ਭਦੌੜ, 11 ਅਪ੍ਰੈਲ (ਰਜਿੰਦਰ ਬੱਤਾ, ਵਿਨੋਦ ਕਲਸੀ)-ਸੂਬੇ ਦੇ ਕਈ ਇਲਾਕਿਆਂ ਅੰਦਰ ਹੋਈ ਭਾਰੀ ਗੜ੍ਹੇਮਾਰੀ ਕਾਰਨ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ | ਉੱਥੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀਂ ਵਲੋਂ ਗੜ੍ਹੇਮਾਰੀ ਦੇ ਪ੍ਰਭਾਵਿਤ ਇਲਾਕਿਆਂ ਅੰਦਰ ਕਣਕ ਅਤੇ ਤੂੜੀ ਭੇਜਣ ਲਈ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਾਰਟੀ ਆਗੂਆਂ ਨਾਲ ਮੀਟਿੰਗ ਕਰ ਕੇ ਉਕਤ ਰਸਦ ਇਕੱਠੀ ਕਰਨ ਦੀ ਵਿਉਂਤਬੰਦੀ ਤਿਆਰ ਕੀਤੀ ਹੈ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਹਰ ਵਰਗ ਦੀ ਭਾਵਨਾਵਾਂ ਦੀ ਕਦਰ ਕਰਦੀ ਹੈ | ਅੱਜ ਸਾਡੇ ਕਈ ਇਲਾਕਿਆਂ ਦੇ ਕਿਸਾਨਾਂ ਭਰਾਵਾਂ ਦੀ ਫ਼ਸਲਾਂ ਉੱਪਰ ਬੀਤੇ ਦਿਨੀਂ ਪਈ ਗੜ੍ਹੇਮਾਰੀ ਨੇ ਆਰਥਿਕ ਸੱਟ ਮਾਰੀ ਹੈ ਪਰ ਸ਼ੋ੍ਰਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਖੜ੍ਹਾ ਹੈ ਤੇ ਹਮੇਸ਼ਾ ਖੜਦਾ ਰਹੇਗਾ | ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲਾ ਜਿੱਥੇ ਹੜ੍ਹ ਪੀੜਤਾਂ ਦੀ ਬਾਂਹ ਫੜੀ ਹੈ, ਉੱਥੇ ਗੜ੍ਹੇਮਾਰੀ ਦੇ ਪੀੜ੍ਹਤ ਕਿਸਾਨਾਂ ਨਾਲ ਵੀ ਖੜ੍ਹੇ ਹਨ | ਉਨ੍ਹਾਂ ਨੇ ਸਾਨੂੰ ਪੀੜ੍ਹਤ ਕਿਸਾਨਾਂ ਲਈ ਜਿੰਨ੍ਹੀ ਕਣਕ ਅਤੇ ਤੂੜੀ ਇਕੱਠੀ ਕਰਨ ਦੀ ਸੇਵਾ ਲਗਾਈ ਹੈ | ਉਸ ਤੋਂ ਵੱਧ ਰਸਦ ਇਕੱਠੀ ਕਰ ਕੇ ਭੇਜੀ ਜਾਵੇਗੀ | ਇਸ ਸਮੇਂ ਸ਼ਹਿਰੀ ਪ੍ਰਧਾਨ ਅਮਨਿੰਦਰ ਸਿੰਘ ਗੋਲਡੀ ਭੁੱਲਰ, ਸੀਨੀ.ਆਗੂ ਬਲਵਿੰਦਰ ਸਿੰਘ ਲਧਰੋਈਆ, ਸੁਖਦੇਵ ਸਿੰਘ ਜੈਦ, ਗੁਰਵਿੰਦਰ ਸਿੰਘ ਗੋਰਾ ਮੱਝੂਕੇ, ਚਰਨ ਸਿੰਘ ਮਾਨ, ਲਾਭ ਸਿੰਘ ਲਧਰੋਈਆ, ਗੁਰਦੀਪ ਸਿੰਘ ਮੈਂਬਰ, ਬਲਦੇਵ ਸਿੰਘ ਬੁੱਟਰ, ਗੁਰਦੀਪ ਸਿੰਘ ਗੰਡਾ, ਗੁਰਚਰਨ ਸਿੰਘ ਕੂਕਾ, ਸੁਖਦੇਵ ਸਿੰਘ, ਸਰੂਪ ਸਿੰਘ ਆਦਿ ਹਾਜ਼ਰ ਸਨ |