19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਮੰਦਿਰ ਵਿਖੇ ਲਗਾਇਆ ਭੰਡਾਰਾ

Ad Position 21
No active advertisement
ਅਜੀਤ ਡੈਸਕ 06-04-2026
ਖਨੌਰੀ, 2 ਅਪ੍ਰੈਲ (ਬਲਵਿੰਦਰ ਸਿੰਘ ਥਿੰਦ)-ਖਨੌਰੀ ਨੇੜਲੇ ਸ਼੍ਰੀ ਬਾਲਾ ਜੀ ਧਾਮ ਪਦਾਰਥ ਖੇੜਾ ਵਿਖੇ ਸ੍ਰੀ ਹਨੂੰਮਾਨ ਬਜਰੰਗ ਬਲੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ | ਜਿਸ ਮੌਕੇ ਪਿੰਡ ਪਦਾਰਥ ਖੇੜਾ ਤੋਂ ਇਲਾਵਾ ਨੇੜਲੇ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਦੇ ਵਿਚ ਮੰਦਰ ਵਿਖੇ ਮੱਥਾ ਟੇਕਿਆ | ਮੰਦਿਰ ਕਮੇਟੀ ਦੇ ਪ੍ਰਧਾਨ ਸ਼ੀਸ਼ਪਾਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਤੇ ਮੰਦਿਰ ਦੇ ਪੁਜਾਰੀ ਦਿਨੇਸ਼ ਸ਼ਰਮਾ ਨੇ ਪੂਜਾ ਅਰਚਨਾ ਕਰਵਾਈ ਅਤੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ | ਇਸ ਮੌਕੇ ਤੇ ਕੜੀ ਚਾਵਲ ਤੇ ਲੱਡੂਆਂ ਦਾ ਭੰਡਾਰਾ ਵੀ ਲਗਾਇਆ ਗਿਆ | ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਹਨੂੰਮਾਨ ਜੀ ਦਾ ਪ੍ਰਕਾਸ਼ ਉਤਸਵ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਅੰਕੁਰ ਸਿੰਗਲਾ ਐਮ ਸੀ ਖਨੌਰੀ, ਸੋਨੀ, ਨਰੇਸ਼ ਵਰਮਾ, ਨਰਿੰਦਰ ਵਰਮਾ, ਬਿੰਨੀ ਮਿੱਤਲ, ਰਾਕੇਸ਼ ਕੁਮਾਰ, ਲੀਲਾ ਰਾਮ, ਡਿੰਪਲ, ਭੂਸ਼ਣ ਕੁਮਾਰ ਆਦਿ ਤੋਂ ਇਲਾਵਾ ਹੋਰ ਵੀ ਕਈ ਕਮੇਟੀ ਮੈਂਬਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਜਥੇਬੰਦੀ ਦੀ ਸਾਂਝੀ ਸਰਕਲ ਸੰਘਰਸ਼ ਕਮੇਟੀ ਸਰਕਲ ਬਰਨਾਲਾ ਵਲੋਂ ਵਿਸ਼ਾਲ ਜਥੇਬੰਦਕ ਕਨਵੈੱਨਸ਼ਨ <br/> ਅਗਲੀ ਖ਼ਬਰ -ਮਾਮਲਾ ਪਤੀ-ਪਤਨੀ ਦੇ ਜ਼ਮੀਨੀ ਵਿਵਾਦ ਦਾ- ਰੂੜੇਕੇ ਕਲਾਂ ਵਿਖੇ ਤੇਲ ਵਾਲੀ ਬੋਤਲ ਲੈ ਕੇ ਮਾਂ-ਧੀ ਵਾਟਰ ਵਰਕਸ ਦੀ ਪਾਣੀ...
Ad Position 24