03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮਲਟੀਪਰਪਜ਼ ਹੈਲਥ ਇੰਪਲਾਈਜ਼ ਪੰਜਾਬ ਨੇ ਸਿਹਤ ਮੰਤਰੀ ਨਾਲ ਕੀਤੀ ਪੈਨਲ ਮੀਟਿੰਗ ਫੀਮੇਲ ਨਵੀਂ ਭਰਤੀ ਦੇ ਹੁਕਮ ਜਲਦੀ ਜਾਰੀ ਹੋਣਗੇ - ਜਗਤਾਰ ਸਿੱਧੂ <br/>

Ad Position 21
No active advertisement
ਅਜੀਤ ਡੈਸਕ 29-03-2026
ਧੂਰੀ, 28 ਮਾਰਚ (ਲਖਵੀਰ ਸਿੰਘ ਧਾਂਦਰਾ) - ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਿੱਚ ਮਪਹਵ ਫੀਮੇਲ ਦੀ ਚੱਲ ਰਹੀ ਭਰਤੀ ਦੀ ਉਡੀਕ ਸੂਚੀ ਨੂੰ ਜਲਦੀ ਹੁਕਮ ਦੇਣ ਬਾਰੇ ਗੱਲਬਾਤ ਕਰਦਿਆਂ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਕਾਰਜਕਾਰਨੀ ਦੇ ਮੈਂਬਰ, ਸਾਬਕਾ ਸੂਬਾ ਪ੍ਰੈੱਸ ਸਕੱਤਰ ਤੇ ਬਲਾਕ ਅਮਰਗੜ੍ਹ ਦੇ ਜਨਰਲ ਸਕੱਤਰ ਜਗਤਾਰ ਸਿੰਘ ਸਿੱਧੂ ਮਲੇਰਕੋਟਲਾ ਅਤੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਢੀਂਡਸਾ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਭਰਤੀ ਦੌਰਾਨ 122 ਅਸਾਮੀਆਂ ਕੱਢੀਆਂ ਗਈਆਂ ਸਨ ਤੇ ਪਹਿਲੀ ਸੂਚੀ ਵਿੱਚ ਸਿਰਫ਼ 50 ਉਮੀਦਵਾਰ ਹੀ ਚੁਣੇ ਗਏ ਸਨ ਜਦਕਿ ਸਾਰੀ ਸੂਚੀ ਇੱਕੋ ਵਾਰ ਜਾਰੀ ਕਰਨੀ ਬਣਦੀ ਸੀ, ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਪਿਛਲੇ ਦਿਨੀਂ ਸਿਹਤ ਮੰਤਰੀ ਨਾਲ ਹੋਈਾ ਮੀਟਿੰਗ ਵਿੱਚ ਜ਼ੋਰਦਾਰ ਤਰੀਕੇ ਨਾਲ ਮੰਗ ਕੀਤੀ ਸੀ ਕਿ ਬਾਕੀ ਰਹਿੰਦੀ ਸੂਚੀ ਵੀ ਤੁਰੰਤ ਜਾਰੀ ਕੀਤੀ ਜਾਵੇ,ਉਨ੍ਹਾਂ ਕਿਹਾ ਕਿ ਭਰਤੀ ਲਈ ਜਥੇਬੰਦੀ ਲਗਾਤਾਰ ਮੰਗ ਉਠਾਉਂਦੀ ਆ ਰਹੀ ਹੈ ਜਿਸ ਸਦਕਾ ਹੀ ਰਹਿੰਦੇ ਮਪਹਵ ਫੀਮੇਲ ਨੂੰ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੀ ਲਿਖਤੀ ਹੁਕਮ ਮਿਲਣਗੇ | ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਮਪਹਵ ਮੇਲ ਦੀ ਭਰਤੀ ਦੇ ਚੁਣੇ ਗਏ ਉਮੀਦਵਾਰਾਂ ਨੂੰ ਵੀ ਜਲਦੀ ਆਰਡਰ ਦਿਵਾਏ ਜਾਣਗੇ ਇਸ ਸੰਬੰਧੀ ਵੀ ਜਥੇਬੰਦੀ ਵੱਲੋਂ ਸਿਹਤ ਮੰਤਰੀ ਅਤੇ ਸਿਹਤ ਡਾਇਰੈਕਟਰ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਦੀ ਬੇਟੀ ਸਾਇਮਾ ਸਿੱਦੀਕੀ ਨੇ ਹਿਜ਼ਾਬ ਪਹਿਨ ਕੇ ਆਪਣੇ ਅੰਦਰ ਡਾ. ਬਣਨ ਦੇ ਸੰਜੋਏ ਸੁਪਨੇ ਨੂੰ ਕੀਤਾ ਸਾਕਾਰ... ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ <br/>
Ad Position 24
No active advertisement