11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਮੋਗਾ ਰੈਲੀ ਸੰਬੰਧੀ ਭਾਜਪਾ ਐੱਸ.ਸੀ. ਮੋਰਚਾ ਬਰਨਾਲਾ ਦੀ ਹੋਈ ਮੀਟਿੰਗ <br/>

Ad Position 21
No active advertisement
ਐੱਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਧਰਮ ਸਿੰਘ ਫ਼ੌਜੀ ਮੋਗਾ ਰੈਲੀ ਸੰਬੰਧੀ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ | ਤਸਵੀਰ : ਰਿੰਪੀ ਸਟੂਡੀਓ <br/> 08-03-2026
ਬਰਨਾਲਾ, 7 ਮਾਰਚ (ਰਾਜ ਪਨੇਸਰ)-ਭਾਰਤੀ ਜਨਤਾ ਪਾਰਟੀ ਦੇ ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਧਰਮ ਸਿੰਘ ਫ਼ੌਜੀ ਦੀ ਅਗਵਾਈ ਵਿਚ 14 ਮਾਰਚ ਨੂੰ ਮੋਗਾ ਵਿਖੇ ਹੋ ਰਹੀ ਰੈਲੀ ਸਬੰਧੀ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਫ਼ੌਜੀ ਨੇ ਕਿਹਾ ਕਿ ਇਸ ਰੈਲੀ ਨੂੰ ਦੇਸ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਸੰਬੋਧਨ ਕਰਨਗੇ | ਇਸ ਸਬੰਧੀ ਹਾਜ਼ਰ ਵਿਅਕਤੀਆਂ ਦੇ ਵਿਚਾਰ ਲਏ ਗਏ ਤੇ ਰੈਲੀ ਸਬੰਧੀ ਸੁਝਾਅ ਮੰਗ ਗਏ | ਮੀਟਿੰਗ 'ਚ ਹਾਜ਼ਰ ਆਗੂਆਂ ਨੇ ਹਾਂ ਪੱਖੀ ਹੁੰਗਾਰਾ ਭਰਦਿਆਂ ਰੈਲੀ ਨੂੰ ਕਾਮਯਾਬ ਕਰਨ ਲਈ ਵੀ ਵਾਅਦੇ ਵੀ ਕੀਤੇ ਤੇ ਵੱਧ ਤੋਂ ਵੱਧ ਆਗੂਆਂ ਤੇ ਮੈਂਬਰਾਂ ਨੂੰ ਰੈਲੀ 'ਚ ਜਾਣ ਲਈ ਸਹਿਮਤੀ ਪ੍ਰਗਟਾਈ | ਸ: ਫ਼ੌਜੀ ਨੇ ਕਿਹਾ ਕਿ ਇਹ ਰੈਲੀ ਇਤਿਹਾਸ ਹੋਵੇਗੀ ਤੇ 2027 ਦੀਆਂ ਚੋਣਾਂ ਲਈ ਮੁੱਢ ਬੰਨੇ੍ਹਗੀ ਤੇ ਚੁਟਕਲੇ ਸੁਣਾ ਕੇ ਆਈ 'ਆਪ' ਸਰਕਾਰ ਦਾ ਪੰਜਾਬ 'ਚੋਂ ਸਫ਼ਾਇਆ ਹੋਣਾ ਲਗਭਗ ਤੈਅ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸੰਟੀ, ਐਸੀ.ਸੀ. ਮੋਰਚਾ ਜ਼ਿਲ੍ਹਾ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਬੱੁਟਰ, ਪੰਡਤ ਸੋਮ ਨਾਥ ਜ਼ਿਲ੍ਹਾ ਜਨਰਲ ਸਕੱਤਰ, ਰਾਕੇਸ਼ ਕੁਮਾਰ ਕੈਦ ਜਨਰਲ ਸਕੱਤਰ, ਗੁਰਦੀਪ ਸਿੰਘ ਮੱਕੜਾ ਸੀਨੀਅਰ ਮੀਤ ਪ੍ਰਧਾਨ, ਅਮਰ ਸਿੰਘ ਕਰਮਗੜ੍ਹ, ਪਾਲ ਸਿੰਘ ਸੋਹੀ, ਪਾਲੀ ਸਿੰਘ ਸੂਹੀ, ਜੀਤ ਸਿੰਘ, ਬਸੰਤ ਸਿੰਘ, ਕੌਂਸਲਰ ਬਖ਼ਸ਼ੀਸ਼ ਸਿੰਘ ਗੋਨੀ, ਰਾਜੂ ਪੂਲਾ, ਬੇਅੰਤ ਸਿੰਘ ਜੱਗੂ ਮੀਤ ਪ੍ਰਧਾਨ, ਗੋਬਿੰਦ, ਰਾਣੀ ਕੌਰ ਠੀਕਰੀਵਾਲਾ, ਸੁਖਦਿਆਲ ਕੌਰ, ਰਾਣੀ ਕੌਰ, ਨਿਸੂ ਰਾਣੀ, ਕਮਲਜੀਤ ਕੌਰ, ਬਲਵੀਰ ਕੌਰ, ਸੁਰਜੀਤ ਕੌਰ, ਜਸਵੰਤ ਕੌਰ, ਮਨਜੀਤ ਕੌਰ, ਬਲਜੀਤ ਕੌਰ, ਸੁਖਵਿੰਦਰ ਕੌਰ, ਰਾਣੀ ਕੌਰ ਤੋਂ ਇਲਾਵਾ ਭਾਰੀ ਗਿਣਤੀ 'ਚ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਨਰਾਇਣ ਸਿੰਘ ਮੋਨੀ ਤਪਾ-ਦਰਾਜ-ਮੋਹਾਲੀ ਵਾਲਿਆਂ ਦੀ ਯਾਦ ਵਿਚ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਬੀ.ਵੀ.ਐੱਮ. ਇੰਟਰਨੈਸ਼ਨਲ ਸਕੂਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ <br/>
Ad Position 24