08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸ਼ੋ੍ਰਮਣੀ ਕਮੇਟੀ ਮੈਂਬਰ ਬਾਬਾ ਬੂਟਾ ਸਿੰਘ ਗੁਰਥੜੀ ਤੋਂ ਦੋ ਏਕੜ ਰਕਬੇ ਦਾ ਪੰਚਾਇਤ ਨੇ ਲਿਆ ਕਬਜ਼ਾ

Ad Position 21
No active advertisement
ਅਜੀਤ ਡੈਸਕ 16-04-2026
ਧਨੌਲਾ, 15 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਲੰਬੀ ਜਦੋਂ ਜਹਿਦ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਬਾ ਬੂਟਾ ਸਿੰਘ ਗੁਰਥੜੀ ਵਾਲੇ ਤੋਂ ਦੋ ਏਕੜ ਰਕਬੇ ਦਾ ਕਬਜ਼ਾ ਪਿੰਡ ਦੇ ਪਤਵੰਤਿਆਂ ਵਲੋਂ ਲੈ ਲਿਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਪਿੰਡ ਦੇ ਪਤਵੰਤਿਆਂ ਤੇ ਬਾਬਾ ਬੂਟਾ ਸਿੰਘ ਗੁਰਥੜੀ ਵਾਲੇ ਦਰਮਿਆਨ ਲੰਬੇ ਅਰਸੇ ਤੋਂ ਖਿੱਚੋਤਾਣ ਚੱਲ ਰਹੀ ਸੀ | ਪਤਵੰਤਿਆਂ ਵਲੋਂ ਇਹ ਰਕਬਾ ਲੈਣ ਲਈ ਪਿੰਡ ਵਿਚ ਕਈ ਧਰਨੇ ਵੀ ਦਿੱਤੇ ਗਏ ਸਨ | ਪਿੰਡ ਦੇ ਸਰਪੰਚ ਹਰਦੇਵ ਸਿੰਘ, ਪੰਚ ਪਰਮਿੰਦਰ ਸਿੰਘ, ਪੰਚ ਸੁਖਜੀਤ ਸਿੰਘ, ਪੰਚ ਹਰਬੰਸ ਸਿੰਘ, ਗੁਰਪ੍ਰੀਤ ਸਿੰਘ ਪ੍ਰਧਾਨ ਇਕਾਈ ਸਿੱਧੂਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਹਾਈਕੋਰਟ ਦੇ ਹੁਕਮਾਂ ਅਨੁਸਾਰ ਕਿਲਾ ਨੰਬਰ 955 ਦਾ ਫ਼ੈਸਲਾ ਰਾਖਵਾਂ ਛੱਡ ਕੇ ਬਾਕੀ ਜ਼ਮੀਨ ਪਿੰਡ ਦੇ ਸਪੁਰਦ ਕਰ ਦਿੱਤੀ ਗਈ | ਉਕਤ ਆਗੂਆਂ ਨੇ ਦੱਸਿਆ ਕਿ ਜਿਸ ਫ਼ੈਸਲੇ ਨੂੰ ਲੈ ਕੇ ਜਗਰਾਜ ਸਿੰਘ ਬੀ.ਡੀ.ਪੀ.ਓ ਸ਼ਹਿਣਾ, ਕਾਨੂੰਗੋ ਗੁਰਪ੍ਰੀਤ ਸਿੰਘ, ਪਟਵਾਰੀ ਅੰਮਿ੍ਤਪਾਲ ਸਿੰਘ ਨੇ ਮੌਕੇ 'ਤੇ ਪੁੱਜ ਕੇ ਕਣਕ ਦੀ ਵਾਢੀ ਉਪਰੰਤ ਕਬਜ਼ਾ ਪਿੰਡ ਪਤਵੰਤਿਆਂ ਨੂੰ ਲੈ ਕੇ ਦੇ ਦਿੱਤਾ ਗਿਆ | ਉਕਤ ਪਤਵੰਤਿਆਂ ਵਲੋਂ ਇਹ ਰਕਬਾ ਵਾਹ ਕੇ ਆਪਣੇ ਕਬਜ਼ੇ ਅਧੀਨ ਲੈ ਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਨਰਾਇਣ ਵਿੱਦਿਆ ਮੰਦਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਅਗਲੀ ਖ਼ਬਰ ਗਹਿਲ ਕਾਲਜ ਦੇ ਡਰੈਸ ਡਿਜ਼ਾਇਨਿੰਗ ਵਿਭਾਗ ਵਲੋਂ ਰਚਨਾਤਮਿਕ ਪ੍ਰਦਰਸ਼ਨੀ ਦਾ ਆਯੋਜਨ-ਸਮਾਜ ਸੇਵੀ ਰਾਜ ਸਿੰਘ ਯੂ.ਐਸ.ਏ. ਦਾ...
Ad Position 24