08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 16-04-2026
ਤਪਾ ਮੰਡੀ, 15 ਅਪ੍ਰੈਲ (ਵਿਜੇ ਸ਼ਰਮਾ)-ਨੇੜਲੇ ਪਿੰਡ ਤਾਜੋਕੇ ਦੇ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਹਾਈ ਸਕੂਲ ਵਿਖੇ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਸਕੂਲ ਦੇ ਚੇਅਰਮੈਨ ਬਾਬਾ ਬੂਟਾ ਸਿੰਘ ਅਤੇ ਪਿ੍ੰਸੀਪਲ ਮਨਜੀਤ ਸਿੰਘ ਮਹਿਤਾ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਬਾਬਾ ਬੂਟਾ ਸਿੰਘ ਨੇ ਕਿਹਾ ਕਿ ਸਕੂਲ ਦੇ ਬੱਚੇ ਦੇਸ਼ ਦੇ ਨੇਤਾ ਹਨ | ਇਸ ਲਈ ਸਾਰੇ ਬੱਚਿਆਂ ਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਆਪਣੀ ਮੰਜ਼ਿਲ 'ਤੇ ਪਹੰੁਚਿਆ ਜਾ ਸਕੇ | ਪਿ੍ੰਸੀਪਲ ਮਨਜੀਤ ਸਿੰਘ ਨੇ ਦੱਸਿਆ ਕਿ ਅੱਠਵੀਂ ਜਮਾਤ ਦੇ ਸ਼ਾਨਦਾਰ ਨਤੀਜੇ ਵਿਚੋਂ ਪਹਿਲੇ ਨੰਬਰ 'ਤੇ ਕੋਮਲਪ੍ਰੀਤ ਕੌਰ, ਦੂਜੇ ਸਥਾਨ 'ਤੇ ਕਮਲਜੀਤ ਕੌਰ ਅਤੇ ਤੀਸਰੇ ਸਥਾਨ 'ਤੇ ਜਸ਼ਨਪ੍ਰੀਤ ਕੌਰ ਰਹੀ ਅਤੇ ਬਾਕੀ ਵਿਦਿਆਰਥੀਆਂ ਨੇ ਵਧੀਆ ਅੰਕ ਵਿਚ ਅੱਠਵੀਂ ਜਮਾਤ ਪਾਸ ਕੀਤੀ | ਇਸ ਮੌਕੇ ਸਕੂਲ ਸਟਾਫ਼ ਅਤੇ ਵਿਦਿਆਰਥੀ ਦਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਹਿਲ ਕਾਲਜ ਦੇ ਡਰੈਸ ਡਿਜ਼ਾਇਨਿੰਗ ਵਿਭਾਗ ਵਲੋਂ ਰਚਨਾਤਮਿਕ ਪ੍ਰਦਰਸ਼ਨੀ ਦਾ ਆਯੋਜਨ-ਸਮਾਜ ਸੇਵੀ ਰਾਜ ਸਿੰਘ ਯੂ.ਐਸ.ਏ. ਦਾ... ਅਗਲੀ ਖ਼ਬਰ ਔਰਤਾਂ ਨੂੰ ਪ੍ਰਤੀ ਮਹੀਨਾ ਮਾਣ ਭੱਤਾ ਦੇਣ ਦੀ ਸਕੀਮ ਸਰਕਾਰ ਦੀ ਗੁੰਮਰਾਹਕੁੰਨ ਨੀਤੀ ਦਾ ਹਿੱਸਾ-ਐਡਵੋਕੇਟ ਰਾਹੀ <br/>
Ad Position 24