14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਵਿਦਿਆਰਥੀਆਂ ਨੂੰ ਵਿਗਿਆਨ ਬਾਰੇ ਜਾਣੂ ਕਰਵਾਉਣ ਲਈ 'ਬ੍ਰਹਿਮੰਡ ਤੇ ਸੂਰਜੀ ਪ੍ਰਣਾਲੀ' ਵਿਸ਼ੇ 'ਤੇ ਸੈਮੀਨਾਰ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਧਨੌਲਾ, 10 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਚੇਅਰਮੈਨ ਸੁਖਮਿੰਦਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਵਿਗਿਆਨ ਦੇ ਬਾਰੇ ਪ੍ਰੈਕਟੀਕਲ ਰੂਪ ਵਿਚ ਜਾਣੂ ਕਰਵਾਉਣ ਦੇ ਲਈ 'ਬ੍ਰਹਿਮੰਡ ਤੇ ਸੂਰਜੀ ਪ੍ਰਣਾਲੀ' ਵਿਸ਼ੇ 'ਤੇ ਸੈਮੀਨਾਰ ਆਯੋਜਿਤ ਕੀਤਾ ਗਿਆ | ਇਸ ਸੈਮੀਨਾਰ 'ਚ ਵਿਦਿਆਰਥੀਆਂ ਨੇ ਬ੍ਰਹਿਮੰਡ ਤੇ ਸੂਰਜੀ ਪ੍ਰਣਾਲੀ ਬਾਰੇ ਵਡਮੁੱਲੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਕੋਆਰਡੀਨੇਟਰ ਸੰਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ | ਜੇਕਰ ਸਾਨੂੰ ਵਿਗਿਆਨ ਬਾਰੇ ਗਿਆਨ ਹੋਵੇਗਾ ਤਾਂ ਅਸੀਂ ਵਹਿਮ-ਭਰਮ ਤੋਂ ਦੂਰ ਰਹਿ ਕੇ ਹਰ ਮਸਲੇ ਦਾ ਹੱਲ ਕੱਢ ਸਕਦੇ ਹਾਂ | ਇਸ ਤੋਂ ਬਾਅਦ ਉਨ੍ਹਾਂ ਬ੍ਰਹਿਮੰਡ ਦੇ ਰਹੱਸਾਂ ਬਾਰੇ, ਦਿਨ-ਰਾਤ ਕਿਸ ਤਰ੍ਹਾਂ ਹੁੰਦੇ ਹਨ, ਪ੍ਰਦੂਸ਼ਣ ਦੇ ਪਿ੍ਥਵੀ 'ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ, ਗ੍ਰਹਿਣ ਲੱਗਣ, ਚੱਕਰਵਾਤ, ਰੁੱਤਾਂ ਕਿਸ ਤਰ੍ਹਾਂ ਬਦਲਦੀਆਂ ਹਨ ਤੇ ਕਿਵੇਂ ਗਰਮੀ-ਸਰਦੀ ਆਉਂਦੀ ਹੈ ਆਦਿ ਬਾਰੇ ਵਿਸਥਾਰ ਸਹਿਤ ਬਾਖ਼ੂਬੀ ਜਾਣਕਾਰੀ ਦਿੱਤੀ | ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀਆਂ ਕਲਾਕਿ੍ਤੀਆਂ ਪੇਸ਼ ਕਰ ਕੇ ਉਪਰੋਕਤ ਵਿਸ਼ੇ ਨਾਲ ਸਬੰਧਿਤ ਭਰਪੂਰ ਰੋਚਕ ਮਾਡਲ ਬਣਾਏ, ਜਿਨ੍ਹਾਂ ਦੀ ਪੇਸ਼ਕਾਰੀ ਬਹੁਤ ਹੀ ਸ਼ਲਾਘਾਯੋਗ ਸੀ | ਇਸ ਮੌਕੇ ਪਿ੍ੰਸੀਪਲ ਪ੍ਰੀਤ ਕਮਲ ਸ਼ਰਮਾ, ਵਾਈਸ ਜਸਵੀਰ ਕੌਰ ਅਤੇ ਮੈਡਮ ਅਰਸ਼ਦੀਪ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਦਾ ਵਫ਼ਦ ਐਸ.ਡੀ.ਐਮ. ਨੂੰ ਮਿਲਿਆ ਅਗਲੀ ਖ਼ਬਰ ਭਾਰਤ ਤੋਂ ਪਾਕਿ ਗਏ ਸਿੱਖ ਜਥੇ ਵਿਚੋਂ ਸੈਂਕੜੇ ਸਿੱਖ ਸ਼ਰਧਾਲੂ ਦਰਸ਼ਨਾਂ ਤੋਂ ਹੋਏ ਵਾਂਝੇ
Ad Position 24