ਬਰਨਾਲਾ, 11 ਅਪ੍ਰੈਲ (ਰਾਜ ਪਨੇਸਰ)-ਸਥਾਨਕ ਤਰਕਸ਼ੀਲ ਚੌਕ ਨਜ਼ਦੀਕ ਛੋਟੇ ਹਾਥੀ 'ਚੋਂ 5 ਗੱਟੇ ਮਟਰ, 10 ਪੇਟੀਆਂ ਕੋਲਡ ਡਰਿੰਕ, 7 ਪੇਟੀਆਂ ਬਿਸਕੁਟ, 10 ਪੇਟੀਆਂ ਮੱਠੀਆਂ, ਭੂਜੀਆ, ਗੋਲੀਆਂ ਟਾਫ਼ੀਆਂ ਚੋਰੀ ਕਰਨ ਵਾਲੇ ਨਾਮਾਲੂਮ ਖ਼ਿਲਾਫ਼ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਮੱੁਦਈ ਬਰਜੇਸ਼ ਕੁਮਾਰ ਵਾਸੀ ਤਰਕਸ਼ੀਲ ਚੌਕ ਬਰਨਾਲਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਬੀਤੇ ਦਿਨੀਂ ਉਸ ਨੇ ਆਪਣੇ ਛੋਟੇ ਹਾਥੀ ਵਿਚ 5 ਗੱਟੇ ਮਟਰ, 10 ਪੇਟੀਆਂ ਕੋਲਡ ਡਰਿੰਕ, 7 ਪੇਟੀਆਂ ਬਿਸਕੁਟ, 10 ਪੇਟੀਆਂ ਮੱਠੀਆਂ, ਗੋਲੀਆਂ ਟਾਫ਼ੀਆਂ 5 ਪੇਟੀਆਂ ਤੇ ਹੋਰ ਸਮਾਨ ਲੋਡ ਕਰ ਕੇ ਆਪਣੇ ਘਰ ਅੱਗੇ ਖੜ੍ਹਾ ਕੀਤਾ ਸੀ | ਅਗਲੇ ਦਿਨ ਸਵੇਰੇ ਪਤਾ ਲੱਗਿਆ ਕਿ ਛੋਟੇ ਹਾਥੀ 'ਚੋਂ ਸਾਰਾ ਸਮਾਨ ਚੋਰੀ ਹੋ ਚੱੁਕਿਆ ਸੀ | ਜਿਸ ਦੀ ਸੂਚਨਾ ਬੱਸ ਸਟੈਂਡ ਪੁਲਿਸ ਚੌਕੀ ਨੂੰ ਦਿੱਤੀ | ਉੱਧਰ ਪੁਲਿਸ ਕਾਰਵਾਈ ਅਨੁਸਾਰ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |