14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪਿੰਡ ਕੁਤਬਾ ਵਿਖੇ ਆਗੂ ਸਾਬਕਾ ਸਰਪੰਚ ਨਿਰੰਜਨ ਸਿੰਘ ਰਾਏ ਨੂੰ ਸ਼ਰਧਾਂਜਲੀਆਂ ਭੇਟ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਮਹਿਲ ਕਲਾਂ, 10 ਅਪ੍ਰੈਲ (ਅਵਤਾਰ ਸਿੰਘ ਅਣਖੀ)-ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਨਿਰੰਜਨ ਸਿੰਘ ਰਾਏ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਕੁਤਬਾ ਵਿਖੇ ਬਹੁਤ ਹੀ ਸਤਿਕਾਰ ਸਹਿਤ ਸੰਪੰਨ ਹੋਇਆ | ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਜਿਸ ਉਪਰੰਤ ਪ੍ਰਸਿੱਧ ਰਾਗੀ ਜਗਸੀਰ ਸਿੰਘ ਖ਼ਾਲਸਾ ਦੇ ਜਥੇ ਨੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸੁਖਵੀਰ ਸਿੰਘ ਸੁੱਖੀ ਅਤੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਆਖਿਆ ਕਿ ਰਾਏ ਪਰਿਵਾਰ ਵਲੋਂ ਬਾਪੂ ਨਿਰੰਜਨ ਸਿੰਘ ਦੀ ਕੀਤੀ ਗਈ ਸੇਵਾ-ਸੰਭਾਲ ਅਜੋਕੇ ਸਮਾਜ ਦੇ ਹੋਰਨਾਂ ਪਰਿਵਾਰਾਂ ਲਈ ਇਕ ਵੱਡਾ ਪ੍ਰੇਰਨਾਸ੍ਰੋਤ ਹੈ | ਉਨ੍ਹਾਂ ਸਮਾਜ ਵਿਚ ਸਿਆਣੇ ਬਜ਼ੁਰਗਾਂ ਦੀ ਅਹਿਮੀਅਤ 'ਤੇ ਜ਼ੋਰ ਦਿੰਦਿਆਂ ਹਾਜ਼ਰੀਨ ਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਅਪੀਲ ਕੀਤੀ | ਇਸੇ ਦੌਰਾਨ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਮਾਨਸਾ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਬਾਪੂ ਨਿਰੰਜਨ ਸਿੰਘ ਵਲੋਂ ਵੱਖ-ਵੱਖ ਮੋਰਚਿਆਂ ਅਤੇ ਪਿੰਡ ਦੇ ਵਿਕਾਸ ਲਈ ਪਾਏ ਗਏ ਬੇਮਿਸਾਲ ਯੋਗਦਾਨ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਬਾਪੂ ਜੀ ਦੇ ਸੁਚੱਜੇ ਮਾਰਗਦਰਸ਼ਨ ਸਦਕਾ ਹੀ ਉਨ੍ਹਾਂ ਦੇ ਸਪੁੱਤਰ ਦਰਸ਼ਨ ਸਿੰਘ ਰਾਏ ਤੇ ਜਸਵੰਤ ਸਿੰਘ ਰਾਏ ਬਿਜਲੀ ਬੋਰਡ ਵਿਚੋਂ ਬੇਦਾਗ਼ ਸੇਵਾਮੁਕਤ ਹੋਏ ਹਨ ਅਤੇ ਪੋਤਰਿਆਂ ਹਰਮਨਜੀਤ ਸਿੰਘ ਕੁਤਬਾ ਤੇ ਹਰਸਿਮਰਨਜੀਤ ਸਿੰਘ ਰਾਏ ਨੇ ਵੀ ਸਮਾਜ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ | ਸਮਾਗਮ ਦੇ ਅੰਤ ਵਿਚ ਸਰਪੰਚ ਪ੍ਰਦੀਪ ਸਿੰਘ ਕੁਤਬਾ ਨੇ ਪੁੱਜੀਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਚੇਅਰਮੈਨ ਸੁਖਵਿੰਦਰ ਦਾਸ ਕੁਰੜ, ਟਰੇਡ ਵਿੰਗ ਦੇ ਸੂਬਾ ਮੈਂਬਰ ਗੁਰੀ ਅÏਲਖ, ਚੇਅਰਮੈਨ ਕਿਰਨਜੀਤ ਸਿੰਘ ਨਾਈਵਾਲਾ, ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਧਨੋਆ, ਯੂਥ ਆਗੂ ਅਰੁਣ ਕੁਮਾਰ ਬਾਂਸਲ, ਬੀ.ਡੀ.ਪੀ.ਓ. ਬਨਦੀਪ ਸਿੰਘ, ਐਸ.ਐਚ.ਓ. ਕੁਲਵਿੰਦਰ ਸਿੰਘ ਧਾਲੀਵਾਲ, ਕਾਰੋਬਾਰੀ ਹਰਵਿੰਦਰ ਕੁਮਾਰ ਜਿੰਦਲ, ਅਵਤਾਰ ਸਿੰਘ ਮਹਿਲ ਖ਼ੁਰਦ, ਕੁਲਵੰਤ ਸਿੰਘ ਲੋਹਗੜ੍ਹ, ਸਰਪੰਚ ਜਤਿੰਦਰਪਾਲ ਸਿੰਘ ਪੰਡੋਰੀ, ਸਤਨਾਮ ਸਿੰਘ ਰਾਏ, ਬਲਰਾਮ ਸਿੰਘ ਰਾਏ, ਜਗਦੇਵ ਸਿੰਘ ਸੈਂਡੀ, ਜਾਕੂਬ ਖ਼ਾਨ, ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ, ਰਿੰਕਾ ਬਾਹਮਣੀਆਂ, ਸੁਖਵਿੰਦਰ ਸਿੰਘ ਨਿਹਾਲੂਵਾਲ, ਕਿਰਨਜੀਤ ਸਿੰਘ ਮਿੰਟੂ ਬੀਹਲਾ, ਗੁਰਬਾਜ਼ ਸਿੰਘ ਰਾਏਸਰ, ਗੁਰਦੀਪ ਸਿੰਘ ਛੀਨੀਵਾਲ, ਹਰਜੀਤ ਸਿੰਘ ਕੈਰੇ ਅਤੇ ਮਨਜੀਤ ਸਿੰਘ ਬਾਜਵਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਣਕ ਦੇ ਸੀਜ਼ਨ ਦੌਰਾਨ ਤਪਾ ਫਾਇਰ ਬਿ੍ਗੇਡ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਅਗਲੀ ਖ਼ਬਰ ਅੰਡਰ-16 ਪੰਜਾਬ ਸਟੇਟ ਇੰਟਰ ਡਿਸਟਿ੍ਕਟ ਟੂਰਨਾਮੈਂਟ ਵਿਚ ਬਰਨਾਲਾ ਟੀਮ ਦੀ ਸ਼ਾਨਦਾਰ ਜਿੱਤ
Ad Position 24