11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਉਕਾਬਾ ਫੈਡਰੇਸ਼ਨ ਵਲੋਂ ਧੂਰੀ ਵਿੱਚ ਫਾਈਬਰੋ ਸਕੈਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 08-03-2026
ਧੂਰੀ, 7 ਮਾਰਚ (ਲਖਵੀਰ ਸਿੰਘ ਧਾਂਦਰਾ) - ਉਕਾਬਾ ਫੈਡਰੇਸ਼ਨ ਵੱਲੋਂ ਜ਼ਿਲ੍ਹਾ ਪ੍ਰਧਾਨ ਨੱਥੂ ਰਾਮ ਦੀ ਅਗਵਾਈ ਹੇਠ ਧੂਰੀ ਦੇ ਡੈਲਟਾ ਸਕੈਨ ਸੈਂਟਰ ਵਿਖੇ ਫਾਈਬਰੋ ਸਕੈਨ ਕੈਂਪ ਆਯੋਜਿਤ ਕੀਤਾ ਗਿਆ | ਇਸ ਕੈਂਪ ਵਿੱਚ ਇਲਾਕੇ ਦੇ ਮਰੀਜ਼ਾਂ ਨੇ ਲਾਭ ਲਿਆ ਅਤੇ ਆਪਣੀ ਸਿਹਤ ਦੀ ਜਾਂਚ ਕਰਵਾ ਕੇ ਕੈਂਪ ਦਾ ਲਾਭ ਉਠਾਇਆ | ਕੈਂਪ ਦੌਰਾਨ ਲੋਕਾਂ ਨੂੰ ਲੀਵਰ ਨਾਲ ਸੰਬੰਧਿਤ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ | ਇਸ ਮੌਕੇ ਡਾਕਟਰ ਰੀਤੀਕਾ ਗੋਇਲ ਅਤੇ ਮਨਪ੍ਰੀਤ ਸਿੰਘ ਨੇ ਮਰੀਜ਼ਾਂ ਨੂੰ ਫਾਈਬਰੋ ਸਕੈਨ ਦੇ ਫ਼ਾਇਦਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਫਾਈਬਰੋ ਸਕੈਨ ਇੱਕ ਆਧੁਨਿਕ ਅਤੇ ਬਿਨਾਂ ਦਰਦ ਵਾਲਾ ਟੈੱਸਟ ਹੈ | ਜਿਸ ਨਾਲ ਲੀਵਰ ਦੀ ਸਥਿਤੀ ਬਾਰੇ ਪੂਰੀ ਜਾਣਕਾਰੀ ਮਿਲ ਜਾਂਦੀ ਹੈ | ਇਸ ਟੈੱਸਟ ਰਾਹੀਂ ਲੀਵਰ ਵਿੱਚ ਫੈਟੀ ਲਿਵਰ, ਫਾਈਬ੍ਰੋਸਿਸ ਜਾਂ ਹੋਰ ਸਮੱਸਿਆਵਾਂ ਦੀ ਸਮੇਂ ਸਿਰ ਪਹਿਚਾਣ ਕੀਤੀ ਜਾ ਸਕਦੀ ਹੈ | ਜਿਸ ਨਾਲ ਮਰੀਜ਼ ਨੂੰ ਸਮੇਂ ਤੇ ਇਲਾਜ ਮਿਲ ਸਕਦਾ ਹੈ | ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਗ਼ਲਤ ਖ਼ੁਰਾਕ ਅਤੇ ਬਦਲਦੇ ਜੀਵਨ ਢੰਗ ਕਾਰਨ ਲੀਵਰ ਨਾਲ ਸੰਬੰਧਿਤ ਬਿਮਾਰੀਆਂ ਵੱਧ ਰਹੀਆਂ ਹਨ | ਇਸ ਲਈ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ਤੇ ਜ਼ਰੂਰੀ ਟੈੱਸਟ ਕਰਵਾਉਣੇ ਚਾਹੀਦੇ ਹਨ | ਜ਼ਿਲ੍ਹਾ ਪ੍ਰਧਾਨ ਨੱਥੂ ਰਾਮ ਨੇ ਦੱਸਿਆ ਕਿ ਉਕਾਬਾ ਫੈਡਰੇਸ਼ਨ ਵੱਲੋਂ ਸਮਾਜ ਦੀ ਭਲਾਈ ਲਈ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਸਿਹਤ ਕੈਂਪ ਲਗਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਅੱਗੇ ਵੀ ਲੋਕਾਂ ਦੀ ਭਲਾਈ ਲਈ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਕਾਮਿਆਂ ਵਲੋਂ ਮੈਨੇਜਰ ਪਰਸੋਨਲ ਮੈਡਮ ਲਤਾ ਚੌਹਾਨ ਨਾਲ ਮੀਟਿੰਗ ਅਗਲੀ ਖ਼ਬਰ ਸੰਤ ਬਾਬਾ ਨਰਾਇਣ ਸਿੰਘ ਮੋਨੀ ਤਪਾ-ਦਰਾਜ-ਮੋਹਾਲੀ ਵਾਲਿਆਂ ਦੀ ਯਾਦ ਵਿਚ ਗੁਰਮਤਿ ਸਮਾਗਮ ਕਰਵਾਇਆ <br/>
Ad Position 24