ਤਪਾ ਮੰਡੀ, 10 ਅਪ੍ਰੈਲ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਕਾਈ ਤਪਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਚਾਨਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵੱਡੀ ਗਿਣਤੀ 'ਚ ਪੈਨਸ਼ਨਰ ਸਾਥੀ ਸ਼ਾਮਿਲ ਹੋਏ | ਮੀਟਿੰਗ ਵਿਚ ਵੱਖ-ਵੱਖ ਪੈਨਸ਼ਨਰ ਸਾਥੀਆਂ ਮਾਸਟਰ ਪਵਨ ਬਾਂਸਲ, ਜੋਗਿੰਦਰ ਨਾਥ, ਭਜਨ ਸਿੰਘ, ਸੋਹਣ ਲਾਲ, ਸਿਕੰਦਰ ਸਿੰਘ ਪਾਵਰਕਾਮ, ਪਵਨ ਕੁਮਾਰ ਧੂਰਕੋਟ, ਰੂਪ ਚੰਦ ਪਾਵਰਕਾਮ, ਸੋਹਣ ਲਾਲ, ਮਾਸਟਰ ਪ੍ਰੇਮ ਨਾਥ ਆਦਿ ਨੇ ਸੰਬੋਧਨ ਕੀਤਾ | ਆਪਣੇ ਸੰਬੋਧਨ ਵਿਚ ਉਨ੍ਹਾਂ ਜਥੇਬੰਦੀ ਦੀਆਂ ਗਤੀਵਿਧੀਆਂ, ਮਾਨਯੋਗ ਹਾਈਕੋਰਟ ਦੇ ਫ਼ੈਸਲਿਆਂ ਅਤੇ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਚਾਨਣਾ ਪਾਇਆ | ਮਹੀਨਾਵਾਰ ਮੀਟਿੰਗ ਵਿਚ ਨਵੇਂ ਸ਼ਾਮਿਲ ਹੋਏ ਸਾਥੀਆਂ ਲਖਵਿੰਦਰ ਸਿੰਘ ਤਾਜੋਕੇ (ਪੁਲਿਸ ਵਿਭਾਗ), ਦਰਸ਼ਨ ਸਿੰਘ ਜੈਮਲ ਸਿੰਘ ਵਾਲਾ (ਨਹਿਰੀ ਵਿਭਾਗ), ਬਲਵਿੰਦਰ ਕੁਮਾਰ ਤਪਾ (ਵਣ ਵਿਭਾਗ) ਅਤੇ ਸਰੋਜ ਕੁਮਾਰੀ ਰਾਈਆ (ਸਿੱਖਿਆ ਵਿਭਾਗ) ਦਾ ਜਥੇਬੰਦੀ ਵਲੋਂ ਵਿਸ਼ੇਸ਼ ਸਵਾਗਤ ਕੀਤਾ ਗਿਆ | ਅੰਤ ਵਿਚ ਚਾਨਣ ਸਿੰਘ ਪ੍ਰਧਾਨ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਕਾਈ ਤਪਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਾਰੇ ਹਾਜ਼ਰ ਪੈਨਸ਼ਨਰ ਸਾਥੀਆਂ ਦਾ ਮੀਟਿੰਗ ਵਿਚ ਪਹੁੰਚਣ 'ਤੇ ਧੰਨਵਾਦ ਕੀਤਾ ਅਤੇ ਅੱਗੋਂ ਵੀ ਸਾਥੀਆਂ ਵਲੋਂ ਜਥੇਬੰਦੀ ਦੇ ਪ੍ਰੋਗਰਾਮਾਂ ਵਿਚ ਵੱਧ ਚੜ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ | ਇਸ ਮੀਟਿੰਗ ਵਿਚ ਸਕੱਤਰ ਭਾਰਤ ਭੂਸ਼ਨ, ਅੱਛਰੂ ਰਾਮ, ਮਲਕੀਤ ਸਿੰਘ, ਹਮੀਰ ਸਿੰਘ, ਰਮੇਸ਼ਵਰ ਦਾਸ, ਗਲੋਦਰ ਖ਼ਾਨ, ਸੁਰਿੰਦਰ ਕੁਮਾਰ, ਸਿਰੀਪਾਲ, ਸੁਰਜੀਤ ਸਿੰਘ, ਅਜਮੇਰ ਸਿੰਘ, ਜੋਰਾ ਸਿੰਘ, ਨਾਹਰ ਸਿੰਘ, ਨਰੈਣ ਦਾਸ, ਪਵਨ ਕੁਮਾਰ ਧੂਰਕੋਟ, ਕੇਵਲ ਕਿ੍ਸ਼ਨ, ਦੇਵਰਾਜ ਗਰਗ, ਪ੍ਰਸ਼ੋਤਮ ਦਾਸ, ਹਰਬੰਸ ਸਿੰਘ, ਸ਼ਾਂਤੀ ਦੇਵੀ, ਹਰਪਾਲ ਕੌਰ ਅਤੇ ਨਛੱਤਰ ਕੌਰ ਆਦਿ ਹਾਜ਼ਰ ਰਹੇ |