08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਭਦੌੜ ਵਿਖੇ ਦੀਵਾਲੀ ਦੀ ਰਾਤ ਨੌਜਵਾਨ ਦੀ ਲਾਸ਼ ਮਿਲੀ, ਹੱਤਿਆ ਕਰਨ ਦਾ ਖਦਸ਼ਾ

ਭਦੌੜ, 9 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)- ਕਸਬਾ ਭਦੌੜ ਵਿਖੇ ਦੀਵਾਲੀ ਦੀ ਲੰਘੀ ਰਾਤ ਸਰਦਾਰਾਂ ਵਾਲੀ ਸਮਾਧਾਂ ’ਚ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਬੁੱਧੂ ਸਿੰਘ ਉਰਫ ਬੋਗੜੀ ਦੇ ਭਰਾ ਕੁਲਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੇਰਾ ਭਰਾ ਬੁੱਧੂ ਸਿੰਘ ਉਰਫ ਬੋਗੜੀ (30) ਪੁੱਤਰ ਗੁਰਜੰਟ ਸਿੰਘ ਵਾਸੀ ਮੱਝੂਕੇ ਰੋਡ ਭਦੌੜ ਮੰਡੀ ਵਿਚ ਦਿਹਾੜੀ ਦਾ ਕੰਮ ਕਰਦਾ ਸੀ, ਜੋ ਸ਼ਾਮ ਸਮੇਂ ਘਰ ਆ ਗਿਆ ਸੀ ਪਰ ਕੁੱਝ ਦੇਰ ਬਾਅਦ ਉਹ ਮੁੜ ਘਰੋਂ ਚਲਾ ਗਿਆ।

Ad Position 21
No active advertisement
ਥਾਣਾ ਭਦੌੜ ਦੀ ਪੁਲਿਸ ਅਤੇ ਫੋਰੈਂਸਿਕ ਟੀਮ ਘਟਨਾ ਸਥਾਨ ’ਤੇ ਜਾਂਚ ਕਰਦੀ ਹੋਈ ਤੇ ਬੁੱਧੂ ਸਿੰਘ ਦੀ ਪੁਰਾਣੀ ਤਸਵੀਰ। ਤਸਵੀਰਾਂ : ਰਜਿੰਦਰ ਬੱਤਾ 10-11-2026
ਭਦੌੜ, 9 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)- ਕਸਬਾ ਭਦੌੜ ਵਿਖੇ ਦੀਵਾਲੀ ਦੀ ਲੰਘੀ ਰਾਤ ਸਰਦਾਰਾਂ ਵਾਲੀ ਸਮਾਧਾਂ ’ਚ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਬੁੱਧੂ ਸਿੰਘ ਉਰਫ ਬੋਗੜੀ ਦੇ ਭਰਾ ਕੁਲਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੇਰਾ ਭਰਾ ਬੁੱਧੂ ਸਿੰਘ ਉਰਫ ਬੋਗੜੀ (30) ਪੁੱਤਰ ਗੁਰਜੰਟ ਸਿੰਘ ਵਾਸੀ ਮੱਝੂਕੇ ਰੋਡ ਭਦੌੜ ਮੰਡੀ ਵਿਚ ਦਿਹਾੜੀ ਦਾ ਕੰਮ ਕਰਦਾ ਸੀ, ਜੋ ਸ਼ਾਮ ਸਮੇਂ ਘਰ ਆ ਗਿਆ ਸੀ ਪਰ ਕੁੱਝ ਦੇਰ ਬਾਅਦ ਉਹ ਮੁੜ ਘਰੋਂ ਚਲਾ ਗਿਆ। ਬੁੱਧੂ ਸਿੰਘ ਜਦੋਂ ਦੇਰ ਰਾਤ ਤੱਕ ਘਰ ਨਾ ਆਇਆ ਤਾਂ ਅਸੀਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫੀ ਭਾਲ ਕੀਤੀ। ਸਵੇਰੇ ਸਮੇਂ ਜਦੋਂ ਸਾਡੇ ਘਰਾਂ ਦੇ ਨਜ਼ਦੀਕ ਬਣੀਆਂ ਸਰਦਾਰਾਂ ਵਾਲੀਆਂ ਸਮਾਧਾਂ ਵਿਚ ਕਿਸੇ ਨੌਜਵਾਨ ਦੀ ਲਾਸ਼ ਹੋਣ ਦੀ ਖ਼ਬਰ ਸਾਡੇ ਤੱਕ ਪਹੁੰਚੀ ਤਾਂ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਮੇਰੇ ਭਰਾ ਬੁੱਧੂ ਸਿੰਘ ਦਾ ਕਿਸੇ ਵਲੋਂ ਦਰਦਨਾਕ ਤਰੀਕੇ ਨਾਲ ਮੂੰਹ ਉਪਰ ਸੱਟਾਂ ਮਾਰ ਕੇ ਕਤਲ ਕੀਤਾ ਹੋਇਆ ਲੱਗ ਰਿਹਾ ਸੀ। ਜਿਸ ਦੇ ਸਰੀਰ ਦੇ ਬਾਕੀ ਹਿੱਸਿਆਂ ਉਪਰ ਵੀ ਸੱਟਾਂ ਦੇ ਨਿਸ਼ਾਨ ਸਨ। ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਆਪਣੀ ਟੀਮ ਨਾਲ ਮੌਕੇ ਉਪਰ ਵਾਰਦਾਤ ਦਾ ਮੁਆਇਨਾ ਕਰ ਰਹੇ ਸਨ ਉੱਥੇ ਫੋਰੈਂਸਿਕ ਟੀਮ ਵੀ ਵਾਰਦਾਤ ਵਾਲੀ ਥਾਂ ਤੋਂ ਨਮੂਨੇ ਇਕੱਠੇ ਕਰ ਰਹੀ ਸੀ। ਡੀ.ਐੱਸ.ਪੀ. ਤਪਾ ਜਸਕਰਨ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੋਸਟਮਾਰਟਮ ਲਈ ਲਾਸ਼ ਸਿਵਲ ਹਸਪਤਾਲ ਬਰਨਾਲਾ ਮੌਰਚਰੀ ਵਿਚ ਰਖਵਾਉਣ ਲਈ ਭੇਜੀ ਜਾ ਰਹੀ ਸੀ। ਥਾਣਾ ਮੁਖੀ ਅਮਰੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੁੱਧੂ ਸਿੰਘ ਦੇ ਪਿਤਾ ਗੁਰਜੰਟ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਬਰਨਾਲਾ ਦੇ ਹਾਊਸ ਦੀ ਮੀਟਿੰਗ ਅੱਜ ਅਗਲੀ ਖ਼ਬਰ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
Ad Position 24