ਬਰਨਾਲਾ, 4 ਅਪ੍ਰੈਲ (ਅਸ਼ੋਕ ਭਾਰਤੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 'ਜ਼ਿੰਦਗੀ ਜ਼ਿੰਦਾਬਾਦ' 'ਨਸ਼ੇ ਨੂੰ ਨਾਂਹ, ਜ਼ਿੰਦਗੀ ਨੂੰ ਹਾਂ' ਵਿਸ਼ੇ ਸਬੰਧੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਆਰੀਆਭੱਟ ਕਾਲਜ ਬਰਨਾਲਾ ਦੇ ਵਿਦਿਆਰਥੀਆਂ ਮਾਨਸੀ ਗਰਗ (ਬੀ.ਕਾਮ ਦੂਜਾ ਸਮੈਸਟਰ), ਜਸਲੀਨ ਕੌਰ (ਬੀ.ਏ ਚੌਥਾ ਸਮੈਸਟਰ) ਅਤੇ ਤਰਨਜੀਤ ਸਿੰਘ (ਬੀ.ਏ ਚੌਥਾ ਸਮੈਸਟਰ) ਨੇ ਕਲਚਰਲ ਕੋਆਰਡੀਨੇਟਰ ਅਤੇ ਨੋਡਲ ਅਫ਼ਸਰ ਪ੍ਰੋ: ਸੁਖਪ੍ਰੀਤ ਸਿੰਘ, ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੀ ਮੁਖੀ ਡਾ: ਜਸ਼ਨਜੋਤ, ਆਰਟਸ ਅਤੇ ਹਿਊਮੈਨਿਟੀਜ਼ ਵਿਭਾਗ ਦੀ ਮੁਖੀ ਪ੍ਰੋ: ਭਾਵੁਕਤਾ ਸ਼ਰਮਾ, ਵਣਜ ਅਤੇ ਪ੍ਰਬੰਧਨ ਵਿਭਾਗ ਦੀ ਅਧਿਆਪਕਾ ਬਿਮਲਾ ਰਾਣੀ ਦੀ ਅਗਵਾਈ ਵਿਚ ਭਾਗ ਲਿਆ | ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸੰਸਥਾ ਦੇ ਚੇਅਰਮੈਨ ਇੰਜ: ਰਾਕੇਸ਼ ਗੁਪਤਾ, ਡਾਇਰੈਕਟਰ ਡਾ: ਅਜੈ ਮਿੱਤਲ, ਡੀਨ ਅਕਾਦਮਿਕ ਡਾ: ਭਵੇਤ ਗਰਗ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |