19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

-ਮਾਮਲਾ ਪਤੀ-ਪਤਨੀ ਦੇ ਜ਼ਮੀਨੀ ਵਿਵਾਦ ਦਾ- ਰੂੜੇਕੇ ਕਲਾਂ ਵਿਖੇ ਤੇਲ ਵਾਲੀ ਬੋਤਲ ਲੈ ਕੇ ਮਾਂ-ਧੀ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹੀਆਂ <br/>

Ad Position 21
No active advertisement
ਅਜੀਤ ਡੈਸਕ 06-04-2026
ਰੂੜੇਕੇ ਕਲਾਂ, 5 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਰੂੜੇਕੇ ਕਲਾਂ ਵਿਖੇ ਪਤੀ-ਪਤਨੀ ਦੇ ਜਮੀਨੀ ਵਿਵਾਦ ਨੂੰ ਲੈ ਕੇ ਮਾਂ ਅਤੇ ਧੀ ਵਲੋਂ ਹੱਥ ਵਿਚ ਤੇਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਕੀ 'ਤੇ ਚੜ੍ਹ ਕੇ ਇਨਸਾਫ਼ ਦੀ ਮੰਗ ਕਰਨ ਅਤੇ ਪਰਿਵਾਰਕ ਮੈਂਬਰਾਂ ਵਲੋਂ ਨਹਿੰਗ ਸਿੰਘ ਜਥੇਬੰਦੀ ਦੇ ਨਹਿੰਗਾਂ ਦੇ ਸਹਿਯੋਗ ਨਾਲ ਟੈਂਕੀ ਹੇਠਾਂ ਰੋਸ ਪ੍ਰਦਰਸ਼ਨ ਕਰਦਿਆਂ ਇਨਸਾਫ਼ ਲਈ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ | ਪਾਣੀ ਵਾਲੀ ਟੈਂਕੀ 'ਤੇ ਚੜ੍ਹੀਆਂ ਦੋਵੇਂ ਮਾਂ ਅਤੇ ਧੀ ਗੁਰਜੀਤ ਕੌਰ ਤੇ ਮਨਵੀਰ ਕੌਰ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਪੀੜ੍ਹਤ ਔਰਤ ਦੀ ਬਜੁਰਗ ਮਾਤਾ ਪਰਮਜੀਤ ਕੌਰ ਰਾਮਪੁਰਾ ਫੂਲ, ਨਹਿੰਗ ਸਿੰਘ ਨਰਦੇਵ ਸਿੰਘ ਖਾਲਸਾ ਤਰਨਾਦਲ, ਸੁਖਦੀਪ ਸਿੰਘ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀੜ੍ਹਤ ਔਰਤ ਗੁਰਜੀਤ ਕੌਰ ਦੀ ਸ਼ਾਦੀ 21 ਸਾਲ ਪਹਿਲਾਂ ਪਿੰਡ ਰੂੜੇਕੇ ਕਲਾਂ ਦੇ ਵਿਅਕਤੀ ਨਰੈਣ ਸਿੰਘ ਨਾਲ ਹੋਈ ਸੀ | ਜਿਸ ਦੀ ਕੁੱਖੋ ਇਕ ਧੀ ਅਤੇ ਇਕ ਪੁੱਤਰ ਨੇ ਜਨਮ ਲਿਆ ਸੀ | ਉਸ ਦੇ ਪਤੀ ਨੇ ਪੀੜ੍ਹਤ ਔਰਤ ਗੁਰਜੀਤ ਕੌਰ ਨੂੰ 4 ਸਾਲ ਪਹਿਲਾਂ ਬੱਚਿਆਂ ਸਮੇਤ ਘਰੋਂ ਕੱਢ ਦਿੱਤਾ ਸੀ ਅਤੇ ਖ਼ਰਚਾਂ ਦੇਣ ਤੋਂ ਵੀ ਇਨਕਾਰੀ ਹੋ ਗਿਆ ਸੀ | ਪੀੜ੍ਹਤ ਔਰਤ ਅਤੇ ਬੱਚਿਆਂ ਦਾ ਬਣਦਾ ਹੱਕ ਵੀ ਨਹੀਂ ਦਿੱਤਾ ਗਿਆ ਹੈ | ਪਿਛਲੇ ਸਾਲਾਂ ਤੋਂ ਲੈ ਕੇ ਪੀੜ੍ਹਤ ਔਰਤ ਕਿਸਾਨ ਜਥੇਬੰਦੀਆਂ ਤੇ ਹੋਰ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਰੋਸ ਧਰਨੇ ਲਗਾ ਕੇ ਇਨਸਾਫ਼ ਦੀ ਮੰਗ ਕਰ ਰਹੀ ਹੈ | ਸੈਂਕੜੇ ਵਾਰ ਪੁਲਿਸ ਕੋਲ ਜਾਣ ਦੇ ਬਾਵਜੂਦ ਵੀ ਪੀੜ੍ਹਤ ਔਰਤ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ | ਪੁਲਿਸ ਵਲੋਂ ਪੀੜ੍ਹਤ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਡਰਾਇਆ ਧਮਕਾਇਆ ਜਾਂਦਾ ਹੈ | ਪੀੜ੍ਹਤ ਔਰਤ ਦਾ ਛੋਟਾ ਬੱਚਾ ਲੜਕਾ ਵੀ ਸਕੂਲ ਦੀ ਫੀਸ ਨਾ ਹੋਣ ਕਰ ਕੇ ਪੜ੍ਹਨ ਸਕੂਲ ਨਹੀਂ ਜਾ ਰਿਹਾ ਹੈ | ਉਕਤ ਵਿਅਕਤੀ ਵਲੋਂ ਪੀੜ੍ਹਤ ਔਰਤ ਤੇ ਬੱਚਿਆਂ ਦਾ ਬਣਦਾ ਜਮੀਨ ਤੇ ਘਰ ਦਾ ਹੱਕ ਆਪਣੇ ਰਿਸ਼ਤੇਦਾਰਾਂ ਨੂੰ ਦਿੱਤਾ ਜਾ ਰਿਹਾ ਹੈ | ਇਕੱਤਰ ਹੋਏ ਨਿਹੰਗ ਸਿੰਘਾਂ ਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪਿਛਲੇ 48 ਘੰਟਿਆਂ ਤੋਂ ਲੈ ਕੇ ਪੀੜ੍ਹਤ ਔਰਤ ਤੇ ਉਸ ਦੀ ਛੋਟੀ ਧੀ ਇਨਸਾਫ ਲਈ ਹੱਥ ਵਿਚ ਤੇਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਸੰਘਰਸ਼ ਕਰ ਰਹੀਆਂ ਹਨ | ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪੀੜ੍ਹਤ ਔਰਤ ਦੀ ਸਾਰ ਨਹੀਂ ਲਈ ਜਾ ਰਹੀ ਹੈ | ਇਕੱਤਰ ਹੋਏ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕਰਦਿਆਂ ਕਿਹਾ ਕਿ ਪੀੜ੍ਹਤ ਮਾਂ ਅਤੇ ਧੀ ਨੂੰ ਇਨਸਾਫ ਦਿਵਾਇਆ ਜਾਵੇ | ਜੇਕਰ ਸਰਕਾਰ ਨੇ ਪੀੜ੍ਹਤਾਂ ਦੀ ਫਰਿਆਦ ਨਾ ਸੁਣੀ ਤਾਂ ਸੰਘਰਸ਼ ਤਿੱਖਾ ਕਰਦਿਆਂ ਪੱਕਾ ਮੋਰਚਾ ਲਗਾਇਆ ਜਾਵੇਗਾ ਅਤੇ ਵੱਡੀ ਗਿਣਤੀ ਪੰਜਾਬ ਵਾਸੀਆਂ ਦੀ ਸਮੂਲੀਅਤ ਕਰਵਾਈ ਜਾਵੇਗੀ | ਇਸ ਮੌਕੇ ਹੋਰ ਸਮਰੱਥਕ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੰਦਿਰ ਵਿਖੇ ਲਗਾਇਆ ਭੰਡਾਰਾ ਅਗਲੀ ਖ਼ਬਰ ਮੀਂਹ ਅਤੇ ਗੜੇਮਾਰੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ-ਸਿੰਗਲਾ
Ad Position 24