05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਟੈਕਨੀਕਲ ਸਰਵਿਸਿਜ਼ ਯੂਨੀਅਨ ਸ਼ਹਿਣਾ ਸਬ-ਡਵੀਜ਼ਨ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 12-04-2026
ਟੱਲੇਵਾਲ, 11 ਅਪ੍ਰੈਲ (ਸੋਨੀ ਚੀਮਾ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸ਼ਹਿਣਾ ਸਬ ਡਵੀਜ਼ਨ ਦੀ ਮੀਟਿੰਗ ਪ੍ਰਧਾਨ ਪਿ੍ਤਪਾਲ ਸਿੰਘ ਦੀ ਅਗਵਾਈ ਵਿਚ ਟੱਲੇਵਾਲ ਗਰਿੱਡ ਵਿਖੇ ਹੋਈ | ਮੀਟਿੰਗ ਦੌਰਾਨ ਪਿ੍ਤਪਾਲ ਸਿੰਘ ਨੇ ਕਿਹਾ ਕਿ ਸਾਨੂੰ ਨਿੱਜੀਕਰਨ ਦੇ ਖ਼ਿਲਾਫ਼ ਇਕ ਜੁੱਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ ਅਤੇ ਸੂਬਾ ਕਮੇਟੀ ਵਲੋਂ ਜੋ ਵੀ ਹਦਾਇਤ ਹੋਵੇਗੀ, ਉਸ ਲਈ ਸਾਨੂੰ ਹਮੇਸ਼ਾ ਤਿਆਰ ਰਹਿਣਾ ਹੋਵੇਗਾ ਕਿਉਂਕਿ ਸਰਕਾਰ ਦਾ ਪਾਵਰਕਾਮ ਦਾ ਰਵੱਈਆ ਮੁਲਾਜ਼ਮਾਂ ਪ੍ਰਤੀ ਬਹੁਤ ਵਧੀਆ ਨਹੀਂ ਹੈ ਨਾ ਤਾਂ ਸਾਡੇ ਡੀ.ਏ ਦਿੱਤਾ ਜਾ ਰਿਹਾ | ਸਗੋਂ ਬਿਜਲੀ ਬੋਰਡ ਦੀਆਂ ਜਾਇਦਾਦਾਂ ਨੂੰ ਕੰਪਨੀਆਂ ਨੂੰ ਵੇਚਿਆ ਜਾ ਰਿਹਾ ਜਿਸ ਪ੍ਰਤੀ ਰੋਸ ਤਹਿਤ ਪਿਛਲੇ ਦਿਨੀਂ ਪਟਿਆਲੇ ਵਿਖੇ ਸੂਬਾ ਪੱਧਰੀ ਧਰਨਾ ਦਿੱਤਾ ਗਿਆ ਤੇ ਬਿਜਲੀ ਦਫ਼ਤਰ ਪਟਿਆਲੇ ਦੇ ਚਾਰੇ ਗੇਟ ਬੰਦ ਕੀਤੇ ਗਏ ਜਿਸ ਦੇ ਸਿੱਟੇ ਵਜੋਂ ਬਿਜਲੀ ਮੰਤਰੀ ਨਾਲ 16 ਅਪ੍ਰੈਲ 2026 ਦੀ ਮੀਟਿੰਗ ਤੈਅ ਹੋਈ ਹੈ | ਇਸ ਮੌਕੇ ਸਾਥੀ ਇਕਬਾਲ ਸਿੰਘ, ਮਨਪ੍ਰੀਤ ਸਿੰਘ, ਪ੍ਰਦੀਪ ਕੁਮਾਰ, ਪ੍ਰਦੀਪ ਸਿੰਘ, ਕੁਲਵੰਤ ਸਿੰਘ, ਹਰਜੀਤ ਸਿੰਘ ਜਗਸੀਰ ਸਿੰਘ, ਜਸਪ੍ਰੀਤ ਸਿੰਘ, ਗੁਰਬੰਤ ਸਿੰਘ, ਸ਼ਿੰਗਾਰਾ ਸਿੰਘ, ਪਿ੍ਤਪਾਲ ਸਿੰਘ ਛੀਨੀਵਾਲ, ਗੁਰਚਰਨ ਸਿੰਘ, ਮਨਦੀਪ ਸਿੰਘ, ਰਣਵੀਰ ਸਿੰਘ, ਗੁਰਦੀਪ ਸਿੰਘ ਟੱਲੇਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਚੀਮਾ ਵਿਖੇ ਇਕ ਦੁਕਾਨ 'ਚ ਹੋਈ ਤੀਜੀ ਵਾਰ ਚੋਰੀ ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਦੀ ਚਾਰ ਸਾਲਾਂ ਦੀ ਬੇਮਿਸਾਲ ਕਾਰਗੁਜ਼ਾਰੀ ਤੋਂ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ, ਮੁੜ ਬਣੇਗੀ...
Ad Position 24
No active advertisement