ਮਹਿਲ ਕਲਾਂ, 8 ਅਪ੍ਰੈਲ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਮਹਿਲ ਕਲਾਂ ਦੇ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਵਲੋਂ ਚਲਾਈ ਪਿੰਡ ਪੱਧਰ 'ਤੇ ਘਰ-ਘਰ ਮਿਲਣੀ ਮੁਹਿੰਮ ਤਹਿਤ ਪਿੰਡ ਗੰਗੋਹਰ ਵਿਖੇ ਭਰਵੀਂ ਮੀਟਿੰਗ ਕਰਮਜੀਤ ਸਿੰਘ ਰਾਣਾ ਦੇ ਗ੍ਰਹਿ ਵਿਖੇ ਹੋਈ | ਇਸ ਮੌਕੇ ਬੋਲਦਿਆਂ ਜਥੇਦਾਰ ਨਾਥ ਸਿੰਘ ਹਮੀਦੀ, ਡਾ: ਸੁਖਵਿੰਦਰ ਨਿਹਾਲੂਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਨਿਰਾਸ਼ ਹੋ ਚੁੱਕੇ ਹਨ | ਸੂਬੇ ਅੰਦਰ ਹੁਣ ਲੋਕ-ਹਿਤੈਸ਼ੀ ਨੀਤੀਆਂ ਨੂੰ ਮੁੜ ਲਾਗੂ ਕਰਨ ਲਈ ਉਤਸੁਕ ਹਨ | ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੀ ਸਰਕਾਰ ਬਣੇਗੀ ਕਿਉਂਕਿ ਇਸ ਸਮੇਂ ਲੋਕਾਂ ਦੀ ਲਹਿਰ ਪੂਰੀ ਤਰ੍ਹਾਂ ਅਕਾਲੀ ਦਲ ਦੇ ਹੱਕ 'ਚ ਚੱਲ ਰਹੀ ਹੈ | ਆਗੂਆਂ ਨੇ ਦਾਅਵੇ ਨਾਲ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਪਹਿਲੀ ਕੈਬਨਿਟ ਮੀਟਿੰਗ 'ਚ ਕਿਸਾਨਾਂ ਨੂੰ ਮੋਟਰ ਕਨੈੱਕਸ਼ਨ ਦੇਣ, ਆਟਾ-ਦਾਲ ਸਕੀਮ ਮੁੜ ਚਾਲੂ ਕਰਨ ਅਤੇ ਕਿਸਾਨ, ਮਜ਼ਦੂਰ, ਮੁਲਾਜ਼ਮ ਵਰਗ ਲਈ ਵੱਡੇ ਫ਼ੈਸਲੇ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਪਾਰਟੀ ਹਮੇਸ਼ਾ ਲੋਕ-ਭਲਾਈ ਲਈ ਵਚਨਬੱਧ ਰਹੀ ਹੈ | ਭਵਿੱਖ ਵਿਚ ਵੀ ਇਹ ਰਿਵਾਇਤ ਜਾਰੀ ਰਹੇਗੀ | ਇਸ ਮੌਕੇ ਸਰਕਲ ਪ੍ਰਧਾਨ ਡਾ: ਹਰਨੇਕ ਸਿੰਘ ਪੰਡੋਰੀ, ਹਰਗੋਬਿੰਦ ਸਿੰਘ ਗੰਗੋਹਰ, ਹਾਕਮ ਸਿੰਘ ਨੰਬਰਦਾਰ, ਇੰਦਰ ਸਿੰਘ ਸਾਬਕਾ ਸਰਪੰਚ, ਸ਼ਮਸ਼ੇਰ ਸਿੰਘ ਸ਼ੇਰਾ, ਗੁਰਮੇਲ ਸਿੰਘ ਗੰਗੋਹਰ, ਹਰਭੋਲ ਸਿੰਘ ਚੀਮਾ, ਜਸਵਿੰਦਰ ਸਿੰਘ ਚੀਮਾ, ਹਰਜਿੰਦਰ ਸਿੰਘ ਪੱਪੂ, ਕੁਲਵੰਤ ਸਿੰਘ ਜਗਦੇ, ਹਰਜਿੰਦਰ ਸਿੰਘ ਮਾਂਗੇਵਾਲ, ਕੁਲਵਿੰਦਰ ਸਿੰਘ ਪ੍ਰਧਾਨ ਕੇਬਲ ਯੂਨੀਅਨ, ਜੀਤ ਸਿੰਘ ਬਾਗੜੀਆ ਅਤੇ ਸ਼ਿਵਕਰਨ ਸਿੰਘ ਚੀਮਾ ਨੇ ਘਰ-ਘਰ ਤੱਕ ਪਹੁੰਚ ਬਣਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਚੋਣਾਂ ਵਿਚ ਵੱਡੀ ਜਿੱਤ ਯਕੀਨੀ ਬਣਾਉਣ ਦਾ ਅਹਿਦ ਲਿਆ |