ਤਪਾ ਮੰਡੀ, 25 ਫਰਵਰੀ (ਪ੍ਰਵੀਨ ਗਰਗ)-ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਦੀ ਦੇਖ-ਰੇਖ ਹੇਠ ਤਪਾ ਤੋਂ ਖਾਟੂ ਸ਼ਿਆਮ ਧਾਮ (ਰਾਜਸਥਾਨ) ਲਈ ਪੈਦਲ ਚੌਥੀ ਝੰਡਾ ਯਾਤਰਾ ਰਵਾਨਾ ਹੋਈ | ਇਸ ਮੌਕੇ ਸਮੂਹ ਸ਼ਰਧਾਲੂ ਖਾਟੂ ਸ਼ਿਆਮ ਮੰਦਰ ਵਿਖੇ ਨਤਮਸਤਕ ਹੋਏ ਅਤੇ 'ਹਾਰੇ ਕਾ ਸਹਾਰਾ ਖਾਟੂ ਸ਼ਿਆਮ ਹਮਾਰਾ' ਦੇ ਜੈਕਾਰਿਆਂ ਨਾਲ ਰਵਾਨਾ ਹੋਏ | ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰ ਹਰੀਸ਼ ਚੰਦਰ ਗੋਸ਼ਾ ਨੇ ਦੱਸਿਆ ਕਿ ਸਮੂਹ ਸ਼ਰਧਾਲੂ ਪੈਦਲ ਝੰਡਾ ਯਾਤਰਾ ਦੌਰਾਨ ਵਾਇਆ ਹਿਸਾਰ ਹੁੰਦੇ ਹੋਏ 28 ਤਾਰੀਖ ਦਿਨ ਸ਼ਨੀਵਾਰ ਨੂੰ ਖਾਟੂ ਸ਼ਿਆਮ ਮੰਦਰ (ਰਾਜਸਥਾਨ) ਵਿਖੇ ਪਹੁੰਚਣਗੇ, ਜਿੱਥੇ ਉਹ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਕੇ ਇਲਾਕੇ ਦੀ ਸੁੱਖ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਅਰਦਾਸ ਕਰਨਗੇ | ਇਸ ਮੌਕੇ ਸਮੂਹ ਸ਼ਰਧਾਲੂਆਂ ਢੋਲ ਦੇ ਡੱਗੇ 'ਤੇ ਨੱਚ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ | ਇਸ ਮੌਕੇ ਅਸ਼ੋਕ ਕੁਮਾਰ ਢਿਲਵਾਂ, ਕਰਨ ਮਿੱਤਲ, ਸੋਨੰੂ ਗਰਗ, ਰੁਪਿੰਦਰ ਸ਼ਰਮਾ, ਹਿਮਾਂਸ਼ੂ ਭੁੱਚੋ ਵਾਲੇ, ਮਹੇਸ਼, ਲੱਕੀ ਵਰਮਾ, ਨੀਰਜ ਗੁਪਤਾ, ਮਹੇਸ਼, ਰਿਤਿਕ, ਸੁਰੇਸ਼ ਕੁਮਾਰ, ਹਨੀ ਅਰੋੜਾ, ਰਾਜੇਸ਼ ਮਿੱਤਲ, ਪਿ੍ੰਸ ਮਿੱਤਲ, ਸ਼ਿਵ ਕੁਮਾਰ, ਗੁਰੂਨਿੰਦਰ, ਆਸ਼ੂ ਬਾਂਸਲ, ਰਾਜੂ, ਕੁਨਾਲ, ਸੋਨੂ ਤੋਂ ਇਲਾਵਾ ਹੀਰਾ ਲਾਲ ਕਾਲਾ ਘੰੁਨਸ, ਦੀਪੂ ਭੈਣੀ ਆਦਿ ਸ਼ਰਧਾਲੂ ਮੌਜੂਦ ਸਨ |