08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਭਾਕਿਯੂ ਉਗਰਾਹਾਂ ਅਤੇ ਟੋਲ ਪਲਾਜ਼ਾ ਵਰਕਰ ਯੂਨੀਅਨ ਨੇ ਮੱਲੀਆਂ ਟੋਲ ਪਲਾਜ਼ੇ ਨੂੰ ਤਿੰਨ ਘੰਟੇ ਕੀਤਾ ਫ਼੍ਰੀ

Ad Position 21
No active advertisement
ਅਜੀਤ ਡੈਸਕ 16-04-2026
ਟੱਲੇਵਾਲ, 15 ਅਪੈ੍ਰਲ (ਸੋਨੀ ਚੀਮਾ)-ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਵਲੋਂ ਦਿੱਤੇ ਸੱਦੇ ਤਹਿਤ ਅੱਜ ਟੋਲ ਪਲਾਜ਼ਾ ਵਰਕਰ ਯੂਨੀਅਨ ਮੱਲੀਆਂ ਦੇ ਮੁਲਾਜ਼ਮਾਂ ਵਲੋਂ ਭਰਾਤਰੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਹਿਯੋਗ ਸਦਕਾ ਕੇਂਦਰ ਸਰਕਾਰ ਦੀ ਕੈਸ਼ਲੈਸ ਟੋਲ ਪ੍ਰਣਾਲੀ ਦੇ ਖ਼ਿਲਾਫ਼ ਤਿੱਖਾ ਵਿਰੋਧ ਜਿਤਾਉਂਦਿਆਂ ਹੋਇਆ ਮੱਲੀਆਂ ਟੋਲ ਪਲਾਜ਼ੇ ਨੂੰ ਤਿੰਨ-ਘੰਟਿਆਂ ਲਈ ਟੋਲ ਮੁਕਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਬੀ.ਕੇ.ਯੂ ਉਗਰਾਹਾਂ, ਜੱਜ ਸਿੰਘ ਗਹਿਲ ਬਲਾਕ ਪ੍ਰਧਾਨ ਮਹਿਲ ਕਲਾਂ, ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਆਗੂ ਪਰਮਜੀਤ ਸਿੰਘ (ਮੈਨੇਜਰ), ਗੁਰਵਿੰਦਰ ਸ਼ਰਮਾ (ਪ੍ਰਧਾਨ), ਕੁਲਵਿੰਦਰ ਸਿੰਘ (ਮੀਤ ਪ੍ਰਧਾਨ), ਅਮਨਦੀਪ ਸਿੰਘ (ਜਨਰਲ ਸਕੱਤਰ) ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਵਲੋਂ ਲਾਗੂ ਕੀਤੀ ਗਈ ਇਹ ਨੀਤੀ ਜ਼ਮੀਨੀ ਹਕੀਕਤਾਂ ਨਾਲ ਮੇਲ ਨਹੀਂ ਖਾਂਦੀ ਅਤੇ ਇਸ ਨਾਲ ਆਮ ਜਨਤਾ ਅਤੇ ਟੋਲ ਕਰਮਚਾਰੀਆਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਯੂਨੀਅਨ ਅਨੁਸਾਰ ਦੇਸ਼ ਦੇ ਵੱਡੇ ਹਿੱਸੇ ਦੇ ਲੋਕ ਅਜੇ ਵੀ ਕੈਸ਼ 'ਤੇ ਨਿਰਭਰ ਹਨ, ਇਹ ਕਿ ਬਹੁਤ ਸਾਰੇ ਲੋਕ ਯੂ.ਪੀ.ਆਈ., ਨੈੱਟ ਬੈਂਕਿੰਗ ਅਤੇ ਗੂਗਲ ਪੈ, ਵਰਗੀਆਂ ਡਿਜੀਟਲ ਸਹੂਲਤਾਂ ਦਾ ਇਸਤੇਮਾਲ ਨਹੀਂ ਕਰਦੇ | ਇਸ ਤੋਂ ਇਲਾਵਾ ਸਰਵਰ ਡਾਊਨ ਅਤੇ ਨੈੱਟਵਰਕ ਸਮੱਸਿਆਵਾਂ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਅਤੇ ਲੋਕਾਂ ਨੂੰ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ | ਆਗੂਆਂ ਨੇ ਇਹ ਵੀ ਦੱਸਿਆ ਕਿ ਕੈਸ਼ ਬੰਦ ਹੋਣ ਨਾਲ ਟੋਲ ਕਰਮਚਾਰੀਆਂ ਅਤੇ ਵਾਹਨ ਚਾਲਕਾਂ ਵਿਚਕਾਰ ਝਗੜਿਆਂ ਵਿਚ ਵਾਧਾ ਹੋਇਆ ਹੈ | ਜਿਸ ਨਾਲ ਕਰਮਚਾਰੀਆਂ ਦੀ ਸੁਰੱਖਿਆ ਖ਼ਤਰੇ ਵਿਚ ਪੈ ਗਈ ਹੈ | ਲੋਕਾਂ ਵਲੋਂ ਵੀ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਦੇਸ਼ ਦੀ ਆਪਣੀ ਕਰੰਸੀ ਨੂੰ ਸਵੀਕਾਰ ਨਾ ਕਰਨਾ ਭਾਰਤੀ ਸੰਵਿਧਾਨ ਦੀ ਉਲੰਘਣਾ ਹੈ | ਇਸ ਮੌਕੇ ਟੋਲ ਵਰਕਰ ਯੂਨੀਅਨ ਦੇ ਆਗੂਆਂ ਨੇ ਆਪਣੀਆਂ ਮੰਗਾਂ ਕੈਸ਼ਲੈਸ ਟੋਲ ਪ੍ਰਣਾਲੀ ਨੂੰ ਤੁਰੰਤ ਰੱਦ ਕੀਤਾ ਜਾਵੇ, ਟੋਲ ਪਲਾਜ਼ਿਆਂ 'ਤੇ ਕੈਸ਼ ਅਤੇ ਡਿਜੀਟਲ ਦੋਵਾਂ ਭੁਗਤਾਨ ਦੀ ਸਹੂਲਤ ਲਾਜ਼ਮੀ ਕੀਤੀ ਜਾਵੇ, ਟੋਲ ਕਰਮਚਾਰੀਆਂ ਦੀ ਸੁਰੱਖਿਆ ਲਈ ਪੁਲਿਸ ਸਹਾਇਤਾ ਅਤੇ ਪੱਕੇ ਪ੍ਰਬੰਧ ਕੀਤੇ ਜਾਣ, ਯੂਨੀਅਨ ਨਾਲ ਸੰਵਾਦ ਕਰ ਕੇ ਜ਼ਮੀਨੀ ਹਕੀਕਤਾਂ ਨੂੰ ਸਮਝਿਆ ਜਾਵੇ | ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੇਂਦਰ ਸਰਕਾਰ ਵਲੋਂ ਕੈਸ਼ਲੈਸ ਪ੍ਰਣਾਲੀ ਨੂੰ ਵਾਪਸ ਨਹੀਂ ਲਿਆ ਜਾਂਦਾ ਤਾਂ ਆਉਣ ਵਾਲੇ ਸਮੇਂ ਵਿਚ ਟੋਲ ਪਲਾਜ਼ਿਆਂ ਨੂੰ ਅਣਮਿਥੇ ਸਮੇਂ ਲਈ ਫ਼ਰੀ ਕੀਤਾ ਜਾਵੇਗਾ | ਯੂਨੀਅਨਾਂ ਨੇ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜਲਦ ਤੋਂ ਜਲਦ ਇਸ ਨੀਤੀ ਨੂੰ ਵਾਪਸ ਲਿਆ ਜਾਵੇ | ਇਸ ਮੌਕੇ ਮੱਘਰ ਸਿੰਘ ਮੱਲ੍ਹੀਆਂ, ਗੁਰਜੰਟ ਸਿੰਘ ਸੰਧੂ ਕਲਾਂ, ਜੀਤ ਪ੍ਰਧਾਨ ਭੋਤਨਾ, ਮਹਿੰਗਾ ਸਿੰਘ ਚੂੰਘਾਂ,ਭੋਲਾ ਸਿੰਘ ਭਦੌੜ, ਮਾਸਟਰ ਗੁਰਚਰਨ ਸਿੰਘ ਭੋਤਨਾ, ਹੈੱਡ ਮਾਸਟਰ ਰਣਜੀਤ ਸਿੰਘ ਟੱਲੇਵਾਲ, ਅÏਰਤ ਵਿੰਗ ਦੇ ਜ਼ਿਲ੍ਹਾ ਆਗੂ ਵਿੰਦਰਪਾਲ ਕੌਰ ਭਦੌੜ, ਸੰਦੀਪ ਕੌਰ ਪੱਤੀ ਸੇਖਵਾਂ, ਹਰਬੰਸ ਕੌਰ ਭੋਤਨਾ, ਬਲਜੀਤ ਕੌਰ ਭੋਤਨਾ ਆਦਿ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਿਹਤ ਸੰਸਥਾਵਾਂ ਦੀ ਓ. ਪੀ. ਡੀ. ਸੇਵਾਵਾਂ ਦਾ ਸਮਾਂ ਬਦਲਿਆ ਅਗਲੀ ਖ਼ਬਰ ਜ਼ਿਲ੍ਹਾ ਰੈ ੱਡ ਕਰਾਸ ਸੁਸਾਇਟੀ ਬਰਨਾਲਾ ਦੀ ਕਾਰਜਕਾਰਨੀ ਦੀ ਅਹਿਮ ਮੀਟਿੰਗ
Ad Position 24