08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਮਾਤਾ ਸ਼ਿਮਲਾ ਦੇਵੀ ਨਮਿਤ ਸ਼ਰਧਾਂਜਲੀ ਸਮਾਗਮ-ਸ਼ਾਮਿਲ ਹੋਏ ਵੱਡੀ ਗਿਣਤੀ 'ਚ ਲੋਕ

Ad Position 21
No active advertisement
ਅਜੀਤ ਡੈਸਕ 16-04-2026
ਤਪਾ ਮੰਡੀ, 15 ਅਪ੍ਰੈਲ (ਪ੍ਰਵੀਨ ਗਰਗ)-ਮਾਤਾ ਸ਼ਿਮਲਾ ਦੇਵੀ ਪਤਨੀ ਸਤਪਾਲ ਮੌੜ ਜੋ ਪਿਛਲੇ ਕੁੱਝ ਦਿਨ ਪਹਿਲਾਂ ਪ੍ਰਭੂ ਚਰਨਾਂ 'ਚ ਜਾ ਬਿਰਾਜੇ ਸਨ, ਨਮਿਤ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਸਥਾਨਕ ਸ਼ਾਂਤੀ ਹਾਲ ਨੇੜੇ ਬਾਬਾ ਮੱਠ ਵਿਖੇ ਹੋਇਆ | ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਤੋਂ ਇਲਾਵਾ ਪਿੰਡਾਂ ਦੇ ਪੰਚਾਂ-ਸਰਪੰਚਾਂ ਨੇ ਮਾਤਾ ਸ਼ਿਮਲਾ ਦੇਵੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਬੇਟੇ ਰੁਪਿੰਦਰ ਕੁਮਾਰ ਮੌੜ ਅਤੇ ਬੇਟੇ ਜੰਗ ਬਹਾਦਰ ਗੋਇਲ ਸਮੇਤ ਸਮੁੱਚੇ ਮੌੜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਸਮਾਗਮ ਮੌਕੇ ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਆਸ਼ਰਮ ਨੂਰਮਹਿਲ ਦੀਆਂ ਸਾਧਵੀਆਂ ਨੇ ਵੈਰਾਗਮਈ ਕੀਰਤਨ ਕਰ ਕੇ ਸੰਗਤ ਨੂੰ ਪ੍ਰਭੂ ਦੇ ਨਾਮ ਨਾਲ ਜੋੜਿਆ ਅਤੇ ਜੀਵਨ ਤੇ ਮੌਤ ਦੇ ਫ਼ਲਸਫ਼ੇ ਬਾਰੇ ਚਾਨਣਾ ਪਾਇਆ | ਇਸ ਮੌਕੇ ਸ੍ਰੀ ਗਰੁੜ ਪੁਰਾਣ ਪਾਠ ਦੇ ਭੋਗ ਪਾਏ ਗਏ ਉਪਰੰਤ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਸਣੇ ਹੋਰ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਮਾਤਾ ਸ਼ਿਮਲਾ ਦੇਵੀ ਧਾਰਮਿਕ ਵਿਚਾਰਾਂ ਵਾਲੇ ਸਨ ਜੋ ਕਿ ਹਰ ਸਮੇਂ ਲੋੜਵੰਦਾਂ ਦੀ ਸੇਵਾ ਵਿਚ ਮੋਹਰੀ ਹੋ ਕੇ ਕੰਮ ਕਰਦੇ ਸਨ | ਮਾਤਾ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਬੇਟਿਆਂ ਨੇ ਵਪਾਰ ਨੂੰ ਬੁਲੰਦੀਆਂ 'ਤੇ ਪਹੁੰਚਾਇਆ | ਸੋਗ ਸਭਾ ਦੌਰਾਨ ਸੰਸਥਾਵਾਂ ਵਲੋਂ ਭੇਜੇ ਸੋਕ ਸੰਦੇਸ਼ ਵੀ ਪੜ੍ਹੇ ਗਏ | ਇਸ ਮੌਕੇ ਸੰਤ ਬਾਬਾ ਭਗਵਾਨ ਦਾਸ, ਸੰਤ ਰਾਜਗਿਰੀ, ਸੰਤ ਵਿਵੇਕ ਮੁਨੀ, ਸੰਤ ਰਾਜਗਿਰੀ ਤੋਂ ਇਲਾਵਾ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ,ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਤਾਜੋ, ਹੀਰਾ ਲਾਲ ਕਾਲਾ ਘੁੰਨਸ, ਡਾ: ਬਾਂਕੇ, ਮਨੋਜ ਸਿੰਗਲਾ, ਮੁਨੀਸ਼ ਮਿੱਤਲ, ਸੁਸ਼ੀਲ ਕੁਮਾਰ ਸੰਤਾਂ, ਹੇਮ ਰਾਜ ਸ਼ੰਟੀ ਮੌੜ, ਸਤਪਾਲ ਮੌੜ, ਉਗਰ ਸੈਨ ਮੌੜ, ਜਗਦੀਸ਼ ਰਾਏ ਘੁੰਨਸ, ਰਘੁਵੀਰ ਚੰਦ ਅਗਰਵਾਲ, ਅਮਰਜੀਤ ਸਿੰਘ ਧਾਲੀਵਾਲ, ਮਨੋਹਰ ਲਾਲ ਮੋਹਰੀ ਮੌੜ, ਮਨੀਸ਼ ਕੁਮਾਰ ਕਾਕਾ ਮੌੜ, ਮਨੋਜ ਕੁਮਾਰ ਮੋਜੀ, ਮਾਸਟਰ ਸ਼ਾਮ ਲਾਲ, ਮਦਨ ਲਾਲ ਗਰਗ, ਡਾ: ਬਾਲ ਚੰਦ ਬਾਂਸਲ, ਆਰਕੀਟੈਕਟ ਨੀਰਜ ਮਿੱਤਲ, ਮੋਹਿਤ ਸਿੰਗਲਾ, ਮੁਨੀਸ਼ ਬਾਂਸਲ, ਪੰਕਜ ਬਾਂਸਲ, ਸੰਦੀਪ ਕੁਮਾਰ ਵਿੱਕੀ, ਗੋਲਡੀ ਮਹਿਤਾ, ਪਵਨ ਭੂਤ, ਰਾਕੇਸ਼ ਟੋਨਾ, ਲਾਲੀ ਧੂਰਕੋਟੀਆ, ਰਾਹੁਲ ਮਹਿਤਾ, ਟਿੰਕੂ ਮੌੜ, ਵਿੱਕੀ ਭਗਵਤੀ, ਗੁੱਲੀ ਮੌੜ, ਸੁਖਦੇਵ ਸ਼ਰਮਾ ਕਾਕਾ, ਅਨੀਸ਼ ਮੌੜ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਕੌਂਸਲਰ ਧਰਮਪਾਲ ਸ਼ਰਮਾ, ਬਲਜਿੰਦਰ ਸਿੰਘ ਮਿਸਤਰੀ, ਕੌਂਸਲਰ ਹਰਦੀਪ ਸਿੰਘ ਪੋਪਲ, ਇੰਸਪੈਕਟਰ ਮੋਹਿਤ ਗੋਇਲ, ਮੱਖਣ ਰੂੜੇਕੇ, ਟੀਟੂ ਦੀਕਸ਼ਿਤ, ਗੁਰਵਿੰਦਰ ਸਿੰਘ ਬਾਸੀ, ਮੈਨੇਜਰ ਹਰਿੰਦਰ ਸਿੰਘ, ਅਮਨ ਵਰਮਾ, ਮੈਨੇਜਰ ਜਗਦੇਵ ਸਿੰਘ ਸਿੱਧੂ, ਇੰਸਪੈਕਟਰ ਮਹਿੰਦਰਪਾਲ, ਵਿਕਰਮ ਲੋਟਾ, ਰਵਿੰਦਰ ਨਿਓਲਾ, ਬਬਲਾ ਘੁੰਨਸ਼, ਰਮੇਸ਼ ਗੋਇਲ ਮੇਸ਼ੀ, ਸੰਜੂ ਗੁਪਤਾ, ਅੰਗਰੇਜ਼ ਸਿੰਘ, ਸੋਨੂ ਮਾਂਗਟ, ਰਾਹੁਲ ਭਾਗਾਂ ਵਾਲਾ, ਲੱਕੀ ਭੱਟਾ,ਹਰਜਿੰਦਰ ਸਿੰਘ ਪਾਲੀ, ਬੇਅੰਤ ਮਾਂਗਟ, ਸੁਰਿੰਦਰ ਸਿੰਘ, ਸਰਪੰਚ ਕੁਲਵਿੰਦਰ ਸਿੰਘ ਕਿੰਦੀ, ਜੱਗੀ ਧਨੋਆ, ਉਗਰ ਸੈਨ ਮੌੜ, ਸੰਦੀਪ ਕੁਮਾਰ ਫੁੱਲੂ, ਦਿਆਲ ਦਾਸ, ਨੋਨੂੰ ਮੌੜ, ਬਿੱਟੂ ਬਰਾੜ, ਗੋਗੀ ਮਹੰਤ, ਮਦਨ ਲਾਲ ਮਿੱਤਲ, ਟਿੰਕੂ ਧੂਰਕੋਟੀਆ, ਨੱਥੂ ਰਾਮ, ਕੇਸ਼ਵ ਕੁਮਾਰ, ਗੁਲਾਬ ਕਾਲਾ, ਜਗਤਾਰ ਬਾਸੀ, ਚਰਨਜੀਤ ਪੁਰਬਾ, ਮਾਸਟਰ ਪ੍ਰੇਮ ਨਾਥ, ਜਵਾਹਰ ਤਾਜੋ, ਬਿੰਦਰ ਤਾਜੋ, ਸ਼ੰਟੀ ਮਾਸਟਰ, ਅੰਕਿਤ ਸਿੰਗਲਾ ਆਦਿ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਇੰਸਪੈਕਟਰ ਨਵਦੀਪ ਕੌਰ ਚਾਹਲ ਨੇ ਥਾਣਾ ਤਪਾ ਦੇ ਮੁਖੀ ਵਜੋਂ ਚਾਰਜ ਸੰਭਾਲਿਆ <br/> ਅਗਲੀ ਖ਼ਬਰ ਸਿਵਲ ਹਸਪਤਾਲ ਬਰਨਾਲਾ ਵਿਖੇ ਨਾ ਰਿਹਾ ਪਾਰਕ, ਨਾ ਬਣਿਆ ਫੈਸਿਲੀਟੇਸ਼ਨ ਸੈਂਟਰ
Ad Position 24