ਸ਼ਹਿਣਾ, 11 ਮਾਰਚ (ਸੁਰੇਸ਼ ਗੋਗੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ: 295) ਬਲਾਕ ਸ਼ਹਿਣਾ ਦੀ ਮੀਟਿੰਗ ਕਸਬਾ ਪੱਖੋ ਕੈਂਚੀਆਂ ਵਿਖੇ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਗੋਲਡ ਮੈਡੀਕਾ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਦੀ ਟੀਮ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਦੇ ਸੂਬਾ ਮੀਡੀਆ ਇੰਚਾਰਜ ਪੰਜਾਬ ਡਾ: ਮਿੱਠੂ ਮੁਹੰਮਦ ਮਹਿਲ ਕਲਾਂ, ਡਾ: ਸੁਰੇਸ਼ ਕੁਮਾਰ ਨੇ ਆਪਣੇ ਸੰਬੋਧਨ ਦੌਰਾਨ ਹਸਪਤਾਲ ਵਿਚ ਉਪਲਬਧ ਆਧੁਨਿਕ ਮੈਡੀਕਲ ਸੁਵਿਧਾਵਾਂ ਅਤੇ ਇਲਾਜੀ ਸਹੂਲਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਅੱਜ ਦੇ ਸਮੇਂ ਵਿਚ ਪਿੰਡਾਂ ਦੇ ਮਰੀਜ਼ਾਂ ਨੂੰ ਵੀ ਵੱਡੇ ਸ਼ਹਿਰਾਂ ਵਰਗੀਆਂ ਸਹੂਲਤਾਂ ਮਿਲਣੀਆਂ ਬਹੁਤ ਜ਼ਰੂਰੀ ਹਨ | ਇਸ ਮੌਕੇ ਡਾ: ਚਮਕੌਰ ਸਿੰਘ ਜੈਮਲ ਸਿੰਘ ਵਾਲਾ, ਡਾ: ਸੱਤਪਾਲ ਸਿੰਘ, ਡਾ: ਹਰਨੇਕ ਸਿੰਘ ਜੰਗੀਆਣਾ, ਡਾ: ਮਨਜੀਤ ਸਿੰਘ ਮਹਿਤਾ, ਡਾ: ਪਰਮਜੀਤ ਸਿੰਘ ਮੌੜ ਮਕਸੂਥਾ ਅਤੇ ਡਾ: ਚਮਕੌਰ ਸਿੰਘ ਤਾਜੋਕੇ ਨੇ ਵੀ ਆਪਣੇ-ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸੰਗਠਨ ਦੀ ਮਜ਼ਬੂਤੀ ਅਤੇ ਇੱਕਜੁੱਟਤਾ 'ਤੇ ਜ਼ੋਰ ਦਿੱਤਾ | ਮੀਟਿੰਗ ਦੌਰਾਨ ਬਲਾਕ ਪ੍ਰਧਾਨ ਡਾ: ਜਸਵੰਤ ਸਿੰਘ ਨੱਤ ਨੇ ਗੋਲਡ ਮੈਡੀਕਾ ਹਸਪਤਾਲ ਦੀ ਟੀਮ ਡਾ: ਸੁਰੇਸ਼ ਕੁਮਾਰ, ਸੀਨੀਅਰ ਪੀ.ਆਰ.ਓ. ਸ: ਬਲਦੇਵ ਸਿੰਘ ਅਤੇ ਪੀ.ਆਰ.ਓ. ਜਸਪਾਲ ਸਿੰਘ ਨੂੰ ਸਨਮਾਨਿਤ ਕੀਤਾ | ਇਸ ਮੌਕੇ ਡਾ: ਹਰਪ੍ਰੀਤ ਸਿੰਘ ਮਹਿਤਾ, ਡਾ: ਗੁਰਪ੍ਰੀਤ ਸਿੰਘ ਜੰਗੀਆਣਾ, ਡਾ: ਪਰਮਜੀਤ ਸਿੰਘ ਮੌੜ ਮਕਸੂਥਾ, ਕੇਵਲ ਸਿੰਘ ਸੰਧੂ ਕਲਾਂ, ਸੰਦੀਪ ਸਿੰਘ ਉੱਗੋਕੇ, ਡਾ: ਹਰਪ੍ਰੀਤ ਸਿੰਘ ਚੀਮਾ, ਡਾ: ਸੁਖਪ੍ਰੀਤ ਸਿੰਘ ਸੰਧੂ ਕਲਾਂ, ਡਾ: ਗੁਰਦੀਪ ਸਿੰਘ ਜਗਜੀਤਪੁਰਾ, ਰਾਜੀਵ ਖਾਂ ਰੂੜੇਕੇ ਕਲਾਂ, ਡਾ: ਅਰਜਾਕ ਅਲੀ, ਡਾ: ਗੁਰਦੀਪ ਸਿੰਘ ਭਦੌੜ, ਡਾ: ਮੁਸ਼ਤਾਕ ਖ਼ਾਨ ਮਲੇਰਕੋਟਲੇ ਵਾਲੇ, ਡਾ: ਗਗਨਦੀਪ ਸਿੰਘ ਢਿੱਲਵਾਂ, ਡਾ: ਸੇਵਕ ਸਿੰਘ ਖੁੱਡੀ ਖ਼ੁਰਦ, ਗੁਰਦੀਪ ਸਿੰਘ ਨੈਣੇਵਾਲ ਅਤੇ ਡਾ: ਵਿਜੇ ਕੁਮਾਰ ਤਪਾ ਹਾਜ਼ਰ ਸਨ |