ਤਪਾ ਮੰਡੀ, 8 ਅਪ੍ਰੈਲ (ਪ੍ਰਵੀਨ ਗਰਗ)- ਪਿੰਡ ਮਹਿਤਾ ਵਿਖੇ ਭਾਕਿਯੂ ਏਕਤਾ ਉਗਰਾਹਾਂ ਵਲੋਂ ਮਹਿਲਾਵਾਂ ਦੀ ਚੋਣ ਜਥੇਬੰਦੀ ਦੀ ਜ਼ਿਲ੍ਹਾ ਆਗੂ ਭੈਣ ਬਿੰਦਰਪਾਲ ਕੌਰ ਅਤੇ ਸੰਦੀਪ ਕੌਰ ਪੱਤੀ ਹਰੀ ਸਿੰਘ ਮੌੜ ਪਿੰਡ ਕਮੇਟੀ ਦੀ ਅਗਵਾਈ 'ਚ ਕਰਵਾਈ ਗਈ | ਜਿਸ ਵਿਚ ਪ੍ਰਧਾਨ ਰਾਣੀ ਕੌਰ, ਸਹਾਇਕ ਪ੍ਰਧਾਨ ਕਰਨੈਲ ਕੌਰ, ਮੀਤ ਪ੍ਰਧਾਨ ਜਸਵਿੰਦਰ ਕੌਰ, ਖ਼ਜ਼ਾਨਚੀ ਰਾਮਜੀਤ ਕੌਰ, ਸਹਾਇਕ ਖ਼ਜ਼ਾਨਚੀ ਸੁਖਜੀਤ ਕੌਰ, ਸਕੱਤਰ ਸੁਖਵਿੰਦਰ ਕੌਰ, ਸਹਾਇਕ ਸਕੱਤਰ ਮਨਜੀਤ ਕੌਰ ਤੋਂ ਇਲਾਵਾ ਮਨਜੀਤ ਕੌਰ, ਮਿੰਦਰ ਕੌਰ, ਰੂਪ ਕੌਰ, ਜਸਵਿੰਦਰ ਕੌਰ, ਸੁਖਵਿੰਦਰ ਕੌਰ, ਰਛਪਾਲ ਕੌਰ, ਹਰਵਿੰਦਰ ਕੌਰ, ਰਾਜ ਕੌਰ, ਕਰਮਜੀਤ ਕੌਰ, ਜਸਵੀਰ ਕੌਰ, ਰਮਨ ਕੌਰ, ਜਸਵੀਰ ਕੌਰ ਮੈਂਬਰ ਲਏ ਗਏ | ਮਹਿਲਾਵਾਂ ਨੇ ਸੰਸਥਾ ਦੇ ਝੰਡੇ ਹੱਥਾਂ ਵਿਚ ਫੜ ਕੇ ਆਪਣੀ ਇੱਕਜੁੱਟਤਾ ਦਾ ਪ੍ਰਦਰਸ਼ਨ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਕੀਤੀ ਜਾਵੇਗੀ | ਮਹਿਲਾ ਆਗੂਆਂ ਨੇ ਇਹ ਵੀ ਦੱਸਿਆ ਕਿ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਸੰਘਰਸ਼ ਜਾਰੀ ਰਹੇਗਾ | ਮਹਿਲਾ ਆਗੂਆਂ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਹਰ ਤਰ੍ਹਾਂ ਦੇ ਜ਼ੁਲਮ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਸੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ | ਇਸ ਮੌਕੇ 'ਤੇ ਕਈ ਮਹਿਲਾਵਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਇਕੱਠੇ ਹੋ ਕੇ ਹੀ ਆਪਣੇ ਹੱਕ ਪ੍ਰਾਪਤ ਕੀਤੇ ਜਾ ਸਕਦੇ ਹਨ | ਮੀਟਿੰਗ ਦਾ ਮਾਹੌਲ ਉਤਸ਼ਾਹ ਭਰਿਆ ਸੀ ਅਤੇ ਸਭ ਨੇ ਇੱਕਜੁੱਟ ਹੋ ਕੇ ਅੱਗੇ ਵਧਣ ਦਾ ਵਚਨ ਦਿੱਤਾ | 8ਬੀਐਨਐਲ22