07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਦੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 05-04-2026
ਬਰਨਾਲਾ, 4 ਅਪ੍ਰੈਲ (ਅਸ਼ੋਕ ਭਾਰਤੀ)-ਮੁਲਾਜ਼ਮ ਯੂਨਾਈਟਿਡ ਅÏਰਗੇਨਾਈਜੇਸ਼ਨ ਦੀ ਮੀਟਿੰਗ ਸਬ-ਡਵੀਜ਼ਨ ਸ਼ਹਿਰੀ ਬਰਨਾਲਾ ਵਿਖੇ ਹੋਈ | ਜਿਸ ਵਿਚ ਸਬ ਡਵੀਜ਼ਨ ਸ਼ਹਿਰੀ, ਦਿਹਾਤੀ, ਸੰਘੇੜਾ, ਅਤੇ ਟੀ.ਐਲ.ਸਬ ਡਵੀਜ਼ਨ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਫ਼ੀਲਡ ਵਿਚ ਕੰਮ ਕਰਦੇ ਸਾਥੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ | ਇਸ ਤੋਂ ਇਲਾਵਾ ਪੈਡੀ ਸੀਜ਼ਨ ਦੇ ਮੱਦੇ ਨਜ਼ਰ ਮਹਿਕਮੇ ਤੋਂ ਚੰਗੀਆਂ ਸੇਫ਼ਟੀ ਕਿੱਟਾਂ ਦੀ ਮੰਗ ਰੱਖੀ ਗਈ ਤਾਂ ਕਿ ਹੋਣ ਵਾਲੇ ਮੰਦਭਾਗੇ ਹਾਦਸਿਆਂ ਤੋਂ ਬਚਿਆ ਜਾ ਸਕੇ | ਰਣਜੋਧ ਸਿੰਘ, ਰਜਿੰਦਰ ਸ਼ਰਮਾ, ਸੁਖਵਿੰਦਰ ਸਿੰਘ ਜੱਸਲ ਨੇ ਕਿਹਾ ਕਿ ਮਹਿਕਮੇ ਵਲੋਂ ਸਹਾਇਕ ਲਾਈਨਮੈਨਾਂ ਦੇ ਬਿਨਾਂ ਅਪ੍ਰੈਟਸ਼ਿਪ ਤੋਂ ਸਿੱਧੀ ਭਰਤੀ ਦੇ ਕੱਢੇ ਇਸ਼ਤਿਹਾਰ ਦਾ ਵਿਰੋਧ ਕਰਦਿਆਂ ਸਰਕਾਰ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਰਹਿਣ ਦਾ ਹੋਕਾ ਦਿੱਤਾ | ਇਸ ਮੌਕੇ ਸਹਾਇਕ ਲਾਈਨਮੈਨ ਤੋਂ ਲਾਈਨ ਮੈਨ ਪ੍ਰਮੋਟ ਹੋ ਰਹੇ ਸਾਥੀਆਂ ਨੂੰ ਨੇੜਲੇ ਸਟੇਸ਼ਨਾਂ 'ਤੇ ਹੀ ਤਾਇਨਾਤ ਕਰਨ ਦੀ ਮੰਗ ਰੱਖੀ ਗਈ | ਇਸ ਮੌਕੇ ਰੁਪਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਿੰਦਰ ਸਿੰਘ, ਨਿੰਦਰ ਸਿੰਘ, ਮੱਖਣ ਸਿੰਘ, ਅਮਰਜੀਤ ਸਿੰਘ, ਸੁਰਜੀਤ ਸਿੰਘ ਜੱਸਲ, ਰਣਜੀਤ ਸਿੰਘ, ਗੁਰਮੇਲ ਸਿੰਘ, ਧਰਮਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਧਨੌਲਾ ਨੇੜਿਓਾ ਲੰਘਦੀ ਡਰੇਨ ਹਰੀ ਵੇਲ ਨਾਲ ਨੱਕੋ-ਨੱਕ ਭਰੀ ਅਗਲੀ ਖ਼ਬਰ ਕਿਸਾਨਾਂ ਦੀ ਸੋਨੇ ਵਰਗੀ ਕਣਕ ਦੀ ਫ਼ਸਲ ਦਾ ਬਾਰਿਸ਼ ਕਾਰਨ ਦਾਣਾ ਕਾਲਾ ਹੋਣ ਲੱਗਿਆ
Ad Position 24
No active advertisement