ਬਰਨਾਲਾ, 10 ਅਪ੍ਰੈਲ (ਨਰਿੰਦਰ ਅਰੋੜਾ)-ਸਥਾਨਕ ਫਰਵਾਹੀ ਬਾਜ਼ਾਰ ਵਿਖੇ ਸਥਿਤ ਬਰਨਾਲਾ ਫਿਜ਼ੀਓਥਰੈਪੀ ਕਲੀਨਿਕ ਵਿਖੇ ਇੱਕ ਵਿਸ਼ੇਸ਼ ਮੁਫ਼ਤ ਫਿਜ਼ੀਓਥਰੈਪੀ ਕੈਂਪ 12 ਅਪ੍ਰੈਲ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਐਮ.ਡੀ. ਭਾਵਿਆ ਨਰਵਾਲੀਆ ਅਤੇ ਡਾਇਰੈਕਟਰ ਸ਼ਿਕਸ਼ਿਤ ਨਰਵਾਲੀਆ ਨੇ ਕਿਹਾ ਕਿ ਇਸ ਕੈਂਪ ਵਿਚ ਹਰ ਤਰ੍ਹਾਂ ਦੇ ਮਰੀਜ਼ਾਂ ਦਾ ਓ.ਪੀ.ਡੀ. ਚੈੱਕਅਪ ਅਤੇ ਫਿਜ਼ੀਓਥਰੈਪੀ ਇਲਾਜ ਪੂਰੀ ਤਰ੍ਹਾਂ ਮੁਫ਼ਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕੀ ਫਿਜ਼ੀਓਥਰੈਪੀ ਇੱਕ ਆਧੁਨਿਕ ਡਾਕਟਰੀ ਵਿਧੀ ਹੈ ਜਿਸ ਵਿਚ ਸਰੀਰ ਦੀਆਂ ਮਾਸਪੇਸ਼ੀਆਂ, ਜੋੜਾਂ ਅਤੇ ਨਸਾਂ ਨਾਲ ਸਬੰਧਿਤ ਸਮੱਸਿਆਵਾਂ ਦਾ ਇਲਾਜ ਬਿਨਾਂ ਦਵਾਈਆਂ ਜਾਂ ਸਰਜਰੀ ਦੇ ਕੀਤਾ ਜਾਂਦਾ ਹੈ | ਇਸ ਵਿਚ ਕਸਰਤ, ਇਲੈਕਟਰੋ ਥੈਰੇਪੀ ਮਸ਼ੀਨਾਂ, ਮਾਲਸ਼ ਅਤੇ ਗਰਮੀ ਜਾਂ ਠੰਢੇ ਥੈਰੇਪੀ ਰਾਹੀਂ ਦਰਦ ਅਤੇ ਕਠੋਰਤਾ ਤੋਂ ਰਾਹਤ ਮਿਲਦੀ ਹੈ | ਮਾਹਿਰਾਂ ਦੇ ਅਨੁਸਾਰ, ਪਿੱਠ ਦਰਦ, ਗਰਦਨ ਦਰਦ, ਗੋਡਿਆਂ ਅਤੇ ਮੋਢਿਆਂ ਵਿਚ ਦਰਦ, ਮਾਸਪੇਸ਼ੀਆਂ ਵਿਚ ਖਿਚਾਅ, ਅਧਰੰਗ ਅਤੇ ਖੇਡਾਂ ਦੀਆਂ ਸੱਟਾਂ ਵਰਗੀਆਂ ਸਮੱਸਿਆਵਾਂ ਵਿਚ ਫਿਜ਼ੀਓਥਰੈਪੀ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਮਰੀਜ਼ ਸਰੀਰ ਵਿਚ ਦਰਦ ਨੂੰ ਨਜ਼ਰ ਅੰਦਾਜ਼ ਨਾ ਕਰਨ ਅਤੇ ਸਮੇਂ ਸਿਰ ਅਤੇ ਸਹੀ ਇਲਾਜ ਕਰਵਾ ਕੇ ਸਿਹਤਮੰਦ ਜੀਵਨ ਵੱਲ ਕਦਮ ਵਧਾਉਣ |