ਬਰਨਾਲਾ, 15 ਅਪ੍ਰੈਲ (ਅਸ਼ੋਕ ਭਾਰਤੀ)-ਲੇਖਕ ਪਾਠਕ ਸਾਹਿਤ ਸਭਾ ਰਜਿ: ਬਰਨਾਲਾ ਦੇ ਬਾਨੀ/ਪ੍ਰਧਾਨ ਤੇਜਿੰਦਰ ਚੰਡਿਹੋਕ ਅਤੇ ਪਰਿਵਾਰ ਵਲੋਂ ਸਰਦਾਰਨੀ ਮਨਜੀਤ ਕੌਰ ਅਤੇ ਸ: ਤਿ੍ਲੋਚਨ ਸਿੰਘ ਚੰਡਿਹੋਕ ਯਾਦਗਾਰੀ ਚੌਥਾ ਸਨਮਾਨ 2026 ਸਰੂਪ ਚੰਦ ਹਰੀਗੜ੍ਹ ਨੂੰ 19 ਅਪ੍ਰੈਲ 2026 ਦਿਨ ਐਤਵਾਰ ਬਾਅਦ ਦੁਪਹਿਰ 2:30 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਬਰਨਾਲਾ ਵਿਖੇ ਭੇਟ ਕੀਤਾ ਜਾਵੇਗਾ | ਇਹ ਜਾਣਕਾਰੀ ਸਭਾ ਦੇ ਪ੍ਰੈਸ ਸਕੱਤਰ ਮਨਦੀਪ ਕੁਮਾਰ ਨੇ ਦਿੱਤੀ ਤੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਰਾਮ ਸਰੂਪ ਸ਼ਰਮਾ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਰਜਿ: ਬਰਨਾਲਾ ਕਰਨਗੇ | ਡਾ: ਰਾਹੁਲ ਰੁਪਾਲ ਅਤੇ ਬੀਬਾ ਰਜਨੀਸ਼ ਕੌਰ ਬਬਲੀ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ |