08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਨਗਰ ਨਿਗਮ ਬਰਨਾਲਾ ਦੇ ਹਾਊਸ ਦੀ ਮੀਟਿੰਗ ਅੱਜ

ਬਰਨਾਲਾ, 9 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੇ ਹਾਊਸ ਦੀ ਮੀਟਿੰਗ ਮਿਤੀ 10 ਨਵੰਬਰ ਨੂੰ ਦੁਪਹਿਰ 12 ਵਜੇ ਦਫ਼ਤਰ ਮੇਅਰ, ਨਗਰ ਨਿਗਮ ਬਰਨਾਲਾ ਵਿਖੇ ਹੋਣ ਜਾ ਰਹੀ ਹੈ। ਮੀਟਿੰਗ ਵਿਚ ਜਿੱਥੇ ਨਗਰ ਨਿਗਮ ਦੀਆਂ ਵੱਖ-ਵੱਖ ਕਮੇਟੀਆਂ ਦੇ ਗਠਨ ਸਬੰਧੀ ਸੂਚਨਾ ਦੇਣ ਦੀਆਂ ਤਜਵੀਜ਼ਾਂ ਪਾਈਆਂ ਗਈਆਂ ਹਨ , ਉੱਥੇ ਸ਼ਹਿਰ ਵਿਚ ਕਰਵਾਏ ਜਾਣ ਵਾਲੇ ਲਗਭਗ 11 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਮਨਜ਼ੂਰੀ, ਸਫ਼ਾਈ ਸੇਵਕਾਂ ਨੂੰ ਰੈਗੂਲਰ ਕਰਨ ਲਈ ਮਤੇ ਰੱਖੇ ਗਏ ਹਨ।

Ad Position 21
No active advertisement
ਨਗਰ ਨਿਗਮ ਦਫ਼ਤਰ ਬਰਨਾਲਾ ਦੀ ਬਾਹਰੀ ਤਸਵੀਰ। ਤਸਵੀਰ : ਰਿੰਪੀ ਸਟੂਡੀਓ 10-11-2026
ਬਰਨਾਲਾ, 9 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੇ ਹਾਊਸ ਦੀ ਮੀਟਿੰਗ ਮਿਤੀ 10 ਨਵੰਬਰ ਨੂੰ ਦੁਪਹਿਰ 12 ਵਜੇ ਦਫ਼ਤਰ ਮੇਅਰ, ਨਗਰ ਨਿਗਮ ਬਰਨਾਲਾ ਵਿਖੇ ਹੋਣ ਜਾ ਰਹੀ ਹੈ। ਮੀਟਿੰਗ ਵਿਚ ਜਿੱਥੇ ਨਗਰ ਨਿਗਮ ਦੀਆਂ ਵੱਖ-ਵੱਖ ਕਮੇਟੀਆਂ ਦੇ ਗਠਨ ਸਬੰਧੀ ਸੂਚਨਾ ਦੇਣ ਦੀਆਂ ਤਜਵੀਜ਼ਾਂ ਪਾਈਆਂ ਗਈਆਂ ਹਨ , ਉੱਥੇ ਸ਼ਹਿਰ ਵਿਚ ਕਰਵਾਏ ਜਾਣ ਵਾਲੇ ਲਗਭਗ 11 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਮਨਜ਼ੂਰੀ, ਸਫ਼ਾਈ ਸੇਵਕਾਂ ਨੂੰ ਰੈਗੂਲਰ ਕਰਨ ਲਈ ਮਤੇ ਰੱਖੇ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਦੀਆਂ ਕਈ ਕਾਲੋਨੀਆਂ ਨੂੰ ਹੈਂਡਓਵਰ/ਟੇਕਓਵਰ ਕਰਨ ਦੀਆਂ ਤਜਵੀਜ਼ਾਂ ਵੀ ਰੱਖੀਆਂ ਗਈਆਂ ਹਨ। ਜਿਨ੍ਹਾਂ ਨੂੰ ਪਾਸ ਕਰਨ ਸਬੰਧੀ ਮੀਟਿੰਗ ਵਿਚ ਹੰਗਾਮਾ ਹੋਣ ਦੇ ਕਾਫ਼ੀ ਆਸਾਰ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਕੌਂਸਲਰ ਰਾਜੂ ਚੌਧਰੀ ਨੇ ਕਿਹਾ ਕਿ ਸਰਕਾਰ ਦੇ ਨਿਯਮਾਂ ਅਤੇ ਕਾਨੂੰਨ ਅਨੁਸਾਰ ਕਾਲੋਨੀਆਂ ਨੂੰ ਹੈਂਡਓਵਰ/ਟੇਕਓਵਰ ਕਰਨ ਤੋਂ ਪਹਿਲਾਂ ਕਾਲੋਨੀ ਵਿਚ ਸਾਰੀਆਂ ਸਹੂਲਤਾਂ ਜਿਵੇਂਕਿ ਸੜਕਾਂ, ਸਟਰੀਟ ਲਾਈਟਾਂ, ਸੀਵਰੇਜ ਟਰੀਟਮੈਂਟ ਪਲਾਂਟ ਅਤੇ ਹੋਰ ਕੰਮ ਪੂਰੇ ਅਤੇ ਸਹੀ ਹੋਣੇ ਜ਼ਰੂਰੀ ਹਨ ਪਰ ਨਗਰ ਨਿਗਮ ਵਲੋਂ ਜਿਨ੍ਹਾਂ ਕਾਲੋਨੀਆਂ ਸਬੰਧੀ ਮਤੇ ਪਾਏ ਗਏ ਹਨ, ਵਿਚੋਂ ਕਈ ਕਾਲੋਨੀਆਂ ਵਿਚ ਜਾਂ ਤਾਂ ਸੀਵਰੇਜ ਟਰੀਟਮੈਂਟ ਪਲਾਂਟ ਹੈ ਨਹੀਂ, ਜਾਂ ਚਾਲੂ ਹਾਲਤ ਵਿਚ ਨਹੀਂ ਹੈ। ਪਰ ਤਜਵੀਜ਼ਾਂ ਵਿਚ ਨਗਰ ਨਿਗਮ ਦੇ ਟੈਕਨੀਕਲ ਵਿਭਾਗ ਵਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਕਾਲੋਨੀਆਂ ਵਿਚ ਸਾਰੇ ਕੰਮ ਮੁਕੰਮਲ ਅਤੇ ਸਹੀ ਪਾ ਦਿੱਤੇ ਗਏ ਹਨ, ਜੋ ਕਿ ਗ਼ਲਤ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲੱਗਾ ਹੈ ਕਿ ਕਾਲੋਨੀਆਂ ਦੇ ਪ੍ਰਬੰਧਕਾਂ ਵਲੋਂ ਨਜਾਇਜ਼ ਤੌਰ ’ਤੇ ਬਿਨਾਂ ਕੋਈ ਫ਼ੀਸ ਭਰੇ ਕਾਲੋਨੀਆਂ ਦਾ ਸੀਵਰੇਜ ਸਰਕਾਰੀ ਸੀਵਰੇਜ ਨਾਲ ਜੋੜਿਆ ਗਿਆ ਹੈ। ਇਸ ਲਈ ਮੀਟਿੰਗ ਵਿਚ ਅਜਿਹੀਆਂ ਕਾਲੋਨੀਆਂ ਨੂੰ ਹੈਂਡਓਵਰ/ਟੇਕਓਵਰ ਕਰਨ ਦੇ ਪਾਏ ਗਏ ਮਤਿਆਂ ਦਾ ਵਿਰੋਧ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਜ਼ਖ਼ਮੀ ਮਹਿਲ ਕਲਾਂ ਦੇ ਨੌਜਵਾਨ ਮਨਜਿੰਦਰ ਸਿੰਘ ਦੀ ਮੌਤ, ਸਾਥੀ ਗੰਭੀਰ ਅਗਲੀ ਖ਼ਬਰ ਭਦੌੜ ਵਿਖੇ ਦੀਵਾਲੀ ਦੀ ਰਾਤ ਨੌਜਵਾਨ ਦੀ ਲਾਸ਼ ਮਿਲੀ, ਹੱਤਿਆ ਕਰਨ ਦਾ ਖਦਸ਼ਾ
Ad Position 24