18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਜਵਾਹਰ ਨਵੋਦਿਆ ਵਿਦਿਆਲਿਆ ਢਿਲਵਾਂ ਦੇ ਵਿਦਿਆਰਥੀਆਂ ਨੇ ਬਿਰਧ ਘਰ ਦਾ ਕੀਤਾ ਦੌਰਾ <br/>

Ad Position 21
No active advertisement
ਅਜੀਤ ਡੈਸਕ 12-03-2026
ਤਪਾ ਮੰਡੀ, 11 ਮਾਰਚ (ਪ੍ਰਵੀਨ ਗਰਗ)-ਬਾਬਾ ਫੂਲ ਸਰਕਾਰੀ ਬਿਰਧ ਘਰ ਤਪਾ ਵਿਖੇ ਅੱਜ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਤਿੰਦਰਪਾਲ ਕੌਰ ਧਾਲੀਵਾਲ ਦੇ ਨਿਰਦੇਸ਼ਾਂ ਦੀ ਪਾਲਣਾ ਹੇਠ ਬਿਰਧ ਘਰ ਦੀ ਸੁਪਰਡੈਂਟ ਵੀਰਪਾਲ ਕੌਰ ਦੀ ਅਗਵਾਈ ਵਿਚ ਜਵਾਹਰ ਨਵੋਦਿਆ ਵਿਦਿਆਲਯ ਢਿਲਵਾਂ ਦੇ 9ਵੀਂ ਕਲਾਸ ਦੇ 48 ਵਿਦਿਆਰਥੀਆਂ ਵਲੋਂ ਚੱਲ ਰਹੇ ਪੰਜ ਰੋਜ਼ਾ ਯੋਗ ਅਤੇ ਅੰਤਰ-ਪੀੜ੍ਹੀ ਬੰਧਨ ਪ੍ਰੋਗਰਾਮ ਤਹਿਤ ਬਿਰਧ ਘਰ ਦਾ ਦੌਰਾ ਕੀਤਾ ਗਿਆ | ਇਸ ਮੌਕੇ ਆਯੂਸ਼ ਵਿਭਾਗ ਦੇ ਡਾ: ਰਾਕੇਸ਼ ਕੁਮਾਰ ਵਲੋਂ 35-40 ਕਰੀਬ ਬਜ਼ੁਰਗਾਂ ਨੂੰ ਯੋਗ ਆਸਨਾਂ ਦੀ ਪ੍ਰਯੋਗਾਤਮਿਕ ਸਿਖਲਾਈ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਰੋਜ਼ਾਨਾ ਯੋਗ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ | ਉਨ੍ਹਾਂ ਨੇ ਸਿਹਤਮੰਦ ਜੀਵਨ ਲਈ ਯੋਗ ਅਤੇ ਸਧਾਰਣ ਜੀਵਨ ਸ਼ੈਲੀ ਅਪਣਾਉਣ ਦੀ ਪੇ੍ਰਰਨਾ ਵੀ ਦਿੱਤੀ | ਇਸ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਗਿੱਧਾ ਬੋਲੀਆਂ, ਚੁਟਕਲੇ ਅਤੇ ਹੋਰ ਰੰਗਾਰੰਗ ਗਤੀਵਿਧੀਆਂ ਰਾਹੀਂ ਬਜ਼ੁਰਗਾਂ ਦਾ ਮਨੋਰੰਜਨ ਕੀਤਾ ਗਿਆ, ਜਿਸ ਨਾਲ ਬਿਰਧ ਘਰ ਦਾ ਮਾਹੌਲ ਖੁਸ਼ੀਆਂ, ਉਤਸ਼ਾਹ ਅਤੇ ਆਪਸੀ ਪਿਆਰ ਨਾਲ ਭਰ ਗਿਆ | ਵਿਦਿਆਰਥੀਆਂ ਨੇ ਬਜ਼ੁਰਗਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਜੀਵਨ ਅਨੁਭਵਾਂ ਤੋਂ ਪੇ੍ਰਰਨਾ ਅਤੇ ਕੀਮਤੀ ਜੀਵਨ ਮੁੱਲ ਸਿੱਖੇ | ਇਸ ਤਰ੍ਹਾਂ ਦੇ ਪ੍ਰੋਗਰਾਮ ਨਵੀਂ ਪੀੜ੍ਹੀ ਅਤੇ ਬਜ਼ੁਰਗਾਂ ਵਿਚਕਾਰ ਪਿਆਰ, ਸਤਿਕਾਰ ਅਤੇ ਸਮਝ ਦਾ ਮਜ਼ਬੂਤ ਪੁਲ ਬਣਾਉਂਦੇ ਹਨ | ਇਸ ਮੌਕੇ ਸੁਪਰਡੈਂਟ ਅਤੇ ਸਮੂਹ ਸਟਾਫ਼ ਵਲੋਂ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਡਾ: ਰਾਕੇਸ਼ ਕੁਮਾਰ (ਆਯੂਸ਼ ਵਿਭਾਗ) ਦਾ ਇਸ ਪ੍ਰੇਰਣਾਦਾਇਕ ਫੇਰੀ ਲਈ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਮੈਡੀਕਲ ਕਮਿਸ਼ਨਰ ਡਾ. ਔਜਲਾ ਵਲੋਂ ਸੀ.ਐੱਚ.ਸੀ. ਭਦੌੜ ਦਾ ਦੌਰਾ <br/> ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸ਼ਹਿਣਾ ਦੀ ਮੀਟਿੰਗ <br/>
Ad Position 24