ਹੰਡਿਆਇਆ, 11 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੀ ਪਨੇਸਰ ਕੰਬਾਈਨ ਵਿਖੇ ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੀ ਮੀਟਿੰਗ ਇੰਡੀਆ ਦੇ ਪ੍ਰਧਾਨ ਹਰਦੇਵ ਸਿੰਘ ਕੌਸ਼ਲ ਤੇ ਪੰਜਾਬ ਪ੍ਰਧਾਨ ਗੁਰਬਿੰਦਰ ਸਿੰਘ ਗਿੰਦੀ ਦੀ ਅਗਵਾਈ ਵਿਚ ਹੋਈ | ਇਸ ਮੌਕੇ ਉਨਾਂ ਨੇ ਅਮਰ ਸਿੰਘ ਵਿਰਦੀ ਅਮਰ ਮੋਟਰ ਗੈਰਜ ਵਾਲਿਆਂ ਨੂੰ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ | ਇਸ ਮੌਕੇ ਆਲ ਇੰਡੀਆ ਪ੍ਰਧਾਨ ਹਰਦੇਵ ਸਿੰਘ ਕੌਸ਼ਲ ਨੇ ਬੋਲਦਿਆਂ ਕਿਹਾ ਕਿ ਸਮੁੱਚੇ ਰਾਮਗੜੀਆ ਭਾਈਚਾਰੇ ਵਲੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਜਨਮ ਦਿਹਾੜਾ 5 ਮਈ ਨੂੰ ਸਿੰਘ ਪੁਰ, ਬਰਨਾਲਾ ਤੇ ਹੁਸ਼ਿਆਰਪੁਰ ਵਿਖੇ ਮਨਾਇਆ ਜਾਵੇਗਾ | ਇਨਾਂ ਸਮਾਗਮਾਂ ਵਿਚ ਸਮੁੱਚੀ ਕੌਮ ਵੱਧ ਚੜ ਕੇ ਹਿੱਸਾ ਲਵੇ | ਉਨਾਂ ਕਿਹਾ ਕਿ ਬਰਨਾਲਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਬੁੱਤ ਲਾਇਆ ਜਾ ਰਿਹਾ ਹੈ, ਜਿਸ ਵਿਚ ਬਰਨਾਲਾ ਟੀਮ ਵੱਧ ਚੜ ਕੇ ਕੰਮ ਕਰ ਰਹੀ ਹੈ | ਉਨਾਂ ਸਮੁੱਚੇ ਭਾਈਚਾਰੇ ਨੂੰ ਇਕਮੁੱਠ ਹੋਣ ਦੀ ਅਪੀਲ ਕੀਤੀ ਅਤੇ ਆਪਣੇ ਬੱਚਿਆਂ ਨੂੰ ਕੌਮ ਦੇ ਮਹਾਨ ਯੋਧਿਆਂ ਦੇ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਉੱਦਮ ਉਪਰਾਲੇ ਕਰਨ ਦਾ ਸੁਨੇਹਾ ਦਿੱਤਾ | ਇਸ ਸਮੇਂ ਹਰਦੇਵ ਸਿੰਘ ਕੌਸ਼ਲ ਵਲੋਂ ਬਰਨਾਲਾ ਟੀਮ ਨੂੰ ਬੁੱਤ ਲਾਉਣ ਦੀ ਸੇਵਾ ਵਾਸਤੇ 25 ਹਜ਼ਾਰ ਦਾ ਚੈਕ ਭੇਟ ਕੀਤਾ ਅਤੇ ਮਹਾਰਾਜਾ ਜੀ ਦਾ ਇਤਿਹਾਸ ਬਾਰੇ ਕੈਲੰਡਰ ਵੀ ਜਾਰੀ ਕੀਤਾ | ਇਸ ਸਮੇਂ ਜਗਜੀਤ ਸਿੰਘ ਪਨੇਸਰ ਵਾਈਸ ਚੇਅਰਮੈਨ ਇੰਡੀਆ, ਮੱਖਣ ਸਿੰਘ ਭਰੀ ਵਾਈਸ ਚੇਅਰਮੈਨ ਇੰਡੀਆ, ਜ਼ਿਲਾ ਪ੍ਰਧਾਨ ਸੁਖਦੇਵ ਸਿੰਘ ਸ਼ੰਟੀ, ਜ਼ਿਲਾ ਮੀਤ ਪ੍ਰਧਾਨ ਗੁਰਮੇਲ ਸਿੰਘ ਆਰੇ ਵਾਲੇ, ਜ਼ਿਲਾ ਮੀਤ ਪ੍ਰਧਾਨ ਜਸਪਾਲ ਸਿੰਘ ਟੀਟੂ, ਜਨਰਲ ਸਕੱਤਰ ਬੰਧਨ ਤੋੜ ਸਿੰਘ, ਪ੍ਰੈਸ ਸਕੱਤਰ ਰਾਜ ਪਨੇਸਰ, ਮਹਿੰਦਰ ਪ੍ਰਤਾਪ ਸਿੰਘ ਪ੍ਰਚਾਰ ਸਕੱਤਰ, ਪ੍ਰੀਤਮ ਸਿੰਘ ਧੰਦੀਵਾਲੀਆ ਖ਼ਜ਼ਾਨਚੀ, ਬੂਟਾ ਸਿੰਘ ਗਿੱਲ, ਜਗਪ੍ਰੀਤ ਸਿੰਘ ਲਵਲੀ, ਜਗਸੀਰ ਸਿੰਘ ਉੱਗੋਕੇ, ਗੁਰਮੇਲ ਸਿੰਘ ਨੈਸ਼ਨਲ ਹੋਟਲ ਵਾਲੇ, ਭੋਲਾ ਸਿੰਘ, ਗੁਰਦੇਵ ਸਿੰਘ ਕਲਸੀ, ਗੁਰਬਖ਼ਸ਼ ਸਿੰਘ ਬਿੱਲੂ ਉੱਪਲੀ ਵਾਲੇ, ਗੁਰਪ੍ਰੀਤ ਸਿੰਘ ਕਾਕਾ ਐਮ.ਸੀ., ਸੁਖਦੀਪ ਸਿੰਘ ਗੋਲਡੀ ਆਦਿ ਸਮੇਤ ਵੱਡੀ ਗਿਣਤੀ ਵਿਚ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ |