08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਅਕਾਲੀ ਦਲ (ਬ) ਨੇ ਸਦਾ ਹੀ ਪੰਜਾਬ ਦੇ ਹਿਤਾਂ ਦੀ ਪਹਿਰੇਦਾਰੀ ਕੀਤੀ – ਜਥੇ ਕਾਤਰੋਂ

ਧੂਰੀ, 9 ਨਵੰਬਰ (ਸੁਖਵੰਤ ਸਿੰਘ ਭੁੱਲਰ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਧੂਰੀ ਹਲਕਾ ਇੰਚਾਰਜ ਜਥੇਦਾਰ ਰਣਜੀਤ ਸਿੰਘ ਕਾਤਰੋਂ ਦੀ ਅਗਵਾਈ ਹੇਠ ਹਲਕਾ ਧੂਰੀ ਦੇ ਪਾਰਟੀ ਅਹੁਦੇਦਾਰਾਂ, ਮੈਂਬਰਾਂ ਵਲੋਂ ਸਾਂਝੇ ਤੌਰ ਮੀਟਿੰਗ ਕੀਤੀ ਗਈ। ਇਸ ਮੌਕੇ ਹਲਕਾ ਇੰਚਾਰਜ ਧੂਰੀ ਜਥੇਦਾਰ ਰਣਜੀਤ ਸਿੰਘ ਕਾਤਰੋਂ ਨੇ ਦੱਸਿਆ ਕਿ ਵਿਧਾਨ ਸਭਾ 2027 ਦੇ ਚੋਣਾਂ ਤਿਆਰੀਆਂ ਸਬੰਧੀ ਧੂਰੀ ਸ਼ਹਿਰ ਦੇ ਵਾਰਡ ਪੱਧਰ ਅਤੇ ਪਿੰਡਾਂ ਚ ਡੋਰ ਟੂ ਡੋਰ ਰਾਬਤਾ ਕਰ ਕੇ ਪਾਰਟੀ ਦੀਆਂ ਲੋਕਾਂ ਹਿੱਤ ਨੀਤੀਆਂ ਦੇ ਨਿਰਮਾਣ ’ਤੇ ਵਿਚਾਰ ਵਟਾਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 10-11-2026
ਧੂਰੀ, 9 ਨਵੰਬਰ (ਸੁਖਵੰਤ ਸਿੰਘ ਭੁੱਲਰ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਧੂਰੀ ਹਲਕਾ ਇੰਚਾਰਜ ਜਥੇਦਾਰ ਰਣਜੀਤ ਸਿੰਘ ਕਾਤਰੋਂ ਦੀ ਅਗਵਾਈ ਹੇਠ ਹਲਕਾ ਧੂਰੀ ਦੇ ਪਾਰਟੀ ਅਹੁਦੇਦਾਰਾਂ, ਮੈਂਬਰਾਂ ਵਲੋਂ ਸਾਂਝੇ ਤੌਰ ਮੀਟਿੰਗ ਕੀਤੀ ਗਈ। ਇਸ ਮੌਕੇ ਹਲਕਾ ਇੰਚਾਰਜ ਧੂਰੀ ਜਥੇਦਾਰ ਰਣਜੀਤ ਸਿੰਘ ਕਾਤਰੋਂ ਨੇ ਦੱਸਿਆ ਕਿ ਵਿਧਾਨ ਸਭਾ 2027 ਦੇ ਚੋਣਾਂ ਤਿਆਰੀਆਂ ਸਬੰਧੀ ਧੂਰੀ ਸ਼ਹਿਰ ਦੇ ਵਾਰਡ ਪੱਧਰ ਅਤੇ ਪਿੰਡਾਂ ਚ ਡੋਰ ਟੂ ਡੋਰ ਰਾਬਤਾ ਕਰ ਕੇ ਪਾਰਟੀ ਦੀਆਂ ਲੋਕਾਂ ਹਿੱਤ ਨੀਤੀਆਂ ਦੇ ਨਿਰਮਾਣ ’ਤੇ ਵਿਚਾਰ ਵਟਾਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕ ਅੱਜ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਮੁੱਦਈ ਖੇਤਰੀ ਪਾਰਟੀ ਜੋ ਕਿ ਲੋਕ ਹਿੱਤਾਂ ਦੀ ਪਹਿਰੇਦਾਰ ਰਹੀ ਹੈ ਅਤੇ 2027 ਲੋਕ ਖੇਤਰੀ ਪਾਰਟੀ ਨੂੰ ਸੇਵਾ ਦੇਣ ਲਈ ਮਨ ਬਣਾ ਚੁੱਕੇ ਹਨ, ਉਨ੍ਹਾਂ ਕਿਹਾ ਕਿ ਸੋ.ਅ. ਦਲ ਨੇ ਪਿਛਲੇ ਸਾਲਾਂ ਦੇ ਕਾਰਜਕਾਲ ਚ ਜੋ ਇਤਿਹਾਸਕ ਵਿਕਾਸ ਕਾਰਜ ਯੋਜਨਾਵਾਂ ਬਣਾ ਕੇ ਲੋਕਾਂ ਨੂੰ ਰਾਹਤ ਦਿੱਤੀ ਸੀ ਲੋਕ ਮੁੜ ਉਨ੍ਹਾਂ ਯੋਜਨਾਵਾਂ ਦੇ ਗਠਨ ਦੀ ਉਡੀਕ ਕਰ ਰਹੇ ਹਨ। ਇਸ ਮੌਕੇ ਮੀਟਿੰਗ ਚ ਹਲਕਾ ਇੰਚਾਰਜ ਜਥੇ ਕਾਤਰੋਂ ਨੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ ਕਾਤਰੋਂ, ਸਾਬਕਾ ਸਰਪੰਚ ਸੰਜੀਵ ਕੁਮਾਰ, ਪਿੰਟਾ ਸ਼ਹਿਰੀ ਪ੍ਰਧਾਨ, ਰਵੀਇੰਦਰ ਸਿੰਘ ਈਸੜਾ, ਸਰਕਲ ਪ੍ਰਧਾਨ ਸੁਰਿੰਦਰਜੀਤ ਸਿੰਘ ਭੋਲਾ ਸੇਖੋਂ ਧੂਰਾ, ਨਾਹਰ ਸਿੰਘ ਈਸੜਾ, ਸਵਿੰਦਰ ਸਿੰਘ ਸੱਤਾ ਕਾਂਝਲਾ, ਦੀਇੰਦਰ ਸਿੰਘ ਲੁਹਾਰਮਾਜਰਾ, ਰਘਵੀਰ ਸਿੰਘ ਧੂਰਾ ਆਦਿ ਨੇ ਵਿਚਾਰ ਵਟਾਂਦਰਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਦੀ ਸਰਬਸੰਮਤੀ ਨਾਲ ਚੋਣ ਅਗਲੀ ਖ਼ਬਰ ਆੜ੍ਹਤੀਆ ਪਰਮਜੀਤ ਸਿੰਘ ਮਡਾਹੜ ਦਾ ਦਿਹਾਂਤ
Ad Position 24