15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪਿੰਡ ਰਾਏਸਰ ਵਿਖੇ ਰੌਸ਼ਨੀ ਮੇਲਾ ਅਤੇ ਭੰਡਾਰਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 26-02-2026
ਮਹਿਲ ਕਲਾਂ, 25 ਫਰਵਰੀ (ਅਵਤਾਰ ਸਿੰਘ ਅਣਖੀ)-ਪਿੰਡ ਰਾਏਸਰ ਵਿਖੇ ਪੀਰ ਬਾਬਾ ਢੇਰਾਂ ਵਾਲੇ ਦੀ ਦਰਗਾਹ 'ਤੇ ਗ੍ਰਾਮ ਪੰਚਾਇਤਾਂ, ਐੱਨ. ਆਰ. ਆਈਜ਼, ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਰੌਸ਼ਨੀ ਮੇਲਾ ਤੇ ਭੰਡਾਰਾ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ | ਪੀਰਾਂ ਦੀ ਦਰਗਾਹ 'ਤੇ ਫੁੱਲਾਂ ਦੀ ਵਰਖਾ ਨਾਲ ਚਾਦਰ ਦੀ ਰਸਮ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਨਿੱਜੀ ਸਹਾਇਕ ਬਿੰਦਰ ਸਿੰਘ ਕਾਂਝਲੇ ਵਾਲੇ, ਉੱਘੇ ਸਮਾਜ ਸੇਵੀ ਪਿਆਰਾ ਲਾਲ ਰਾਏਸਰ ਨੇ ਪ੍ਰਬੰਧਕਾਂ ਨੂੰ ਇਸ ਉੱਦਮ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਨੂੰ ਮਿਲ ਬੈਠ ਕੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਤਕੜਾ ਕਰਨ ਦਾ ਸੰਦੇਸ਼ ਦਿੰਦੇ ਹਨ | ਪਿੰਡ ਪਿੰਡ ਅਜਿਹੇ ਸਮਾਗਮ ਹੋਣੇ ਬਹੁਤ ਜ਼ਰੂਰੀ ਹਨ | ਪੰਜਾਬ ਦੇ ਮਸ਼ਹੂਰ ਕੱਵਾਲ ਅਨੀਸ਼ ਮੁਹੰਮਦ ਐਂਡ ਪਾਰਟੀ ਮੁਬਾਰਕ ਪੁਰ ਚੂੰਘਾਂ ਵਾਲਿਆਂ ਨੇ ਕੱਵਾਲੀਆਂ ਗਾ ਕੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ | ਇਸ ਮੌਕੇ ਮਨਜੀਤ ਸਿੰਘ ਬਾਸੀ, ਜਸਵਿੰਦਰ ਸਿੰਘ ਕਾਕਾ ਕਨੈਡੀਅਨ, ਸਰਪੰਚ ਬਚਿੱਤਰ ਸਿੰਘ ਧਾਲੀਵਾਲ, ਸਰਪੰਚ ਸੁਰਿੰਦਰ ਕੌਰ, ਜਗਦੇਵ ਕੁਮਾਰ ਭੋਲਾ, ਅਰੁਣ ਕੁਮਾਰ ਅੱਪੂ, ਬਲਵੀਰ ਸਿੰਘ ਰਾਏਸਰ, ਗੁਰਬਾਜ਼ ਸਿੰਘ ਵਿਰਕ, ਜੰਗ ਸਿੰਘ ਦੀਵਾਨਾ, ਗੁਰਦੀਸ਼ ਸਿੰਘ ਦੁੱਲਾ ਆਦਿ ਆਗੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਕਮੇਟੀ ਪ੍ਰਧਾਨ ਮੋਹਰ, ਦਿਲਾਵਰ ਸ਼ਾਹ ਪੰਚ, ਕਾਕਾ ਖ਼ਾਨ, ਨਜ਼ੀਰ ਖ਼ਾਨ ਭੋਲਾ, ਪੱਪੂ ਸੇਠ, ਮਨੀ ਖ਼ਾਨ, ਸ਼ੇਰ ਸ਼ਾਹ, ਗੁਲਜ਼ਾਰ ਸ਼ਾਹ, ਅਮਰੀਕ ਸਿੰਘ, ਲੱਡੂ ਖ਼ਾਨ ਦੀ ਅਗਵਾਈ ਹੇਠ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਗਮੋਹਣ ਸ਼ਾਹ ਨੇ ਬਾਖ਼ੂਬੀ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਚੀਮਾ-ਜੋਧਪੁਰ ਸਕੂਲ ਦੇ ਵਿਦਿਆਰਥੀਆਂ ਦਾ 6 ਰੋਜ਼ਾ ਵਿੱਦਿਅਕ ਟੂਰ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਪੱਧਰੀ ਮੀਟਿੰਗ ਹੋਈ <br/>
Ad Position 24