08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਨਾਮਦੇਵ ਰੋਡ 'ਤੇ ਮੀਂਹ ਦਾ ਪਾਣੀ ਖੜ੍ਹਨ ਕਾਰਨ ਨਾਮੁਰਾਦ ਬਿਮਾਰੀਆਂ ਫੈਲਣ ਦਾ ਖ਼ਦਸ਼ਾ <br/>

Ad Position 21
No active advertisement
ਅਜੀਤ ਡੈਸਕ 09-04-2026
ਤਪਾ ਮੰਡੀ, 8 ਅਪ੍ਰੈਲ (ਵਿਜੇ ਸ਼ਰਮਾ)-ਬੀਤੀ ਰਾਤ ਤਪਾ ਖੇਤਰ ਵਿਚ ਹੋਈ ਤੇਜ਼ ਬਰਸਾਤ ਨੇ ਸਰਕਾਰੀ ਪ੍ਰਬੰਧਾਂ ਦੀ ਪੋਲ ਖ਼ੋਲ ਕੇ ਰੱਖ ਦਿੱਤੀ ਕਿਉਂਕਿ ਨਾਮਦੇਵ ਰੋਡ 'ਤੇ ਐਫ਼.ਸੀ.ਆਈ. ਦੇ ਗੁਦਾਮਾਂ ਤੋਂ ਦੂਜੇ ਪਾਸੇ ਤੋਂ ਇਲਾਵਾ ਗਊਸ਼ਾਲਾ ਦੇ ਸਾਹਮਣੇ ਸੜਕ ਅਤੇ ਦੁਕਾਨਾਂ ਅੱਗੇ ਬਾਰਸ਼ ਦਾ ਪਾਣੀ ਝੀਲ ਦਾ ਰੂਪ ਧਾਰੀ ਬੈਠਾ ਹੈ | ਜਿਸ ਕਰ ਕੇ ਆਉਣ ਜਾਣ ਵਾਲਿਆਂ ਤੋਂ ਇਲਾਵਾ ਦੁਕਾਨਦਾਰਾਂ ਦਾ ਕਾਫ਼ੀ ਮਾੜਾ ਹਾਲ ਹੋਇਆ ਪਿਆ ਹੈ | ਦੁਕਾਨਾਂ ਤੇ ਗਾਹਕਾਂ ਨੂੰ ਪਾਣੀ ਵਿਚ ਦੀ ਲੰਘ ਕੇ ਜਾਣਾ ਪੈਂਦਾ ਹੈ | ਐਫ਼.ਸੀ.ਆਈ. ਦੇ ਗੁਦਾਮਾਂ ਸਾਹਮਣੇ ਦੁਕਾਨਦਾਰ ਟੀਟੂ ਦੀਕਸ਼ਤ, ਰਾਜੂ ਸਿੰਘ ਅਤੇ ਮੋਹਨ ਦਾਸ ਨੇ ਦੱਸਿਆ ਕਿ ਜਦੋਂ ਸ਼ਹਿਰ ਅੰਦਰ ਬਰਸਾਤ ਹੁੰਦੀ ਹੈ ਤਾਂ ਕਈ ਕਈ ਦਿਨਾਂ ਤੱਕ ਮੀਂਹ ਦਾ ਪਾਣੀ ਖੜ•ਾ ਰਹਿੰਦਾ ਹੈ ਅਤੇ ਪਾਣੀ ਵਿਚੋਂ ਸੜੇਹਾਨ ਮਾਰਨ ਲੱਗ ਜਾਂਦੀ ਹੈ ਜਿਸ ਕਰ ਕੇ ਦੇ ਪਾਣੀ 'ਤੇ ਮੱਛਰ ਦੀ ਪੈਦਾਵਾਰ ਹੋ ਜਾਂਦੀ ਹੈ ਜਿਸ ਨਾਲ ਨਾਮੁਰਾਦ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ | ਉਨ੍ਹਾਂ ਸਬੰਧਿਤ ਮਹਿਕਮੇ ਤੋਂ ਮੰਗ ਕੀਤੀ ਕਿ ਸੜਕ ਅਤੇ ਦੁਕਾਨਾਂ ਅੱਗੇ ਖੜੇ ਪਾਣੀ ਦਾ ਹੱਲ ਕਰਵਾਇਆ ਜਾਵੇ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਬਰਸਾਤ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਅਤੇ ਨਵੇਂ ਬੱਸ ਅੱਡੇ ਕੋਲੇ ਨਿਕਾਸੀ ਪਾਣੀ ਲਈ ਬਣਾਏ ਹੋਏ ਨਾਲੇ ਨੂੰ ਦਰੁਸਤ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪਿੰਡ ਗੰਗੋਹਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਭਰਵੀਂ ਮੀਟਿੰਗ 'ਚ ਅਹਿਮ ਵਿਚਾਰਾਂ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਆਤਮਾ ਸਕੀਮ ਤਹਿਤ ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਨਾਲ ਮੀਟਿੰਗ <br/>
Ad Position 24