ਟੱਲੇਵਾਲ, 25 ਫਰਵਰੀ (ਸੋਨੀ ਚੀਮਾ)-ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਦੇ ਵਿਦਿਆਰਥੀਆਂ ਵਲੋਂ ਜੈਪੁਰ ਦਾ 6 ਰੋਜ਼ਾ ਵਿੱਦਿਅਕ ਟੂਰ ਪਿ੍ੰਸੀਪਲ ਸ੍ਰੀ ਅਨਿਲ ਕੁਮਾਰ ਮੋਦੀ ਦੀ ਅਗਵਾਈ 'ਚ ਲਗਾਇਆ ਗਿਆ | ਟੂਰ ਦੌਰਾਨ ਵਿਦਿਆਰਥੀਆਂ ਨੂੰ ਸਿਟੀ ਪੈਲੇਸ, ਹਵਾ ਮਹਿਲ, ਜੰਤਰ-ਮੰਤਰ, ਜੈਪੁਰ ਚਿੜੀਆਘਰ ਅਤੇ ਅਲਬਰਟ ਹਾਲ ਮਿਊਜ਼ੀਅਮ, ਜੈਗੜ੍ਹ ਕਿਲ੍ਹਾ, ਆਮੇਰ ਕਿਲ੍ਹਾ ਅਤੇ ਰਾਜ ਮੰਦਰ ਵਿਖੇ ਲਿਜਾਇਆ ਗਿਆ | ਇਸ ਮੌਕੇ ਸ੍ਰੀਮਤੀ ਯੁਵਰਾਜ, ਸ੍ਰੀਮਤੀ ਅਮਰਿੰਦਰ ਕੌਰ, ਸ੍ਰੀਮਤੀ ਲਲਿਤਾ, ਸ੍ਰੀਮਤੀ ਲਵਪ੍ਰੀਤ ਕੌਰ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |