31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਗ਼ਰੀਬਾਂ ਪੱਖੀ ਇਨਕਲਾਬੀ ਪੈਗ਼ਾਮ ਹੈ ਬਾਬਾ ਨਾਨਕ ਜੀ ਦਾ ਵੰਡ ਛਕਣ ਦਾ ਸਿਧਾਂਤ - ਭਾਨ ਸਿੰਘ ਜੱਸੀ ਪੇਧਨੀ

Ad Position 21
No active advertisement
ਅਜੀਤ ਡੈਸਕ 07-04-2026
ਮਹਿਲ ਕਲਾਂ, 6 ਅਪ੍ਰੈਲ (ਅਵਤਾਰ ਸਿੰਘ ਅਣਖੀ)-ਝੁੱਗੀਆਂ, ਸਲੱਮ ਖੇਤਰਾਂ ਪਿੰਡਾਂ, ਸ਼ਹਿਰਾਂ ਵਿਚ ਰਹਿੰਦੇ ਲੋੜਵੰਦ ਅਤੇ ਗ਼ਰੀਬ ਬੱਚਿਆਂ ਨੂੰ ਲਗਾਤਾਰ ਪਿਛਲੇ 25 ਵਰਿਆਂ ਤੋਂ ਮੁਫ਼ਤ ਸਿੱਖਿਆ ਦੇਣ ਦੀ ਸੇਵਾ ਮੁਹਿੰਮ ਚਲਾਉਣ ਅਤੇ ਸੰਕਟ ਦੀਆਂ ਘੜੀਆਂ ਵਿਚ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਜਜ਼ਬਾ ਰੱਖਣ ਵਾਲੇ ਉੱਘੇ ਸਮਾਜ ਸੇਵੀ ਭਾਨ ਸਿੰਘ ਜੱਸੀ (ਜੱਸੀ ਪੇਧਨੀ) ਨੇ ਕਿਹਾ ਕਿ ਅੱਜ ਵੀ ਦੇਸ਼ ਦੇ ਕਰੋੜਾਂ ਲੋਕ ਦੋ ਡੰਗ ਦੀ ਰੋਟੀ ਲਈ ਗ਼ਰੀਬੀ ਦੇ ਦੈਂਤ ਨਾਲ ਜੂਝਦੇ ਹੋਏ ਨਜ਼ਰ ਆ ਰਹੇ ਹਨ | ਉਨ੍ਹਾਂ ਕਿਹਾ ਕਿ ਗ਼ਰੀਬ ਵਰਗਾਂ ਦੇ ਝੁੱਗੀਆਂ ਜਾਂ ਸਲੱਮ ਖੇਤਰਾਂ 'ਚ ਰਹਿਣ ਵਾਲੇ ਲੱਖਾਂ ਮਸੂਮ ਬੱਚੇ ਅੱਜ ਵੀ ਕੂੜੇ ਕਰਕਟ ਦੇ ਢੇਰਾਂ ਉੱਤੋਂ ਗਲਾਂ ਵਿਚ ਪੜ੍ਹਨ ਵਾਲੇ ਬੈਗ ਪਾਉਣ ਦੀ ਬਜਾਏ ਗ਼ਰੀਬੀ ਅਤੇ ਅਗਿਆਨਤਾ ਕਾਰਨ ਗਲਾਂ ਵਿਚ ਬਗ਼ਲੀਆਂ ਪਾ ਕੇ ਪੋਲੀਥੀਨ ਦੇ ਲਿਫ਼ਾਫ਼ੇ, ਪਾਟੀਆਂ ਲੀਰਾਂ ਅਤੇ ਕੱਚ ਵਗ਼ੈਰਾ ਚੁੱਕ ਕੇ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਆਪਣੇ ਬਿਆਨ 'ਚ ਸਮਾਜ ਸੇਵੀ ਜੱਸੀ ਪੇਧਨੀ ਨੇ ਦਾਅਵਾ ਕੀਤਾ ਕਿ ਬਾਬੇ ਨਾਨਕ ਜੀ ਦਾ ਸਿਮਰਨ ਕਰੋ, ਕਿਰਤ ਕਰੋ ਅਤੇ ਵੰਡ ਛਕੋ ਦਾ ਸਿਧਾਂਤ ਸਿੱਧੇ ਰੂਪ 'ਚ ਇਨਸਾਨੀਅਤ ਅਤੇ ਸਰਬੱਤ ਦੇ ਭਲੇ ਦਾ ਗ਼ਰੀਬਾਂ ਪੱਖੀ ਇਨਕਲਾਬੀ ਪੈਗ਼ਾਮ ਹੈ |
Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਐੱਮ. ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਖ਼ੁਰਦ ਦੀ ਅਚਾਨਕ ਚੈਕਿੰਗ ਅਗਲੀ ਖ਼ਬਰ 74 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
Ad Position 24