ਭਦੌੜ, 16 ਅਪ੍ਰੈਲ (ਰਜਿੰਦਰ ਬੱਤਾ, ਵਿਨੋਦ ਕਲਸੀ)-ਭਦੌੜ ਦੇ ਕੋਠੇ ਖਿਉਣ ਸਿੰਘ ਵਾਲਾ ਵਿਖੇ ਬਾਅਦ ਦੁਪਹਿਰ ਅੱਗ ਲੱਗਣ ਕਾਰਨ 22 ਏਕੜ ਖੜ੍ਹੀ ਕਣਕ ਸੜ ਕੇ ਸੁਆਹ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਚਰਨਾ ਦੇ 11 ਏਕੜ, ਗੁਰਮੇਲ ਸਿੰਘ ਗੇਲੀ 5 ਏਕੜ, ਗੁਰਪ੍ਰੀਤ ਸਿੰਘ 3 ਏਕੜ ਅਤੇ ਜੱਗਾ ਸਿੰਘ ਦੀ 3 ਏਕੜ ਖੜ੍ਹੀ ਕਣਕ ਦੀ ਫ਼ਸਲ ਅਚਾਨਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ | ਅੱਗ ਦੇ ਕਾਰਨਾਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ | ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿਚ ਲੋਕ ਘਟਨਾ ਸਥਾਨ 'ਤੇ ਪੁੱਜ ਗਏ ਆਪੋ ਆਪਣੇ ਸਾਧਨਾਂ ਰਾਹੀਂ ਅੱਗ ਨੂੰ ਕਾਬੂ ਪਾਉਣ ਵਿਚ ਸਫਲ ਰਹੇ ਤੇ ਹੋਰ ਕਣਕ ਨੂੰ ਅੱਗ ਲੱਗਣ ਤੋਂ ਬਚਾਅ ਲਿਆ | ਪੀੜਤ ਕਿਸਾਨਾਂ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਸਰਕਾਰ ਦੀ ਕੁਤਾਹੀ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਕਿਉਂਕਿ ਭਦੌੜ ਖੇਤਰ ਅੰਦਰ ਸਰਕਾਰ ਦੁਆਰਾ ਇੱਕ ਵੀ ਫਾਇਰ ਬਿ੍ਗੇਡ ਗੱਡੀ ਨਾ ਦੇਣ ਕਰ ਕੇ ਇਹ ਅੱਗ ਲੱਗਣ ਦੀ ਵੱਡੀ ਘਟਨਾ ਵਪਾਰੀ ਹੈ | ਮੌਕੇ 'ਤੇ ਪੁੱਜੇ ਕਾਨੂੰਗੋ ਯਾਦਵਿੰਦਰ ਸਿੰਘ, ਪਟਵਾਰੀ ਰਣਵੀਰ ਸਿੰਘ, ਸੁਰਿੰਦਰ ਸਿੰਘ, ਹਰਜਿੰਦਰ ਸ਼ਰਮਾ ਅਤੇ ਬਲਜਿੰਦਰ ਸਿੰਘ ਨੇ ਸੜੀ ਕਣਕ ਦੇ ਖੇਤ ਦਾ ਜਾਇਜ਼ਾ ਲਿਆ |
ਕੋਠੇ ਖਿਉਣ ਸਿੰਘ ਵਿਖੇ 22 ਏਕੜ ਕਣਕ ਅੱਗ ਲੱਗਣ ਕਾਰਨ ਸੜੀ
ਅਜੀਤ ਡੈਸਕ
17-04-2026