14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਅੰਡਰ-16 ਪੰਜਾਬ ਸਟੇਟ ਇੰਟਰ ਡਿਸਟਿ੍ਕਟ ਟੂਰਨਾਮੈਂਟ ਵਿਚ ਬਰਨਾਲਾ ਟੀਮ ਦੀ ਸ਼ਾਨਦਾਰ ਜਿੱਤ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਬਰਨਾਲਾ, 10 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਅੰਡਰ-16 ਪੰਜਾਬ ਸਟੇਟ ਇੰਟਰ ਡਿਸਟਿ੍ਕਟ ਟੂਰਨਾਮੈਂਟ 2026-27 ਦੇ ਪਹਿਲੇ ਦੋ ਦਿਨਾਂ ਦੇ ਮੈਚ ਵਿਚ ਬਰਨਾਲਾ ਦੀ ਟੀਮ ਨੇ ਮਾਨਸਾ ਨੂੰ ਇਕ ਪਾਰੀ ਅਤੇ 9 ਰਨਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ | ਪਹਿਲੇ ਦਿਨ ਮਾਨਸਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 144 ਰਨ ਬਣਾਏ ਅਤੇ ਆਊਟ ਹੋ ਗਈ | ਬਰਨਾਲਾ ਦੇ ਗੇਂਦਬਾਜ਼ ਹਰਮਨਜੀਤ ਸਿੰਘ ਅਤੇ ਅਕਸ਼ਿਤ ਕੌਸ਼ਲ ਨੇ ਵਧੀਆ ਗੇਂਦਬਾਜ਼ੀ ਕਰਦਿਆਂ 3-3 ਵਿਕਟਾਂ ਹਾਸਲ ਕੀਤੀਆਂ | ਇਸ ਦੇ ਜਵਾਬ ਵਿਚ ਬਰਨਾਲਾ ਦੀ ਟੀਮ ਨੇ ਆਪਣੀ ਪਹਿਲੀ ਪਾਰੀ ਵਿਚ 8 ਵਿਕਟਾਂ ਦੇ ਨੁਕਸਾਨ 'ਤੇ 261 ਰਨ ਬਣਾ ਕੇ ਪਾਰੀ ਘੋਸ਼ਿਤ ਕਰ ਦਿੱਤੀ | ਬਰਨਾਲਾ ਵਲੋਂ ਉੱਭਰਦੇ ਸਿਤਾਰੇ ਨਵਜੋਤ ਸਿੰਘ ਨੇ ਸ਼ਾਨਦਾਰ 100 ਰਨਾਂ ਦੀ ਪਾਰੀ ਖੇਡੀ, ਜਦਕਿ ਗੁਰਜੋਤ ਸਿੰਘ ਸਿੱਧੂ ਨੇ ਮਹੱਤਵਪੂਰਨ 66 ਰਨ ਬਣਾ ਕੇ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ | ਦੂਜੀ ਪਾਰੀ ਵਿਚ ਮਾਨਸਾ ਦੀ ਟੀਮ ਬਰਨਾਲਾ ਦੇ ਤੇਜ਼ ਗੇਂਦਬਾਜ਼ ਸ਼ੌਰਿਆ ਪ੍ਰਤਾਪ ਰਾਣਾ ਦੀ ਤੇਜ਼ ਗੇਂਦਬਾਜ਼ੀ ਅਤੇ ਵੰਸ਼ ਸ਼ਰਮਾ ਦੀ ਗੂਗਲੀ ਦੇ ਸਾਹਮਣੇ ਟਿਕ ਨਹੀਂ ਸਕੀ ਅਤੇ ਸਿਰਫ਼ 108 ਰਨਾਂ 'ਤੇ ਢਹਿ ਗਈ | ਸ਼ੌਰਿਆ ਪ੍ਰਤਾਪ ਰਾਣਾ ਨੇ 5 ਵਿਕਟਾਂ ਲਈਆਂ ਜਦਕਿ ਵੰਸ਼ ਸ਼ਰਮਾ ਨੂੰ 4 ਵਿਕਟਾਂ ਮਿਲੀਆਂ | ਇਸ ਜਿੱਤ 'ਤੇ ਬਰਨਾਲਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ, ਸਕੱਤਰ ਰੁਪਿੰਦਰ ਗੁਪਤਾ, ਖ਼ਜ਼ਾਨਚੀ ਸੰਜੇ ਗਰਗ, ਮੈਂਬਰ ਅੱਚਰ ਸਿੰਘ ਚੌਹਾਨ ਨੇ ਪੂਰੀ ਟੀਮ ਅਤੇ ਮੈਨੇਜਮੈਂਟ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਅਗਲੇ ਮੈਚਾਂ ਵਿਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪਿੰਡ ਕੁਤਬਾ ਵਿਖੇ ਆਗੂ ਸਾਬਕਾ ਸਰਪੰਚ ਨਿਰੰਜਨ ਸਿੰਘ ਰਾਏ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕੀਤੀ ਮੀਟਿੰਗ
Ad Position 24