕ ਇਸ ਕਿੱਤੇ ਤੋਂ ਕਿਨਾਰਾ ਕਰ ਗਏ ਹਨ | ਉਨ੍ਹਾਂ ਦੱੁਧ ਦਾ ਰੇਟ ਵਧਾਏ ਜਾਣ ਦੀ ਸਰਕਾਰ ਤੋਂ ਮੰਗ ਕੀਤੀ | ਕਿਸਾਨ ਆਗੂ ਨੇ ਕਿਹਾ ਕਿ ਯੂਰੀਆ ਖਾਦ ਦਾ ਗੱਟੇ ਮੁਤਾਬਿਕ ਵਜ਼ਨ ਘਟਾ ਕੇ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ | ਸਵਾਮੀਨਾਥਨ ਦੀ ਰਿਪੋਰਟ ਨੂੰ ਲੰਬੇ ਸਮੇਂ ਲਟਕਾਇਆ ਜਾ ਰਿਹਾ ਹੈ | ਜਿਸ ਨੂੰ ਲਾਗੂ ਕਰਨ ਤੋਂ ਇਲਾਵਾ ਹੋਰ ਕਿਸਾਨੀ ਮੰਗਾਂ ਸਬੰਧੀ ਸੰਘਰਸ਼ ਵਿੱਢਿਆ ਜਾਵੇਗਾ | ਉਨ੍ਹਾਂ 28 ਫਰਵਰੀ ਨੂੰ ਬਰਨਾਲਾ ਵਿਖੇ ਜੱਥੇਬੰਦੀ ਦੀ ਕੀਤੀ ਜਾ ਰਹੀ ਰੈਲੀ ਵਿਚ ਪਹੁੰਚਣ ਦੀ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਇਸ ਸਮੇਂ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵੀ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ | ਇਸ ਮੌਕੇ ਰੁਪਿੰਦਰ ਸਿੰਘ ਭਿੰਦਾ ਘਟੌੜਾ, ਪਿ੍ਤਪਾਲ ਸਿੰਘ ਜ਼ਿਲ੍ਹਾ ਆਗੂ, ਊਧਮ ਸਿੰਘ ਜੋਧਪੁਰ, ਨਾਇਬ ਸਿੰਘ ਬਲਾਕ ਮੀਤ ਪ੍ਰਧਾਨ, ਮੋਹਣੀ ਪੱਖੋਕੇ ਇਕਾਈ ਪ੍ਰਧਾਨ, ਗੁਰਪ੍ਰੀਤ ਸਿੰਘ ਪੱਖੋਕੇ, ਜਗਸੀਰ ਸਿੰਘ ਚੀਮਾ ਪ੍ਰਧਾਨ, ਵਿੱਕੀ ਗਿੱਲ, ਗੁਰਜੰਟ ਸਿੰਘ ਸ਼ਹਿਣਾ, ਹਰਦੇਵ ਸਿੰਘ ਸ਼ਹਿਣਾ,ਗੁਰਪ੍ਰੀਤ ਸਿੰਘ ਗੁਰੀ ਜੋਧਪੁਰ, ਅਜਮੇਰ ਸਿੰਘ ਜ਼ਿਲ੍ਹਾ ਆਗੂ, ਪ੍ਰਗਟ ਸਿੰਘ ਲਾਡੀ, ਹਰਮੇਲ ਸਿੰਘ ਭਗਤਪੁਰਾ ਪ੍ਰਧਾਨ, ਮੁਖਤਿਆਰ ਸਿੰਘ ਜੋਧਪੁਰ, ਕੁਲਵੰਤ ਸਿੰਘ ਚੁੰਘਾ, ਹਰਜਿੰਦਰ ਸਿੰਘ ਢਿੱਲਵਾਂ, ਹਰਬੰਸ ਸਿੰਘ, ਬੇਅੰਤ ਸਿੰਘ ਥਾਣੇਦਾਰ ਪ੍ਰਧਾਨ, ਗੁਰਜੰਟ ਸਿੰਘ ਉਗੋਕੇ, ਸੁਖਵੀਰ ਸਿੰਘ ਉਗੋਕੇ, ਜਸਪ੍ਰੀਤ ਸਿੰਘ, ਬੂਟਾ ਸਿੰਘ ਮੱਲੀਆ ਆਦਿ ਵੀ ਹਾਜ਼ਰ ਸਨ |