ਹੰਡਿਆਇਆ, 10 ਅਪ੍ਰੈਲ (ਗੁਰਜੀਤ ਸਿੰਘ ਖੱੁਡੀ)-ਪੁਲਿਸ ਚੌਕੀ ਹੰਡਿਆਇਆ ਵਲੋਂ ਪਿੰਡ ਸਰਾਂ ਕੋਠੇ ਦੇ ਵਾਸੀ ਦੀ ਦਿਨ ਦਿਹਾੜੇ ਕੱੁਟਮਾਰ ਤੇ ਲੱੁਟ ਖੋਹ ਕਰਨ ਦੇ ਮਾਮਲੇ 'ਚ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਚੌਕੀ ਇੰਚਾਰਜ ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਚਰਨ ਸਿੰਘ ਲੀਲਾ ਪੁੱਤਰ ਮੇਹਰ ਸਿੰਘ ਵਾਸੀ ਕੋਠੇ ਸਰਾਂ (ਹੰਡਿਆਇਆ) ਨੂੰ ਘੇਰ ਕੇ ਉਸ ਦੇ ਸੱਟਾਂ ਮਾਰੀਆਂ ਅਤੇ ਉਸ ਦੀ ਕੱੁਟਮਾਰ ਕਰ ਕੇ ਲੱੁਟ ਖੋਹ ਕੀਤੀ | ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਉਰਫ਼ ਗੋਲਡੀ ਤੇ ਸੁਆਮੀ ਭਜਨ ਦਾਸ ਦੇ ਕਹਿਣ 'ਤੇ ਗਿਣੀ ਮਿਥੀ ਸਾਜ਼ਿਸ਼ ਤਹਿਤ ਉਕਤ ਵਿਅਕਤੀਆਂ ਨੇ ਕੱੁਟਮਾਰ ਤੇ ਲੱੁਟ ਖੋਹ ਕੀਤੀ ਗਈ | ਮੱੁਦਈ ਡੇਰਾ ਬਾਬਾ ਜੱਗੇਆਣਾ ਕੋਠੇ ਸਰਾਂ (ਹੰਡਿਆਇਆ) ਦੀ ਕਮੇਟੀ ਦਾ ਮੈਂਬਰ ਹੈ, ਮਹੰਤ ਭਜਨ ਦਾਸ ਤੇ ਜਸਵਿੰਦਰ ਗੋਲਡੀ ਡੇਰੇ ਵਿਚ ਰੋਜ਼ ਇਕੱਠੇ ਬੈਠਦੇ ਸਨ | ਮੱੁਦਈ ਨੇ ਹਿਸਾਬ ਕਿਤਾਬ ਦੇਣ ਸਬੰਧੀ ਕਿਹਾ ਤਾਂ ਇਸੇ ਰੰਜਸ਼ ਤਹਿਤ ਮੱੁਦਈ ਦੀ ਕੱੁਟਮਾਰ ਕੀਤੀ ਗਈ ਹੈ ਅਤੇ ਆਧਾਰ ਕਾਰਡ ਤੇ ਉਸ ਦੇ ਪਰਸ 'ਚੋਂ 3200 ਰੁਪਏ ਕੱਢ ਲਏ | ਉਕਤ ਦੋਸ਼ੀਆਂ ਵਲੋਂ ਵਰਤਿਆ ਗਿਆ | ਮੋਟਰਸਾਈਕਲ ਨੰ: ਪੀ.ਬੀ. 31 ਜੈਡ 0194 ਲੜਾਈ ਸਮੇਂ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਉਰਫ਼ ਬਾਂਦਰ ਪੁੱਤਰ ਦਰਸ਼ਨ ਸਿੰਘ, ਸ਼ੰਭੂ ਪੁੱਤਰ ਪ੍ਰਦੀਪ ਕੁਮਾਰ, ਜਗਦੇਵ ਸਿੰਘ ਉਰਫ਼ ਜੈਬੂ ਪੁੱਤਰ ਹੰਸਾ ਸਿੰਘ ਵਾਸੀਅਨ ਰਾਜੀਆ, ਮਨਜਿੰਦਰ ਸਿੰਘ ਉਰਫ਼ ਤੋਤੀ ਪੁੱਤਰ ਮੇਜਰ ਸਿੰਘ ਵਾਸੀ ਨੇੜੇ ਗੁਰੂਘਰ ਮੂਲਾ ਸਿੰਘ ਵਾਲਾ, ਜਸਵਿੰਦਰ ਸਿੰਘ ਉਰਫ਼ ਗੋਲਡੀ ਪੁੱਤਰ ਉਮ ਸਿੰਘ ਵਾਸੀ ਸੈਦੋ ਪੱਤੀ ਹੰਡਿਆਇਆ, ਸੁਆਮੀ ਭਜਨ ਦਾਸ ਵਾਸੀ ਡੇਰਾ ਬਾਬਾ ਜੱਗੇਆਣਾ ਹੰਡਿਆਇਆ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ | ਇਸ ਮੌਕੇ ਹੌਲਦਾਰ ਜਗਦੇਵ ਸਿੰਘ, ਮਨਪ੍ਰੀਤ ਸਿੰਘ, ਲਵਜੀਤ ਸਿੰਘ, ਜਸਵਿੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ |