08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸਰਕਾਰੀ ਸਿਹਤ ਸੰਸਥਾਵਾਂ ਦੀ ਓ. ਪੀ. ਡੀ. ਸੇਵਾਵਾਂ ਦਾ ਸਮਾਂ ਬਦਲਿਆ

Ad Position 21
No active advertisement
ਅਜੀਤ ਡੈਸਕ 16-04-2026
ਮਾਨਸਾ, 15 ਅਪ੍ਰੈਲ (ਸ.ਰਿ.)- ਜ਼ਿਲ੍ਹਾ ਅਤੇ ਉਪ-ਮੰਡਲ ਹਸਪਤਾਲ, ਸੀ. ਐਚ. ਸੀ., ਪੀ. ਐਚ. ਸੀ, ਆਮ ਆਦਮੀ ਕਲੀਨਿਕ, ਡਿਸਪੈਂਸਰੀਆਂ ਅਤੇ ਸੀ. ਐਚ. ਡਬਲਿਊ 'ਚ 16 ਅਪ੍ਰੈਲ ਤੋਂ 15 ਅਕਤੂਬਰ ਤੱਕ ਓ.ਪੀ.ਡੀ. ਸੇਵਾਵਾਂ ਦਾ ਸਮਾਂ ਸਵੇਰੇ 8 ਤੋਂ ਸ਼ਾਮ 2 ਵਜੇ ਤੱਕ ਦਾ ਹੋਵੇਗਾ | ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਕੋਈ ਵੀ ਮਰੀਜ਼, ਜੋ ਇਨ੍ਹਾਂ ਸਿਹਤ ਸੰਸਥਾਵਾਂ 'ਚ ਚੈੱਕਅਪ, ਲੈਬ ਟੈੱਸਟ, ਐਕਸਰੇ ਅਤੇ ਸਕੈਨ ਕਰਵਾਉਣਾ ਚਾਹੁੰਦਾ ਹੈ ਜਾਂ ਸਬੰਧਿਤ ਡਾਕਟਰਾਂ ਤੋਂ ਦਫ਼ਤਰੀ ਕੰਮ ਕਰਵਾਉਣਾ ਚਾਹੁੰਦਾ ਹੈ, ਉਹ ਉਕਤ ਸਮੇਂ ਤੱਕ ਕਰਵਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ 24 ਘੰਟੇ ਜਾਰੀ ਰਹਿਣਗੀਆਂ | ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਦਫ਼ਤਰ ਅਤੇ ਸਰਕਾਰੀ ਹਸਪਤਾਲ ਨਾਲ ਸਬੰਧਿਤ ਸਾਰੇ ਦਫ਼ਤਰ ਆਮ ਵਾਂਗ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕੰਮ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਸ਼ਰਧਾ ਤੇ ਉਤਸ਼ਾਹ ਨਾਲ ਖ਼ਾਲਸਾ ਸਾਜਨਾ ਦਿਵਸ ਮਨਾਇਆ <br/> ਅਗਲੀ ਖ਼ਬਰ ਭਾਕਿਯੂ ਉਗਰਾਹਾਂ ਅਤੇ ਟੋਲ ਪਲਾਜ਼ਾ ਵਰਕਰ ਯੂਨੀਅਨ ਨੇ ਮੱਲੀਆਂ ਟੋਲ ਪਲਾਜ਼ੇ ਨੂੰ ਤਿੰਨ ਘੰਟੇ ਕੀਤਾ ਫ਼੍ਰੀ
Ad Position 24