19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸਿਹਤਮੰਦ ਬਰਨਾਲਾ ਤਹਿਤ ਬੱਚਿਆਂ ਤੋਂ ਬਜ਼ੁਰਗਾਂ ਤੱਕ ਸੈਂਕੜੇ ਬਰਨਾਲਾ ਵਾਸੀਆਂ ਨੇ ਮੈਰਾਥਨ ਵਿਚ ਲਿਆ ਹਿੱਸਾ <br/>

Ad Position 21
No active advertisement
ਅਜੀਤ ਡੈਸਕ 06-04-2026
ਬਰਨਾਲਾ, 5 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-'ਸਿਹਤਮੰਦ ਬਰਨਾਲਾ' ਦਾ ਸੁਨੇਹਾ ਦੇਣ ਲਈ ਅੱਜ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ, ਪੁਲਿਸ ਵਿਭਾਗ, ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਅਤੇ ਸਾਈਕਲਿੰਗ ਕਲੱਬ ਬਰਨਾਲਾ ਦੇ ਸਾਂਝੇ ਉਪਰਾਲੇ ਤਹਿਤ ਮੈਰਾਥਨ ਕਰਵਾਈ ਗਈ | ਇਸ ਵਿਚ 5 ਕਿੱਲੋਮੀਟਰ, 10 ਕਿੱਲੋਮੀਟਰ ਤੇ 21 ਕਿੱਲੋਮੀਟਰ ਦੌੜ ਦਾ ਆਗਾਜ਼ ਐੱਮ.ਟੀ.ਆਈ.ਐੱਸ. ਹੰਡਿਆਇਆ ਤੋਂ ਹੋਇਆ | ਮੈਰਾਥਨ ਵਿਚ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਿਸ਼ੇਸ਼ ਤੌਰ 'ਤੇ ਪੁੱਜੇ | ਉਨ੍ਹਾਂ ਨੇ ਜਿੱਥੇ ਖ਼ੁਦ ਇਸ ਮੈਰਾਥਨ ਵਿਚ ਹਿੱਸਾ ਲਿਆ ਉੱਥੇ ਜ਼ਿਲ੍ਹਾ ਵਾਸੀਆਂ ਖ਼ਾਸ ਕਰ ਕੇ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਖੇਡ ਗਤੀਵਿਧੀਆਂ ਨਾਲ ਜੁੜਨ ਨਾ ਸੁਨੇਹਾ ਦਿੱਤਾ ਅਤੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤਰਫ਼ੋਂ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਸਮੇਤ ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ, ਐੱਸ.ਡੀ.ਐੱਮ. ਤਪਾ ਆਯੂਸ਼ ਗੋਇਲ ਅਤੇ ਐੱਸ.ਡੀ.ਐੱਮ. ਮਹਿਲ ਕਲਾਂ ਸ੍ਰੀਮਤੀ ਕਿ੍ਤਿਕਾ ਗੋਇਲ ਨੇ ਵੀ ਮੈਰਾਥਨ ਵਿਚ ਹਿੱਸਾ ਲੈ ਕੇ ਤੰਦਰੁਸਤ ਬਰਨਾਲਾ ਦਾ ਸੁਨੇਹਾ ਦਿੱਤਾ | ਐੱਮ.ਟੀ.ਆਈ.ਐੱਸ. ਦੇ ਮੈਨੇਜਿੰਗ ਡਾਇਰੈਕਟਰ ਕਪਿਲ ਮਿੱਤਲ ਅਤੇ ਨਿਸ਼ੀ ਮਿੱਤਲ ਨੇ ਕਿਹਾ ਕਿ ਅੱਜ ਇਸ ਮੈਰਾਥਨ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਸਮੇਤ ਸ਼ਹਿਰ ਵਾਸੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਹੈ ਅਤੇ ਆਉਂਦੇ ਸਮੇਂ ਵੀ ਸਿਹਤਮੰਦ ਤੇ ਸਮਾਜਿਕ ਉਪਰਾਲੇ ਉਲੀਕੇ ਜਾਣਗੇ | ਮੈਰਾਥਨ ਵਿਚ ਹਿੱਸਾ ਲੈਣ ਵਾਲਿਆਂ ਨੂੰ ਟੀ-ਸ਼ਰਟਾਂ ਦਿੱਤੀਆਂ ਗਈਆਂ ਅਤੇ ਮੈਡਲ, ਸਰਟੀਫਿਕੇਟ ਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ | ਇਸ ਮੌਕੇ ਬਰਨਾਲਾ ਸਾਈਕਲਿੰਗ ਕਲੱਬ ਦੇ ਪ੍ਰਧਾਨ ਰਾਹੁਲ ਮੈਨਨ, ਵਾਈਸ ਪ੍ਰਧਾਨ ਡਾ. ਕਰਮਜੀਤ ਸਿੰਘ, ਸਕੱਤਰ ਪਰਦੀਪ ਮਿੱਤਲ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਗੁਰਪ੍ਰੀਤ ਸਿੰਘ ਚੈਰੀ ਢਿਲਵਾਂ ਹਲਕਾ ਭਦੌੜ ਕਾਨੂੰਨੀ ਵਿੰਗ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਮੀਂਹ ਪੈਣ ਤੋਂ ਬਾਅਦ ਕਈ-ਕਈ ਦਿਨ ਤੱਕ ਨਾਨਕਸਰ ਰੋਡ 'ਤੇ ਖੜ੍ਹਾ ਰਹਿੰਦਾ ਹੈ ਪਾਣੀ <br/>
Ad Position 24