24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸ਼ਿਵਾਲਿਕ ਪਬਲਿਕ ਸਕੂਲ ਦੇ ਪਲੇ-ਵੇ ਜਮਾਤ ਦੇ ਬੱਚਿਆਂ ਦਾ ਰੁਚੀਕਰ ਅਤੇ ਸਿੱਖਿਆਤਮਕ ਦੌਰਾ <br/>

Ad Position 21
No active advertisement
ਸ਼ਿਵਾਲਿਕ ਸਕੂਲ ਦੇ ਨੰਨੇ੍ਹ ਮੰੁਨੇ ਬੱਚੇ ਪਿਕਨਿਕ ਦੌਰਾਨ | ਤਸਵੀਰ : ਪ੍ਰਵੀਨ ਗਰਗ <br/> 13-03-2026
ਤਪਾ ਮੰਡੀ, 12 ਮਾਰਚ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ਼ਿਵਾਲਿਕ ਪਬਲਿਕ ਸਕੂਲ ਤਪਾ ਦੀ ਪਲੇਵੇ ਕਲਾਸ ਦੇ ਨੰਨੇ-ਮੁੰਨੇ ਵਿਦਿਆਰਥੀਆਂ ਲਈ ਇੱਕ ਰੁਚੀਕਰ ਅਤੇ ਸਿੱਖਿਆਤਮਕ ਦੌਰਾ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀ ਗ਼ੌਰੀ ਗੋਪਾਲ ਮੰਦਰ, ਸੂਰੀਆ ਸਿਟੀ ਤਪਾ ਵਿਖੇ ਦਰਸ਼ਨ ਕਰਨ ਲਈ ਲਿਜਾਏ ਗਏ | ਉੱਥੇ ਬੱਚਿਆਂ ਨੇ ਭਗਵਾਨ ਦੇ ਦਰਸ਼ਨ ਕਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਅਧਿਆਪਕਾਂ ਵਲੋਂ ਮੰਦਰ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਤੋਂ ਬਾਅਦ ਬੱਚਿਆਂ ਨੂੰ ਪਿਕਨਿਕ ਲਈ ਸੂਰੀਆ ਸਿਟੀ ਵਿਚ ਹੀ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਸਕੂਲ ਦੀ ਟੌਏ ਟਰੇਨ ਵਿਚ ਸਫ਼ਰ ਕੀਤਾ ਅਤੇ ਬਹੁਤ ਅਨੰਦ ਮਾਣਿਆ | ਬੱਚਿਆਂ ਨੇ ਖੇਡਾਂ ਖੇਡੀਆਂ, ਗੀਤ ਗਾਏ ਅਤੇ ਆਪਣੇ ਦੋਸਤਾਂ ਨਾਲ ਖ਼ੁਸ਼ਗਵਾਰ ਸਮਾਂ ਬਿਤਾਇਆ | ਇਸ ਦੌਰੇ ਨੇ ਬੱਚਿਆਂ ਨੂੰ ਮਨੋਰੰਜਨ ਦੇ ਨਾਲ-ਨਾਲ ਧਾਰਮਿਕ ਅਤੇ ਸਮਾਜਿਕ ਜਾਣਕਾਰੀ ਵੀ ਪ੍ਰਦਾਨ ਕੀਤੀ | ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਵੀ ਬੱਚਿਆਂ ਨਾਲ ਇਸ ਸੁਹਾਵਣੇ ਪਲਾਂ ਦਾ ਅਨੰਦ ਲਿਆ | ਇਸ ਮੌਕੇ ਤੇ ਸਕੂਲ ਪਿ੍ੰਸੀਪਲ ਸ੍ਰੀਮਤੀ ਮੋਨਿਕਾ ਗਰਗ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮੌਲਿਕ ਕਦਰਾਂ ਕੀਮਤਾਂ ਸਿਖਾਉਣਾ ਹੀ ਸਕੂਲ ਦਾ ਮੁੱਖ ਮੰਤਵ ਹੈ |

Ad Position 22
No active advertisement
ਪਿਛਲੀ ਖ਼ਬਰ ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਡਿਸਲੇਕਸੀਆ ਬਾਰੇ ਕੀਤਾ ਜਾਗਰੂਕ <br/> ਅਗਲੀ ਖ਼ਬਰ ਨੇਚਰ ਲਵਰਜ਼ ਸੰਸਥਾ ਨੇ ਸ਼ਹਿਰ ਨੂੰ ਹਰਿਆ ਭਰਿਆ ਰੱਖਣ ਦਾ ਚੁੱਕਿਆ ਬੀੜਾ <br/>
Ad Position 24