03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸੀਟੂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ, ਜ਼ਿਲ੍ਹਾ ਪੱਧਰ 'ਤੇ 1 ਤੋਂ 3 ਅਪ੍ਰੈਲ ਤੱਕ ਲੇਬਰ ਕੋਡਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ-ਆਗੂ

Ad Position 21
No active advertisement
ਅਜੀਤ ਡੈਸਕ 29-03-2026
ਬਰਨਾਲਾ, 28 ਮਾਰਚ (ਅਸ਼ੋਕ ਭਾਰਤੀ)-ਸੀਟੂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸਾਥੀ ਪ੍ਰੀਤਮ ਸਿੰਘ ਸਹਿਜੜਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸੂਬਾਈ ਆਗੂ ਸਾਥੀ ਸ਼ੇਰ ਸਿੰਘ ਫਰਵਾਹੀ, ਮਾਨ ਸਿੰਘ ਗੁਰਮ, ਗੁਰਮਜੀਰ, ਮੁਹੰਮਦ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਤਾਨਾਸ਼ਾਹੀ ਧੌਂਸ ਤਹਿਤ ਕਿਸਾਨਾਂ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਅਤੇ ਆਮ ਲੋਕਾਂ ਵਿਰੋਧੀ ਨੀਤੀਆਂ ਨੂੰ ਬਣਾ ਰਹੀ ਹੈ ਅਤੇ ਕਾਰਪੋਰੇਟ ਘਰਾਨਿਆਂ ਦੇ ਖ਼ਜ਼ਾਨੇ ਭਰ ਰਹੀ ਹੈ | ਆਗੂਆਂ ਕਿਹਾ ਕਿ ਮਨਰੇਗਾ ਨੂੰ ਖ਼ਤਮ ਕਰ ਕੇ ਨਵਾਂ ਜੀ ਰਾਮ ਜੀ ਕਾਨੂੰਨ ਲਾਗੂ ਕਰਨ ਜਾ ਰਹੀ ਹੈ, ਬਿਜਲੀ ਐਕਟ ਅਤੇ ਬੀਜ ਬਿੱਲ ਪੇਸ਼ ਕਰਨ ਜਾ ਰਹੀ ਹੈ, ਅਮਰੀਕੀ ਸਾਮਰਾਜ ਨਾਲ ਗੈਰ ਬਰਾਬਰੀ ਦਾ ਖੇਤੀ ਵਸਤਾਂ ਵਪਾਰ ਦਾ ਕਿਸਾਨਾਂ-ਮਜ਼ਦੂਰਾਂ ਵਿਰੋਧੀ ਸਮਝੌਤਾ ਕਰਨ ਜਾ ਰਹੀ ਹੈ, 29 ਕਿਰਤ ਕਾਨੰੂਨੀ ਹੱਕਾਂ ਨੂੰ ਖ਼ਤਮ ਕਰ ਕੇ ਨਵੇਂ ਚਾਰ ਲੇਬਰ ਕੋਡ ਲਾਗੂ ਕਰਨ ਵੱਲ ਅੱਗੇ ਵੱਧ ਰਹੀ ਹੈ | ਆਗੂਆਂ ਦੱਸਿਆ ਕਿ ਕੇਂਦਰੀ ਸਰਕਾਰ ਵਲੋਂ ਨਵੇਂ ਲੇਬਰ ਕੋਡ ਪਹਿਲੀ ਅਪ੍ਰੈਲ ਤੋਂ ਲਾਗੂ ਕੀਤੇ ਜਾਣ ਸਮੇਂ ਕਾਲਾ ਦਿਨ ਮਨਾਉਂਦਿਆਂ 1 ਤੋਂ 3 ਅਪ੍ਰੈਲ ਤੱਕ ਲੇਬਰ ਕੋਡਾਂ ਦੀਆਂ ਦੇਸ਼ ਪੱਧਰ 'ਤੇ ਸੀਟੂ ਵਲੋਂ ਕਾਪੀਆਂ ਫ਼ੂਕ ਕੇ ਪ੍ਰਦਰਸ਼ਨ ਕੀਤੇ ਜਾਣਗੇ | ਇਸ ਮੌਕੇ ਭੋਲਾ ਰਾਏਸਰ, ਪ੍ਰੀਤਮ ਸਿੰਘ ਸਹਿਜੜਾ, ਬਲਜਿੰਦਰ ਸਿੰਘ ਚੀਮਾ ਅਤੇ ਅੰਗਰੇਜ਼ ਸਿੰਘ ਕਾਲਾ ਕਰਮਗੜ੍ਹ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੀਮਾ ਸੈਕੰਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਇਲਾਕੇ ਦੀ ਮੰਡੀ 'ਚ ਸਰੋਂ ਦੀ ਆਮਦ ਜ਼ੋਰਾਂ 'ਤੇ <br/>
Ad Position 24
No active advertisement